ਵੀਹਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ-1998 ਦੀ ਇਹ ਤਸਵੀਰ ਅੱਜ ਅਮਰਜੀਤ ਸ਼ੇਰਪੁਰੀ ਨੇ ਘੱਲੀ ਹੈ। ਇਸ ਵਿੱਚ ਪੁਰਾਣੇ ਸੱਜਣ ਸੱਜਰੇ ਸੱਜਰੇ ਲੱਗੇ। ਇਸ ਵਿੱਚ ਕੁਲਦੀਪ ਮਾਣਕ ਹੀ ਵਿਛੜਿਆ ਹੈ। ਬਾਕੀ ਸਾਰੇ ਹਰੀ ਕਾਇਮ ਨੇ। ਜਸਵੰਤ ਸੰਦੀਲਾ, ਹੰਸ ਰਾਜ ਹੰਸ, ਅਪਿੰਦਰ ਸਿੰਘ ਗਰੇਵਾਲ ਸਾਬਕਾ ਮੇਅਰ ਲੁਧਿਆਣਾ, ਇਕਬਾਲ ਸਿੰਘ ਸਿੱਧੂ ਤੇ ਬਾਈ ਜੀ ਕੁਲਬੀਰ ਸਿੰਘ ਸਿੱਧੂ। ਇਕਬਾਲ ਸਿੱਧੂ ਸ਼ਾਇਦ ਉਦੋਂ ਕਮਿਸ਼ਨਰ ਨਗਰ ਨਿਗਮ ਸੀ ਤੇ ਬਾਈ ਜੀ ਡਿਪਟੀ ਕਮਿਸ਼ਨਰ ਰੋਪੜ। ਵਕਤ ਕਿੰਨੀ ਤੇਜ਼ ਰਫ਼ਤਾਰੀ ਨਾਲ ਬੀਤਦੈ, ਹੁਣ ਪਤਾ ਲੱਗਦੈ। ਗੁਰਭਜਨ ਗਿੱਲ