29 ਅਪ੍ਰੈਲ (ਸੋਨੂੰ ਕਟਾਰੀਆ) ਮਾਨਸਾ: ਸਿਹਤ ਵਿਭਾਗ ਦੇ ਦਿਸਾ ਨਿਰਦੇਸ਼ ਅਨੁਸਾਰ ਡਾ. ਹਤਿੰਦਰ ਕੌਰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋ ਪ੍ਰਾਪਤ ਹੁੁਕਮਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਆਈ.ਏ.ਐਸ. ਦੀ ਅਗਵਾਈ ਹੇਠ ਵਿਸ਼ਵ ਟੀਕਾਕਰਣ ਦੀ ਗੋਲਡਨ ਜੂਬਲੀ( 50ਵੀਂ ਵਰੇਗੰਢ) ਦੇ ਮੌਕੇ ਸਰਕਰੀ ਸੈਕੰਡਰੀ ਸਕੂਲ (ਲੜਕੀਆ) ਮਾਨਸਾ ਵਿੱਚ ਵਿਸ਼ਵ ਟੀਕਾਕਰਨ ਹਫਤੇ ਦੇ ਮੌਕੇ ਕੁਇਜ ਮੁਕਾਬਲੇ ਕਰਵਾਏ ਗਏ, ਇਸ ਕਿਊਜ ਮੁਕਾਬਲੇ ਵਿੱਚ ਕੁੱਲ ਪੰਜ ਟੀਮਾਂ ਨੇ ਭਾਗ ਲਿਆ ਅਤੇ 60 ਦੇ ਕਰੀਬ ਬੱਚਿਆਂ ਨੇ ਭਾਗ ਲਿਆ,ਇਸ ਮੌਕੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਈਆ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਪਹਿਲਾ ਸਥਾਨ ਟੀਮ ਈ ਦੀਆਂ ਵਿਦਿਆਰਥਣਾਂ ਕੋਮਲਪ੍ਰੀਤ ਕੌਰ, ਜਸਮੀਨ ਕੌਰ ਅਤੇ ਗਗਨਦੀਪ ਕੌਰ ਨੇ ਪ੍ਰਾਪਤ ਕੀਤਾ, ਦੂਸਰਾ ਸਥਾਨ ਟੀਮ ਏ ਵਿਦਿਆਰਥਣਾਂ ਦੀਪਿਕਾ,ਰਿਤਿਕਾ ਅਤੇ ਰਾਣੀ ਨੇ ਪ੍ਰਾਪਤ ਕੀਤਾ ,ਤੀਸਰਾ ਸਥਾਨ ਟੀਮ ਬੀ ਚਾਹਤ, ਸ਼ਿਵਾਨੀ ਅਤੇ ਜੈਸਮੀਨ ਕੌਰ ਨੇ ਪ੍ਰਾਪਤ ਕੀਤਾ,ਇਸ ਮੌਕੇ ਬੋਲਦਿਆ ਡਾ.ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਪੀਟੀਸ਼ਨਾਂ ਰਾਹੀਂ ਜਿੱਥੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ ਉੱਥੇ ਨਾਲ ਨਾਲ ਬੱਚਿਆਂ ਨੂੰ ਵੀ ਉਤਸਾਹਿਤ ਕੀਤਾ ਜਾਂਦਾ ਹੈ, ਸੋ ਨਾਲ ਹੀ ਡਾਕਟਰ ਰਾਏ ਨੇ ਕਿਹਾ ਕਿ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵਲੋਂ ਟੀਕਾਕਰਣ ਦੀ 50ਵੀਂ ਵਰੇਗੰਢ ਤੇ ਸਪੈਸ਼ਲ ਕੈਂਪਾਂ ਰਾਹੀਂ 24 ਅਪ੍ਰੈਲ ਤੋ 30 ਅਪ੍ਰੈਲ ਤੱਕ ਸਪੈਸ਼ਲ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ.ਰਣਜੀਤ ਸਿੰਘ ਰਾਏ ਕਿਹਾ ਕਿ ਇਹ ਮੁਹਿੰਮ ਅਰਬਨ, ਸਲਮ, ਮਾਈਗਰੇਟਰੀ ਅਬਾਦੀ,ਝੁੱਗੀ ਝੋਪੜੀਆਂ, ਭੱਠੇ ਅਤੇ ਸੈਲਰਾਂ ਆਦਿ ਵਿੱਚ ਟੀਕਾ ਕਰਨ ਤੋਂ ਵਾਂਝੇ ਰਹਿੰਦੇ ਬੱਚਿਆਂ ਤੇ ਗਰਭਵਤੀ ਮਾਵਾਂ ਲਈ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਇਸ ਹਫਤੇ ਦੌਰਾਨ ਜਿਲੇ ਵਿੱਚ ਕੁੱਲ 30 ਸਪੈਸ਼ਲ ਕੈਂਪ ਲਗਾ ਕੇ ਟੀਕਾ ਕਰਨ ਤੋਂ ਵਾਂਝੇ ਰਹਿੰਦੇ ਬੱਚਿਆਂ ਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਮਾਈਕਰੋਪਲਾਨ ਅਨੁਸਾਰ ਸੰਪੂਰਨ ਕੀਤਾ ਜਾਵੇਗਾ, ਡਾ. ਰਾਏ ਨੇ ਬੋਲਦਿਆਂ ਦਸਿਆ ਕਿ ਦੇਸ਼ ਵਿਚ ਟੀਕਾਕਰਨ ਪ੍ਰੋਗਰਾਮ ਦੇ 50 ਸਾਲ ਪੂਰੇ ਹੋ ਗਏ ਹਨ। ਇਹ ਸਾਲ ਟੀਕਾਕਰਨ ਪ੍ਰੋਗਰਾਮ ਦੀ ਗੋਲਡਨ ਜੁਬਲੀ ਮਨਾ ਰਿਹਾ ਹੈ। ਟੀਕਾਕਰਨ ਦੀ ਬਦੌਲਤ ਕਈ ਬੀਮਾਰੀਆਂ ਜਿਵੇਂ ਕਿ ਪਹਿਲਾ ਵੱਡੀ ਮਾਤਾ ਅਤੇ ਪੋਲਿਓ ਆਦਿ ਤੋਂ ਮੁਕਤੀ ਪਾਈ ਗਈ ਹੈ। ਇਸੇ ਤਰ੍ਹਾਂ ਸੰਪੂਰਨ ਟੀਕਾਕਰਨ ਰਾਹੀਂ ਘਾਤਕ ਬਿਮਾਰੀਆਂ ਤੋਂ ਮੁਕਤੀ ਪਾਉਣ ਦਾ ਇਕ ਉਪਰਾਲਾ ਹੈ, ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਰਹੀ ਹੈ। ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਉਨਾਂ ਬਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਵੇਗਾ ਜੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ। ਪਰਵਾਸੀ ਅਬਾਦੀ ਅਤੇ ਹੋਰ ਅਬਾਦੀ ਦੇ ਵਾਂਝੇ ਰਹਿ ਗਏ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ।
ਇਸ ਸੈਮੀਨਾਰ ਵਿੱਚ ਬੋਲਦਿਆ ਡਾ.ਕੰਵਲਪ੍ਰੀਤ ਬਰਾੜ ਜਿਲਾ ਟੀਕਾਕਰਨ ਅਫਸਰ ਨੇ ਕਿਹਾ ਕਿ ਟੀਕਾਕਰਨ ਦੀ ਸਫਲਤਾ ਲਈ ਨਹੀਂ ਕਹਿੰਦਾ ਮਾਈਕਰੋਪਲਾਨ ਤਿਆਰ ਕਰਕੇ ਵਿਸ਼ੇਸ਼ ਸ਼ੈਸ਼ਨ ਲਾਏ ਜਾਣਗੇ। ਉਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਬਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਆਪਣੇ ਪੱਧਰ ਰੇ ਪਹੁੰਚ ਕਰਕੇ ਕਰਵਾਇਆ ਜਾਵੇ।
ਜਿਲ੍ਹਾ ਮਾਸ ਮੀਡੀਆ ਅਫ਼ਸਰ ਵਿਜੈ ਕੁਮਾਰ ਨੇ ਦੱਸਿਆ ਕਿ ਇਸ ਵਿਸ਼ੇਸ ਹਫ਼ਤੇ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈੰਪ ਸਕੂਲਾ ਆਦਿ ਵਿੱਚ ਜਾਗਰੂਕਤਾ ਕੈਂਪ ਅਤੇ ਕੁਇਜ਼ ਕੰਪੀਟੀਸ਼ਨ ਵੀ ਕਰਵਾਏ ਜਾ ਰਹੇ ਹਨ।
ਇਸ ਮੌਕੇ ਪ੍ਰਿੰਸੀਪਲ ਗੁਰ ਸਿਮਰਨ ਕੌਰ,ਡਾ ਕੰਵਲਪ੍ਰੀਤ ਬਰਾੜ ਜਿਲਾ ਟੀਕਾਕਰਨ ਅਫਸਰ, ਡਾ.ਬਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ, ਡਾਕਟਰ ਵਰੁਣ ਮਿੱਤਲ ਨੋਡਲ ਅਫਸਰ, ਦਰਸ਼ਨ ਸਿੰਘ ਧਾਲੀਵਾਲ ਊਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਲੈਕਚਰ ਸੁਸ਼ੀਲ ਕੁਮਾਰ, ਸਾਇੰਸ ਟੀਚਰ ਸ੍ਰੀਮਤੀ ਮੀਨਾਕਸ਼ੀ ਗੁਪਤਾ, ਰਜਨੀ ਰਾਣੀ, ਰੰਜਨਾ ਰਾਣੀ, ਸਿਲਪਾ ਆਦਿ ਤੋਂ ਇਲਾਵਾ ਸਕੂਲੀ ਵਿਦਿਆਰਥਨਾ ਵੀ ਮੌਜੂਦ ਹਨ ਵੀ ਹਾਜ਼ਰ ਸਨ।
ਵਿਸ਼ਵ ਟੀਕਾਕਰਨ ਹਫ਼ਤੇ ਦੇ ਮੌਕੇ ਕਰਵਾਏ ਗਏ ਕੁਇਜ ਮੁਕਬਲੇ
Highlights
- #mansanews
Leave a comment