18 ਮਾਰਚ (ਕਰਨ ਭੀਖੀ) ਮਾਨਸਾ: ਬੀ ਐਡ ਅਧਿਆਪਕ ਫਰੰਟ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਮੁਹੱਮਦ ਬਸ਼ੀਰ ਮਲੇਰ ਕੋਟਲਾ, ਜ਼ਿਲ੍ਹਾ ਮਲੇਰ ਕੋਟਲਾ ਦੇ ਪ੍ਰਧਾਨ ਮੁਹੱਮਦ ਕਾਸ਼ਿਫ, ਸਕੱਤਰ ਵਰਿੰਦਰ ਵਰਮਾ, ਮੁਹੱਮਦ ਜ਼ਮੀਲ, ਮੁਹੱਮਦ ਸ਼ੌਕਤ ਅਤੇ ਹੋਰ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ
ਕਿ ਪੰਜਾਬ ਦੇ ਕਈ ਬਲਾਕਾਂ ਦੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਅਧਿਆਪਕਾਂ ਦੀਆਂ ਫ਼ਰਵਰੀ ਮਹੀਨੇ ਦੀਆਂ ਤਨਖ਼ਾਹਾਂ ਅਜੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਅਧਿਆਪਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਸ ਮਸਲੇ ਸੰਬੰਧੀ ਬੀ. ਐਡ ਫਰੰਟ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਡੀ. ਪੀ. ਆਈ. ਦਫ਼ਤਰ ਅਧਿਆਪਕਾਂ ਦੀਆਂ ਤਨਖ਼ਾਹਾਂ ਨਾ ਜਾਰੀ ਹੋਣ ਸੰਬਧੀ ਗੱਲਬਾਤ ਕੀਤੀ ਗਈ ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਤਨਖਾਹਾਂ ਨਾ ਜਾਰੀ ਹੋਣ ਸੰਬਧੀ ਰੋਕ ਵਿੱਤ ਵਿਭਾਗ ਪੰਜਾਬ ਵੱਲੋਂ ਲਗਾਈ ਗਈ ਹੈ। ਪੰਜਾਬ ਸਰਕਾਰ ਤੋਂ ਬੀ ਐਡ ਫਰੰਟ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ, ਸਟੇਟ ਕਮੇਟੀ ਮੈਂਬਰ ਮੁਹੱਮਦ ਬਸ਼ੀਰ ਮਲੇਰ ਕੋਟਲਾ, ਜ਼ਿਲ੍ਹਾ ਮਲੇਰ ਕੋਟਲਾ ਦੇ ਪ੍ਰਧਾਨ ਮੁਹੱਮਦ ਕਾਸ਼ਿਫ, ਜ਼ਿਲ੍ਹਾ ਪ੍ਰਧਾਨ ਮਾਨਸਾ ਨਿਤਿਨ ਸੋਢੀ, ਦਰਸ਼ਨ ਆਲੀਸ਼ੇਰ, ਜ਼ਿਲ੍ਹਾ ਬਠਿੰਡਾ ਤੋਂ ਕਰਮਜੀਤ ਸਿੰਘ ਜਲਾਲ, ਸਹੜੇ ਮੁਕਤਸਰ ਸਾਹਿਬ ਤੋਂ ਹਰਪ੍ਰੀਤ ਸਿੰਘ, ਹੁਸ਼ਿਆਰਪੁਰ ਤੋਂ ਸੂਬਾ ਸਕੱਤਰ ਸੁਰਜੀਤ ਰਾਜਾ, ਨਵਾਂ ਸ਼ਹਿਰ ਤੋਂ ਗੁਰਦਿਆਲ ਮਾਨ, ਪਟਿਆਲਾ ਤੋਂ ਤਲਵਿੰਦਰ ਸਿੰਘ, ਬਰਨਾਲਾ ਤੋਂ ਪਰਮਿੰਦਰ ਸਿੰਘ, ਨਿਰਮਲ ਸਿੰਘ, ਫਤਹਿਗੜ੍ਹ ਸਾਹਿਬ ਤੋਂ ਗੁਰਿੰਦਰਪਾਲ ਸਿੰਘ ਖੇੜੀ ਅਤੇ ਹੋਰ ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਤੇ ਲੱਗੀ ਬੇਲੋੜੀ ਰੋਕ ਤੁਰੰਤ ਹਟਾਈ ਜਾਵੇ ਤਾਂ ਜੋ ਅਧਿਆਪਕ ਵਰਗ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਨਾ ਕਰਨਾ ਪਵੇ। ਸਕੱਤਰ ਵਰਿੰਦਰ ਵਰਮਾ, ਹਰਦੀਪ ਸਿੰਘ ਹਥੋਆ, ਰਾਜੇਸ਼ ਕੁਮਾਰ ਲੱਕੀ, ਮੁਹੱਮਦ ਰਫ਼ੀਕ, ਜ਼ਿਆ ਉਲ਼ ਹੱਕ, ਮਨਜੀਤ ਸਿੰਘ ਮਲੇਰ ਕੋਟਲਾ ਨੇ ਕਿਹਾ ਕਿ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਮੁਸਲਿਮ ਭਾਈਚਾਰੇ ਦੇ ਰੋਜ਼ੇ ਹੁੰਦੇ ਹਨ, ਜ਼ਿਲ੍ਹਾ ਮਲੇਰ ਕੋਟਲੇ ਦੇ ਜ਼ਿਆਦਾਤਰ ਅਧਿਆਪਕ ਮੁਸਲਿਮ ਭਾਈਚਾਰੇ ਨਾਲ਼ ਸੰਬਧਤ ਹਨ। ਉਹਨਾ ਦਾ ਖਰਚ ਆਮ ਦਿਨਾਂ ਤੋਂ ਵੱਧ ਜਾਂਦਾ ਹੈ ਇਸ ਲਈ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਨਖਾਹਾਂ ਉੱਪਰ ਲਗਾਈ ਗਈ ਬੇਲੋੜੀ ਰੋਕ ਤੁਰੰਤ ਹਟਾਈ ਜਾਵੇ ਅਤੇ ਤਨਖਾਹਾਂ ਜ਼ਾਰੀ ਕੀਤੀਆਂ ਜਾਣ।
ਵਿੱਤ ਵਿਭਾਗ ਵੱਲੋਂ ਪੰਜਾਬ ਦੇ ਅਧਿਆਪਕਾਂ ਦੀਆਂ ਤਨਖਾਹਾਂ ਉੱਪਰ ਲਗਾਈ ਗਈ ਬੇਲੋੜੀ ਰੋਕ
Highlights
- #mansanews
Leave a comment