21 ਲੱਖ 76 ਹਜ਼ਾਰ ਦੀ ਲਾਗਤ ਨਾਲ ਗਲੀ ਦੀ ਹੋਵੇਗੀ
ਕਾਇਆਕਲਪ-ਵਿਧਾਇਕ ਬੁੱਧ ਰਾਮ
ਵਾਰਡ ਨੰਬਰ 6 ਵਿੱਚ 9 ਲੱਖ 60 ਹਜ਼ਾਰ ਰੁਪੈ ਦੀ ਲਾਗਤ ਨਾਲ ਗਲੀ ਵਿੱਚ
ਇੰਟਰਲਾਕ ਟਾਈਲਾਂ ਦਾ ਜਲਦ ਹੋਵੇਗਾ ਕੰਮ
ਮਾਨਸਾ, 14 ਅਗਸਤ:
ਸ਼ਹਿਰਾਂ ਵਿੱਚ ਵਿਕਾਸ ਕਾਰਜ ਦੇ ਕੰਮ ਲਗਾਤਾਰ ਕਰਵਾਏ ਜਾ ਰਹੇ ਹਨ, ਮੁਹੱਲਾ ਵਾਸੀ ਇਨ੍ਹਾਂ ਕਾਰਜਾਂ ਨੂੰ ਆਪਣੀ ਦੇਖ ਰੇਖ ਹੇਠ ਕਰਵਾਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਨੇ ਵਾਰਡ ਨੰਬਰ 16 ਦੀ ਗਲੀ ਨੂੰ ਇੰਟਰਲਾਕ ਟਾਈਲਾਂ ਨਾਲ ਪੱਕੀ ਕਰਨ ਦਾ ਟੱਕ ਲਾ ਕੇ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਜ਼ਮੀਨੀ ਪੱਧਰ ’ਤੇ ਵਿਕਾਸ ਕਾਰਜਾਂ ਨੂੰ ਕਰਵਾਉਣ ਲਈ ਵਚਨਬੱਧ ਹੈ। ਸਰਕਾਰ ਵੱਲੋਂ ਹਰੇਕ ਕੰਮ ਬੜੇ ਹੀ ਪਾਰਦਰਸ਼ੀ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਗਲੀ 21 ਲੱਖ 76 ਹਜ਼ਾਰ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਲਦ ਹੀ ਵਾਰਡ ਨੰਬਰ 6 ਵਿੱਚ 9 ਲੱਖ 60 ਹਜ਼ਾਰ ਰੁਪੈ ਦੀ ਲਾਗਤ ਨਾਲ ਗਲੀ ਵਿੱਚ ਇੰਟਰਲਾਕ ਟਾਈਲਾਂ ਲਾਈਆਂ ਜਾਣਗੀਆਂ।
ਇਸ ਮੌਕੇ ਮਾਰਕੀਟ ਕਮੇਟੀ ਬੁਢਲਾਡਾ ਸ਼ਤੀਸ਼ ਕੁਮਾਰ, ਸੁਖਪਾਲ ਸਿੰਘ ਪ੍ਰਧਾਨ ਨਗਰ ਕੌਂਸਲ, ਵਾਰਡ ਨੰਬਰ 6 ਦੇ ਐਮ.ਸੀ.ਦਰਸ਼ਨ ਸਿੰਘ, ਬੇਅੰਤ ਸਿੰਘ ਜੇ.ਈ.ਨਗਰ ਕੌਂਸਲ, ਗੁਰਦੀਪ ਸਿੰਘ, ਸੁਰਿੰਦਰ ਕੁਮਾਰ, ਬਲਦੇਵ ਸਿੰਗਲਾ, ਸੁਰੇਸ਼ ਗੁੜੱਦੀ, ਨੋਨੀ, ਪਿਆਰਾ ਲਾਲ, ਪ੍ਰੇਮ ਕੁਮਾਰ ਟਾਹਲੀਆਂ, ਰਾਜਿੰਦਰ ਪਾਸਟਰ, ਬਾਲ ਕ੍ਰਿਸ਼ਨ ਟਾਂਕ, ਨੀਰਜ ਕੁਮਾਰ, ਰਮੇਸ਼ ਕੁਮਾਰ, ਸੈਨਾ ਦੇਵੀ ਆਦਿ ਹਾਜ਼ਰ ਸਨ।
ਵਿਧਾਇਕ ਬੁੱਧ ਰਾਮ ਨੇ ਵਾਰਡ ਨੰਬਰ 16 ਦੀ ਗਲੀ ਨੂੰ ਪੱਕਾ ਕਰਨ ਦੇ ਕੰਮ ਦੀ ਟੱਕ ਲਗਾ ਕੇ ਸ਼ੁਰੂਆਤ ਕਰਵਾਈ
Leave a comment