ਪੰਜਾਬ ਵੱਲੋਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੈਸ਼ਨਲ ਅਗਜੈਕਟਿਵ ਕੌਂਸਲ ਦੇ ਮੈਂਬਰ ਚੁਣੇ ਗਏ
31 ਦਸੰਬਰ (ਕਰਨ ਭੀਖੀ) ਮਾਨਸਾ: ਦੇਸ਼ ਦੇ ਵਕੀਲਾਂ ਦੀ ਜਥੇਬੰਦੀ ਆਲ ਇੰਡੀਆ ਲਾਇਰਜ਼ ਯੂਨੀਅਨ ਦੀ ਤਿੰਨ ਰੋਜ਼ਾ 14 ਵੀਂ ਕੌਮੀ ਕਾਨਫਰੰਸ ਪੱਛਮੀ ਬੰਗਾਲ ਦੇ ਸ਼ਹਿਰ ਹਾਵੜਾ ਦੇ ਸਰਤ ਸਦਨ ਵਿਖੇ ਉਤਸ਼ਾਹਜਨਕ ਮਾਹੌਲ ਵਿੱਚ ਸਫਲਤਾਪੂਰਵਕ ਸੰਪੰਨ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਤੇਜਵੰਤ ਸਿੰਘ ਸੰਧੂ ਨੇ ਦੱਸਿਆ ਕਿ ਕਾਨਫਰੰਸ ਦੇ ਆਖਰੀ ਦਿਨ ਸਰਬਸੰਮਤੀ ਨਾਲ ਹੋਈ ਨਵੀਂ ਚੋਣ ਵਿੱਚ ਆਇਲੂ ਜਥੇਬੰਦੀ ਦੀ 171 ਮੈਂਬਰੀ ਨੈਸ਼ਨਲ ਕੌਂਸਲ ਚੁਣੀ ਗਈ ਜਿਸ ਵਿੱਚੋਂ 81 ਮੈਂਬਰੀ ਨੈਸ਼ਨਲ ਅਗਜੈਕਟਿਵ ਕੌਂਸਲ ਦੀ ਵੀ ਚੋਣ ਕੀਤੀ। ਜਿਸ ਵਿੱਚ ਜਥੇਬੰਦੀ ਦੇ ਪੈਟਰਨ ਜਸਟਿਸ ਐਚ.ਐਮ.ਜੇ. ਗੋਪਾਲ ਗੋਵਡਾ ਸਾਬਕਾ ਜੱਜ ਸੁਪਰੀਮ ਕੋਰਟ , ਕੋ-ਪੈਟਰਨ ਸੀਨੀਅਰ ਐਡਵੋਕੇਟ ਜੋਗਿੰਦਰ ਸਿੰਘ ਤੂਰ , ਸ੍ਰੀ ਡੀ.ਕੇ. ਅਗਰਵਾਲ , ਕੌਮੀ ਪ੍ਰਧਾਨ ਸਾਥੀ ਬਿਕਾਸ ਰੰਜਨ ਭੱਟਾਚਾਰੀਆ ਮੈਂਬਰ ਰਾਜ ਸਭਾ , ਵਰਕਿੰਗ ਪ੍ਰਧਾਨ ਐਸ.ਰਾਜਿੰਦਰ ਪ੍ਰਸ਼ਾਦ , ਜਨਰਲ ਸਕੱਤਰ ਪੀ.ਵੀ. ਸੁਰਿੰਦਰ ਨਾਥ , ਖਜ਼ਾਨਚੀ ਅਨਿਲ ਚੌਹਾਨ , ਜੁਆਇੰਟ ਸਕੱਤਰ ਗੁਰਮੇਜ ਸਿੰਘ ਆਦਿ 34 ਅਹੁਦੇਦਾਰ ਚੁਣੇ ਗਏ। ਪੰਜਾਬ ਵਿੱਚੋਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਦੀ ਨੈਸ਼ਨਲ ਅਗਜੈਕਟਿਵ ਕੌਂਸਲ ਵਿੱਚ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਧੀਰਜ ਕੁਮਾਰ ਜਲੰਧਰ ਦੀ ਨੈਸ਼ਨਲ ਕੌਂਸਲ ਵਿੱਚ ਚੋਣ ਕੀਤੀ।
ਉਨ੍ਹਾਂ ਦੱਸਿਆ ਕਿ ਕਾਨਫਰੰਸ ਨੇ ਜਮਹੂਰੀਅਤ ਅਤੇ ਸੰਵਿਧਾਨ ਨੂੰ ਬਚਾਉਣ ਲਈ ਫਿਰਕਾਪ੍ਰਸਤੀ ਵਿਰੁੱਧ ਲੜਾਈ ਤੇਜ਼ ਕਰਨ ਦਾ ਸੱਦਾ ਦਿੱਤਾ ਹੈ।
ਜਾਰੀ ਕਰਤਾ
ਤੇਜਵੰਤ ਸਿੰਘ ਸੰਧੂ
ਐਡਵੋਕੇਟ
ਸੂਬਾਈ ਆਗੂ ਆਇਲੂ ਪੰਜਾਬ