01 ਅਗਸਤ (ਗਗਨਦੀਪ ਸਿੰਘ) ਬਠਿੰਡਾ: ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ੋਨਲ ਪ੍ਰਧਾਨ ਟੂਰਨਾਮੈਂਟ ਕਮੇਟੀ ਮੋੜ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਵਿਖੇ ਬਾਕਸਿੰਗ ਖੇਡ ਮੁਕਾਬਲੇ ਕਰਵਾਏ ਗਏ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਹਰਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਅੰਡਰ 14 ਮੁੰਡਿਆਂ 28 ਤੋ 30 ਕਿਲੋ ਭਾਰ ਵਿੱਚ ਜਗਰਾਜ ਸਿੰਘ ਭਾਈ ਬਖਤੌਰ ਨੇ ਪਹਿਲਾਂ ਪਰਮਪਾਲ ਸਿੰਘ ਮਾਈਸਰਖਾਨਾ ਨੇ ਦੂਜਾ,30 ਤੋਂ 32 ਕਿਲੋ ਵਿੱਚ ਕੁਲਜੀਤ ਕੋਸਲ ਮਾਈਸਰਖਾਨਾ ਨੇ ਪਹਿਲਾਂ, ਨਵਦੀਪ ਸਿੰਘ ਭਾਈ ਬਖਤੌਰ ਨੇ ਦੂਜਾ, 32 ਤੋਂ 34 ਕਿਲੋ ਭਾਰ ਵਿੱਚ ਹਰਪ੍ਰੀਤ ਸਿੰਘ ਘੁੰਮਣ ਕਲਾਂ ਨੇ ਪਹਿਲਾਂ, ਮਨਵਿੰਦਰ ਸਿੰਘ ਭਾਈ ਬਖਤੌਰ ਨੇ ਦੂਜਾ, 34 ਤੋਂ 36 ਕਿਲੋ ਵਿੱਚ ਅਮਨ ਮਾਈਸਰਖਾਨਾ ਨੇ ਪਹਿਲਾਂ, ਗਮਦੂਰ ਰਾਮ ਨੇ ਦੂਜਾ, 38 ਤੋਂ 40 ਕਿਲੋ ਵਿੱਚ ਪ੍ਰਭਜੋਤ ਸਿੰਘ ਗਿਆਨ ਗੁਣ ਸਾਗਰ ਮੋੜ ਨੇ ਪਹਿਲਾਂ, ਜਸਕੀਰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਗਹਿਰੀ ਬਾਰਾਂ ਸਿੰਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਪਾਲ ਸਿੰਘ ਬਾਬਾ, ਗੁਰਸ਼ਰਨ ਸਿੰਘ, ਅਮਨਦੀਪ ਸਿੰਘ, ਕੁਲਦੀਪ ਸ਼ਰਮਾ, ਅਮਨਦੀਪ ਸਿੰਘ ਕੈਂਥ, ਖੁਸ਼ਪ੍ਰੀਤ ਸਿੰਘ, ਵਰਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਤੱਗੜ ਹਾਜ਼ਰ ਸਨ।
ਵਰਦੇ ਮੀਂਹ ਵਿੱਚ ਖਿਡਾਰੀ ਹੋਏ ਮੁੜਕੋ ਮੁੜਕੀ
Highlights
- #bathindanews
Leave a comment