—ਵਿਚਾਰ ‘ ਅਬਦੁਲ ਕਲਾਮ’ ਦੇ ਉਹਨਾਂ ਦਾ ਸੁਪਨਾ ਸੀ ਭਾਰਤ ਦੇ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਵੇਖਣਾ। ਉਹਨਾਂ ਦੇ ਵਿਚਾਰ ਸਨ ਕਿ ਸੁਤੰਤਰਤਾ ਅੰਦੋਲਨ ਨੇ ਸਾਡੇ ਅੰਦਰ ਇਹ ਭਾਵ ਪੈਦਾ ਕਰ ਦਿੱਤਾ ਕਿ ਰਾਸ਼ਟਰ ਕਿਸੇ ਵਿਅਕਤੀ ਜਾਂ ਸੰਸਥਾ ਨਾਲੋਂ ਵੱਡਾ ਹੁੰਦਾ ਹੈ ਪਰ ਕੁਝ ਦਹਾਕਿਆਂ ਤੋਂ ਇਹ ਭਾਵ ਲੁਪਤ ਹੋ ਗਿਆ ਹੈ।ਅੱਜ ਲੋੜ ਹੈ ਸਾਡੇ ਰਾਜਨੀਤਿਕ ਦਲ ਆਪਸੀ ਸਹਿਯੋਗ ਨਾਲ ਇਸ ਪ੍ਰਸ਼ਨ ਦਾ ਹੱਲ ਦੱਸੇ ‘ਭਾਰਤ ਕਦੋਂ ਇੱਕ ਵਿਕਸਿਤ ਰਾਸ਼ਟਰ ਬਣੂਗਾ’? ਧਰਮ ਨਿਰਪੱਖਤਾ ਦੇ ਸਿਧਾਂਤ ਪ੍ਰਤੀ ਅਟੂਟ ਨਿਸਠਾ ਹੋਣੀ ਚਾਹੀਦੀ ਹੈ। ਧਰਮ ਨਿਰਪੱਖਤਾ ਸਾਡੀ ਰਾਸ਼ਟਰਤਾ ਦਾ ਆਧਾਰ ਹੈ।
ਅੱਜ ਸਮੇਂ ਦੀ ਮੰਗ ਹੈ ਕਿ ਹਰ ਨਾਗਰਿਕ ਅਨੁਸ਼ਾਸਿਤ ਆਚਰਨ ਕਰੇ ਇਸ ਤੋਂ ਹੀ ਜਾਗਰੂਕ ਨਾਗਰਿਕਾਂ ਦਾ ਨਿਰਮਾਣ ਹੋਊਗਾ।ਜਿਸ ਦੇਸ਼ ਦੇ ਨਾਗਰਿਕ ਜਿੰਨੇ ਚੰਗੇ ਹੋਣਗੇ ਉਹ ਦੇਸ਼ ਉਨਾ ਹੀ ਚੰਗਾ ਹੋਊਗਾ। ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਇਮਾਨਦਾਰੀ ਅਤੇ ਸਹਿਣਸ਼ੀਲਤਾ ਵਰਗੇ ਮੁੱਲਾਂ ਦਾ ਪਾਲਣਾ ਕਰਨਾ ਚਾਹੀਦਾ ਹੈ। ਇਸ ਨਾਲ ਹੀ ਸਾਡੀ ਰਾਜਨੀਤੀ ਰਾਸ਼ਟਰ ਨੀਤੀ ਵਿੱਚ ਬਦਲ ਜਾਵੇਗੀ।
ਸਾਨੂੰ ਆਪਣੇ ਬਜ਼ੁਰਗਾਂ ਦੇ ਕੰਮਾਂ ਤੇ ਵਿਰਸੇ ਤੋਂ ਬਹੁਤ ਕੁਝ ਮਿਲਿਆ ਹੈ। ਹੁਣ ਸਾਡੀ ਇਹ ਜਿੰਮੇਵਾਰੀ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਸਕਾਰਾਤਮਕ ਪਰੰਪਰਾ ਸਥਾਪਿਤ ਕਰਕੇ ਦਈਏ ਜਿਸ ਨੂੰ ਉਹ ਯਾਦ ਕਰੇ। ਸੈਨਿਕ ਦਾ ਕੰਮ ਇਸ ਤਰ੍ਹਾਂ ਦੀ ਸੁਰੱਖਿਆ ਕਰਨਾ ਹੈ ਕਿ ਸ਼ਾਂਤੀ ਵਿੱਚ ਰਹਿ ਕੇ ਦੇਸ਼ ਵਿਕਾਸ ਕਰੇ।
ਅਧਿਆਪਕ ਚੰਗੇ ਅਤੇ ਜਾਗਰੂਕ ਨਾਗਰਿਕ ਤੇ ਭਵਿੱਖ ਦੇ ਨੇਤਾਵਾਂ ਦਾ ਨਿਰਮਾਣ ਕਰੇ। ਡਾਕਟਰ ਮਨੁੱਖਤਾ ਦੇ ਦੁੱਖਾਂ ਨੂੰ ਆਪਣੇ ਦਿਮਾਗ ਦੀ ਸਹੀ ਵਰਤੋਂ ਕਰਕੇ ਦੂਰ ਕਰੇ ਅਤੇ ਨੇਤਾ ਦਾ ਕੰਮ ਸਮਾਜ ਦੇ ਸਾਰੇ ਕੰਮਾਂ ਨੂੰ ਸੰਪੂਰਨ ਮਨੁੱਖਤਾ ਦੇ ਵਿਕਾਸ ਵੱਲ ਆਯੋਜਿਤ ਕਰੇ। ਸਾਡੇ ਨਾਗਰਿਕਾਂ ਨੂੰ ਆਪਣੀ ਵਿਅਕਤੀਗਤ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਆਪਣੇ ਕਰਤੱਵਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਰਾਸ਼ਟਰੀ ਸਮਾਰੋਹ ਅਤੇ ਦਿਵਸਾਂ ਨੂੰ ਸਮਾਜਿਕ ਉਦੇਸ਼ਾਂ ਵਿੱਚ ਬਦਲਣ ਦੀ ਲੋੜ ਹੈ ਇਸ ਮੌਕੇ ਅਸੀਂ ਆਪਣੇ ਆਪ ਨੂੰ ਇਹ ਸਵਾਲ ਕਰੀਏ ਕਿ ਮੈਂ ਕੀ ਦੇ ਸਕਦਾ ਹਾਂ ਇਸੇ ਸੋਚ ਨਾਲ ਕੰਮ ਪੂਰਾ ਕਰਨਾ ਚਾਹੀਦਾ ਹੈ।ਨਿਸ਼ਠਾ ਨਾਲ ਕੰਮ ਕਰਨਾ ਤੇ ਨਿਸ਼ਠਾ ਨਾਲ ਸਫਲ ਹੋਣਾ, ਅੱਜ ਇਸ ਦੀ ਕਮੀ ਹੈ। ਸ਼ਹਿਰ ਅੱਗੇ ਵੱਲ ਵੱਧ ਰਹੇ ਹਨ ਤੇ ਪਿੰਡ ਪਿਛੜ ਰਹੇ ਹਨ।
ਇਸ ਲਈ ਪੇਂਡੂ ਅਤੇ ਸ਼ਹਿਰੀ ਵਿਕਾਸ ਵਿੱਚ ਸੰਤੁਲਨ ਦੀ ਲੋੜ ਹੈ। ਜਿਸ ਨਾਲ ਪੂਰੇ ਸਮਾਜ ਦਾ ਸੰਤੁਲਿਤ ਵਿਕਾਸ ਸੰਭਵ ਹੈ। ਸਿੱਖਿਆ ਦੇ ਉਦੇਸ਼ ਹੋਵੇ ਕਿ ਨੌਕਰੀ ਲੱਭਣ ਵਾਲਿਆਂ ਨਾਲੋਂ ਨੌਕਰੀ ਦੇਣ ਵਾਲੇ ਉਤਪੰਨ ਕਰੀਏ। ਮੇਰੇ ਵਿਚਾਰ ਵਿੱਚ ਨੇਤਾ ਦੀ ਚੋਣ ਵਿੱਚ ਚੰਗਾ ਚਰਿਤਰ ਜਾਂ ਗੁਣਵੱਤਾ ਅਤੇ ਚੋਣ ਖੇਤਰ ਵਿੱਚ ਉਸ ਦੇ ਕੰਮਾਂ ਦੇ ਆਧਾਰ ਤੇ ਹੀ ਉਸਦੀ ਚੋਣ ਕੀਤੀ ਜਾ ਸਕਦੀ ਹੈ। ਭ੍ਰਿਸਟਾਚਾਰ ਦਾ ਮੁੱਖ ਕਾਰਨ ਆਮਦਨ ਵਿੱਚ ਅਸਮਾਨਤਾ। ਜੋ ਵੀ ਮਿਲਦਾ ਹੈ ਉਸ ਨੂੰ ਪ੍ਰਾਪਤ ਕਰਨ ਦਾ ਲਾਲਚ ਅਤੇ ਦੂਜਿਆਂ ਦੀ ਸਮੱਸਿਆ ਨੂੰ ਮਹੱਤਵ ਨਾਂ ਦੇਣ ਦੀ ਭਾਵਨਾ। ਅੱਤਵਾਦ ਸਮਾਜਿਕ ਢਾਂਚੇ ਵਿੱਚ ਅਸਥਿਰਤਾ ਦੇ ਕਾਰਨ ਪੈਦਾ ਹੁੰਦਾ ਹੈ ਜੇਕਰ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰੀਏ ਅਤੇ ਧਨ ਦੀ ਵੰਡ ਵਿੱਚ ਅਸਮਾਨਤਾ ਨੂੰ ਸਮਾਪਤ ਕਰੀਏ ਤਾਂ ਅੱਤਵਾਦ ਖਤਮ ਕੀਤਾ ਜਾ ਸਕਦਾ ਹੈ। ਭਾਰਤ ਦੇਸ਼ ਨੂੰ ਵਿਕਾਸ ਕਰਨ ਲਈ ਸ਼ਾਂਤੀ ਚਾਹੀਦੀ ਹੈ। ਸਾਡੇ ਚਾਰੇ ਪਾਸੇ ਦੇਸ਼ ਪਰਮਾਣੂ ਹਥਿਆਰ ਰੱਖਦੇ ਹਨ। ਅਸੀਂ ਚੁੱਪ ਚਾਪ ਨਹੀਂ ਬੈਠ ਸਕਦੇ। ਸ਼ਕਤੀ ਹੀ ਸ਼ਕਤੀ ਦਾ ਆਦਰ ਕਰਦੀ ਹੈ। ਇਤਿਹਾਸ ਗਵਾਹ ਹੈ ਕਿ ਭਾਰਤ ਦੇਸ਼ ਨੇ ਪਹਿਲਾਂ ਕਿਸੇ ਤੇ ਵੀ ਹਮਲਾ ਨਹੀਂ ਕੀਤਾ ਹੈ ਤੇ ਨਾ ਹੀ ਕਰੇਗਾ। ਇਸ ਦਾ ਅਰਥ ਸਪਸ਼ਟ ਹੈ ਕਿ ਪਰਮਾਣੂ ਦੇਸ਼ ਦੀ ਸੁਰੱਖਿਆ ਲਈ ਹੈ। ਇੱਕ ਚੰਗਾ ਨੇਤਾ ਆਪਣੀ ਹਾਰ ਦੀ ਜਿੰਮੇਵਾਰੀ ਆਪਣੇ ਤੇ ਲੈਂਦਾ ਹੈ ਅਤੇ ਜਿੱਤ ਦਾ ਸਿਹਰਾ ਪੂਰੇ ਦਲ ਨੂੰ ਦਿੰਦਾ ਹੈ। ਉਹੀ ਲੋਕਾਂ ਲਈ ਪ੍ਰੇਰਨਾ ਬਣਦਾ ਹੈ।ਚੰਗੇ ਲੋਕਤੰਤਰ ਦੀ ਵਿਸ਼ੇਸ਼ਤਾ ਹੈ ਅਨੇਕਤਾ ਵਿੱਚ ਏਕਤਾ। ਅਸੀਂ ਵਿਦੇਸ਼ੀ ਨਿਵੇਸ਼ਾਂ ਦਾ ਸਵਾਗਤ ਕਰਦੇ ਹਾਂ, ਜਦੋਂ ਤੱਕ ਦੋਨਾਂ ਦੇਸ਼ਾਂ ਨੂੰ ਲਾਭ ਹੋਵੇ। ਸਮੱਸਿਆ ਉਦੋਂ ਆਉਂਦੀ ਹੈ ਜਦੋਂ ਇੱਕ ਨੂੰ ਲਾਭ ਤੇ ਦੂਜੇ ਨੂੰ ਨੁਕਸਾਨ ਹੋਵੇ। ਇਕ ਆਦਰਸ਼ ਸਮਾਜ ਦਾ ਨਿਰਮਾਣ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਜਾਤੀ ਅਤੇ ਸਮੁਦਾਇ ਦੀ ਵੰਡ ਨਾ ਹੋਵੇ ਅਤੇ ਜਦੋਂ ਤੱਕ ਸਾਡੇ ਮਨ ਮਸਤਕ ਵਿੱਚ ਸੀਮਾਵਾਂ ਦੀ ਹੋਂਦ ਨਾ ਹੋਵੇ। ਇਤਿਹਾਸ ਗਵਾਹ ਹੈ ਕਿ ਅਸੀਂ ਜਦੋਂ ਵੀ ਹਾਰੇ ਹਾਂ ਦੇਸ਼ ਦੇ ਅੰਦਰੂਨੀ ਦੁਸ਼ਮਣਾਂ ਕਰਕੇ ਹੀ ਹਾਰੇ ਹਾਂ। ਦੇਸ਼ ਦੇ ਅੰਦਰਲੇ ਦੁਸ਼ਮਣਾਂ ਨੂੰ ਸਮਾਪਤ ਕਰਨ ਲਈ ਸਦਾਚਾਰੀ ਹੋਣਾ ਚਾਹੀਦਾ ਹੈ ਅਤੇ ਸੁਆਰਥ ਦਾ ਨਤੀਜਾ ਸਦਾ ਹੀ ਵਿਨਾਸ਼ਕਾਰੀ ਹੁੰਦਾ ਹੈ।ਕਿਸੇ ਵੀ ਸਮਾਜ ਦੀ ਅਸਲ ਤਾਕਤ ਬੁੱਧੀਜੀਵੀਆਂ ਦਾ ਸਮੂਹਿਕ ਚਿੰਤਨ ਹੁੰਦਾ ਹੈ। ਸਿੱਖਿਆ ਦਾ ਅਰਥ ਹੈ ਇਕ ਜਾਗਰੂਕ ਸਮਾਜ ਦੀ ਰਚਨਾ। ਜਾਗਰੂਕ ਸਮਾਜ ਦੇ ਤਿੰਨ ਅੰਗ ਹਨ ਇੱਕ ਸਿੱਖਿਆ ਜਿਸ ਦੇ ਨਿਸ਼ਚਿਤ ਮੁੱਲਾਂ ਦਾ ਹੋਣਾ ਦੂਜਾ ਧਰਮ ਦਾ ਅਧਿਆਤਮਕ ਸ਼ਕਤੀ ਵਿੱਚ ਪਰਿਵਰਤਨ ਤੀਜਾ ਆਰਥਿਕ ਵਿਕਾਸ। ਸਕੂਲਾਂ ਵਿੱਚ ਉਹ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਜਿਸ ਵਿੱਚ ਬੱਚਿਆਂ ਦਾ ਵਿਅਕਤੀਤਵ ਬਹੁਆਯਾਮੀ ਬਣੇ ਜਿਵੇਂ ਖੇਡ ਭਾਸ਼ਨ ਦੇਣ ਦੀ ਕਲਾ, ਬਾਤਚੀਤ ਅਤੇ ਜੀਵਨ ਦੀ ਕਲਾ, ਸੰਸਕ੍ਰਿਤ ਮੁੱਲਾਂ ਦੀ ਸਮਝ ਤੇ ਵਿਕਾਸ ਆਦਿ ਬਹੁਮੁਖੀ ਪਾਠਕਰਮ ਹੋਣਾ ਚਾਹੀਦਾ ਹੈ। ਇੱਕ ਚੰਗਾ ਅਧਿਆਪਕ ਉਹ ਹੈ ਜੋ ਬੱਚਿਆਂ ਨੂੰ ਪਿਆਰ ਕਰਦਾ ਹੈ ਅਤੇ ਪੜਾਉਣ ਵਿੱਚ ਆਨੰਦ ਮਾਣਦਾ ਹੈ। ਵਿਦਿਆਰਥੀਆਂ ਵਿੱਚ ਸੁਧਾਰ ਕਰੇ। ਆਪਣੇ ਕੰਮ ਨੂੰ ਇੱਕ ਉਦੇਸ਼ ਸਮਝੇ। ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਾ ਕੇ ਦੇਸ਼ ਦੀ ਭਵਿੱਖ ਵਿੱਚ ਬਦਲਾਅ ਲਿਆਉਣ ਵਾਲਾ ਹੋਵੇ। ਜਾਣਨ ਦੀ ਇੱਛਾ ਹੀ ਰਚਨਾਤਮਕਤਾ ਦਾ ਆਧਾਰ ਹੈ ਇਸ ਦੇ ਨਾਲ ਹੀ ਪ੍ਰਸ਼ਨ ਕਰਤਾ ਮਸਤਕ ; ਦੋਨਾਂ ਦੇ ਮੇਲ ਨਾਲ ਵਿਗਿਆਨਿਕ ਪ੍ਰਵਰਤੀ ਦਾ ਨਿਰਮਾਣ ਹੁੰਦਾ ਹੈ।
ਦੇਸ਼ ਦੇ ਯੁਵਾ ਵਰਗ ਨੂੰ ਉਨਾਂ ਸੰਦੇਸ਼ ਦਿੱਤਾ ਕਿ ਤੁਸੀਂ ਸਾਰੇ ਆਪਣੇ ਮਨ ਦੀ ਸ਼ਕਤੀ ਉਤਪੰਨ ਕਰੋ ਇਸ ਸ਼ਕਤੀ ਦੇ ਦੋ ਅੰਗ ਹਨ ਪਹਿਲਾ ਇਹ ਕਿ ਆਪਣਾ ਇੱਕ ਉਦੇਸ਼ ਰੱਖੋ ਅਤੇ ਉਸਦੇ ਲਈ ਮਿਹਨਤ ਕਰੋ, ਦੂਜਾ ਇਹ ਕਿ ਕੰਮ ਕਰਦੇ ਹੋਏ ਤੁਹਾਡੇ ਰਸਤੇ ਵਿੱਚ ਕੁਝ ਮੁਸ਼ਕਲਾਂ ਆਉਣਗੀਆਂ ਇਹਨਾਂ ਸਥਿਤੀਆਂ ਵਿੱਚ ਤੁਸੀਂ ਸਮੱਸਿਆਵਾਂ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਵੋ ਬਲਕਿ ਤੁਸੀਂ ਉਹਨਾਂ ਤੇ ਹਾਵੀ ਹੋ ਕੇ ਉਹਨਾਂ ਨੂੰ ਪਰਾਸਤ ਕਰੋ ਯੁਵਾ ਵਰਗ ਜਦੋਂ ਮਿਹਨਤ, ਸ਼ਕਤੀ ਕੰਮ ਨਾਲ ਕਰਨਗੇ ਤਾਂ ਭਾਰਤ ਦਾ ਭਵਿੱਖ ਸੁਖੀ ਸੁਰਖੀਅਤ ਤੇ ਚੰਗਾ ਹੋਵੇਗਾ।
ਸੰਦੀਪ ਕੁਮਾਰ( ਹਿੰਦੀ ਅਧਿਆਪਕ )
9464310900
ਵਿਚਾਰ ‘ ਅਬਦੁਲ ਕਲਾਮ’ ਦੇ
Leave a comment