12 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਅੱਜ ਅਰੋੜ ਵੰਸ਼ ਸਭਾ ਜਿਲਾ ਮਾਨਸਾ ਯੂਥ ਵਿੰਗ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਪਿਛਲੇ ਸਮੇਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਨੌਜਵਾਨਾਂ ਨੂੰ ਆਹੁਦੇਦਾਰ ਬਣਾਇਆ ਗਿਆ, ਇਸ ਮੌਕੇ ਤੇ ਰਾਜ ਕੁਮਾਰ, ਰਵੀ ਅਰੋੜਾ,ਅਮਿਤ ਅਰੋੜਾ,ਅਤੇ ਮਨੋਜ ਕੁਮਾਰ ਨੂੰ ਵਾਈਸ ਪ੍ਰਧਾਨ, ਜਿਲਾ ਮਾਨਸਾ ਅਰੋੜ ਵੰਸ਼ ਸਭਾ ਯੂਥ ਬਣਾਇਆ ਗਿਆ ਅਤੇ ਸੁਨੀਲ ਕੁਮਾਰ ਜਨਰਲ ਸੈਕਟਰੀ, ਨਵੀਨ ਅਰੋੜਾ ਜੁਆਇੰਟ ਸੈਕਟਰੀ,ਅਦਿੱਤਯ ਅਰੋੜਾ ਖ਼ਜ਼ਾਨਚੀ ਬਣਾਏ ਗਏ । ਰਿੰਕੂ ਅਰੋੜਾ ਨੂੰ ਪ੍ਰਧਾਨ ਮਾਨਸਾ ਸ਼ਹਿਰੀ 1 ਅਤੇ ਮਨੋਜ ਕੁਮਾਰ ਮਿੱਢਾ ਨੂੰ ਪ੍ਰਧਾਨ ਮਾਨਸਾ ਸ਼ਹਿਰੀ 2 ਬਣਾਇਆ ਗਿਆ।
ਇਸ ਮੌਕੇ ਅਰੋੜ ਵੰਸ਼ ਸਭਾ ਜਿਲਾ ਮਾਨਸਾ (ਯੂਥ ਵਿੰਗ) ਪ੍ਰਧਾਨ ਬਲਵਿੰਦਰ ਨਾਗਪਾਲ ਨੇ ਕਿਹਾ ਕੇ ਭਾਈਚਾਰੇ ਦੀ ਏਕਤਾ,ਸਮਾਜ ਸੇਵਾ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਕੀਤੇ ਗਏ ਕੰਮਾਂ ਵਿੱਚ ਵੱਧ ਚੜ੍ਹ ਕੇ ਭੂਮਿਕਾ ਨਿਭਾਉਣ ਵਾਲੇ ਨੌਜਵਾਨਾਂ ਨੂੰ ਜਿਲਾ ਕਾਰਜਕਾਰਨੀ ਵਿੱਚ ਆਹੁਦੇਦਾਰ ਬਣਾਇਆ ਗਿਆ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕੇ ਨਵੀਂ ਟੀਮ ਬਹੁਤ ਵਧੀਆ ਕੰਮ ਕਰੇਗੀ ਅਤੇ ਸਮਾਜ ਸੇਵਾ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕਰੇਗੀ।
ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਨੌਜਵਾਨਾਂ ਨੂੰ ਬਣਾਇਆ ਗਿਆ ਯੂਥ ਵਿੰਗ ਦਾ ਆਹੁਦੇਦਾਰ
Highlights
- #mansanews
Leave a comment