25 ਅਪ੍ਰੈਲ (ਕਰਨ ਭੀਖੀ)ਮਾਨਸਾ: ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦੂ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ, ਜਿਸ ਵਿੱਚ ਲੋਕਾਂ ਨੂੰ ਮਲੇਰੀਆ ਦੇ ਲੱਛਣ ਅਤੇ ਬਚਾਅ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਕੂਲਾਂ, ਕਾਲਜਾਂ, ਭੱਠਿਆਂ ਅਤੇ ਵੱਖ-ਵੱਖ ਪਿੰਡਾਂ ਵਿੱਚ ਸਿਹਤ ਮਾਹਿਰਾਂ ਨੇ ਜਾਗਰੂਕ ਕਰਦਿਆਂ ਕਿਹਾ ਕਿ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਨਾਲ ਮੌਸਮੀ ਬਿਮਾਰੀਆਂ, ਮਲੇਰੀਆ ਬੁਖਾਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਇਸ ਲਈ ਆਪਣੇ ਘਰਾਂ ਵਿੱਚ ਅਤੇ ਆਲੇ ਦੁਆਲੇ ਪਾਣੀ ਨਾ ਖੜਨ ਦਿੱਤਾ ਜਾਵੇ, ਸਾਫ ਖੜੇ ਪਾਣੀ ਉਪਰ ਹੀ ਮਲੇਰੀਆ ਦੇ ਮੱਛਰਾਂ ਦੀ ਤਾਦਾਦ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਪੈਦਾ ਕਰਨ ਵਾਲਾ ਮੱਛਰ ਰਾਤ ਨੂੰ ਅਤੇ ਸਵੇਰ ਸਮੇਂ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਠੰਢ ਨਾਲ ਬੁਖ਼ਾਰ, ਜੀਅ ਕੱਚਾ ਹੋਣਾ, ਤੀਜੇ ਦਿਨ ਬੁਖ਼ਾਰ ਅਤੇ ਉਲਟੀ ਆਉਣਾ ਆਦਿ ਇਸ ਦੇ ਵਿਸ਼ੇਸ਼ ਲੱਛਣ ਹਨ। ਇਹ ਲੱਛਣ ਨਜ਼ਰ ਆਉਣ ’ਤੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਖੂਨ ਦੀ ਜਾਂਚ ਕਰਵਾਕੇ ਇਲਾਜ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਖੂਨ ਦੀ ਜਾਂਚ ਦੌਰਾਨ ਮਲੇਰੀਆ ਬੁਖਾਰ ਪਾਜ਼ਿਟਿਵ ਪਾਇਆ ਜਾਂਦਾ ਹੈ ਤਾਂ ਪੀੜਤ ਮਰੀਜ਼ਾਂ ਦਾ ਲਗਾਤਾਰ 14 ਦਿਨ ਦਾ ਪੱਕਾ ਇਲਾਜ਼ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਅਤੇ ਜਿਸ ਇਲਾਕੇ ਵਿੱਚ ਮਲੇਰੀਆ ਦਾ ਪਾਜ਼ਿਟਿਵ ਕੇਸ ਆਉਂਦਾ ਹੈ ਤਾਂ ਉਸ ਦੇ ਆਲੇ-ਦੁਆਲੇ ਘਰਾਂ ਵਿੱਚ ਡੀ.ਡੀ.ਟੀ. 50 ਫ਼ੀਸਦੀ ਸਪਰੇਅ ਦਾ ਛਿੜਕਾਅ ਕੀਤਾ ਜਾਂਦਾ ਹੈ ਤਾਂ ਜੋ ਮਲੇਰੀਆ ਬੁਖਾਰ ਦੇ ਪਸਾਰ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਗੁਰਜੰਟ ਸਿੰਘ, ਸਰਬਜੀਤ ਸਿੰਘ, ਸੁਖਪਾਲ ਸਿੰਘ, ਗੁਰਦੀਪ ਸਿੰਘ ਅਤੇ ਪੈਰਾ ਮੈਡੀਕਲ ਕਰਮਚਾਰੀ ਹਾਜ਼ਰ ਸਨ ।
ਵਿਸ਼ਵ ਮਲੇਰੀਆ ਦਿਵਸ ਮੌਕੇ ਲੋਕਾਂ ਨੂੰ ਮਲੇਰੀਆ ਦੇ ਲੱਛਣ ਅਤੇ ਬਚਾਅ ਤੋਂ ਕਰਵਾਇਆ ਜਾਣੂ
Highlights
- #mansanews
Leave a comment