ਵਕਤ ਬਦਲਦਾ ਹੈ,
ਨਵੇਂ ਕਿਰਦਾਰ ਬਣ ਜਾਂਦੇ ਨੇ
ਕੋਈ ਮੇਰਾ ਸੀ ਉਹ ਤੇਰਾ
ਕੋਈ ਤੇਰਾ ਸੀ ਉਹ ਮੇਰਾ
ਹੋਕੇ ਰਹ ਜਾਂਦੇ ਨੇ।
ਵਕਤ ਦੇ ਨਵੇਂ ਨਵੇਂ ਰੰਗ
ਚਹਿਰਆਿਂ ਦੀ ਨੁਹਾਰ ਬਦਲ ਜਾਂਦੇ ਨੇ
‘ਤੇ ਬਦਲੇ ਵਕਤ ਦੀ ਤਰਜ ਤੇ
ਰਸ਼ਿਤਆਿਂ ਪ੍ਰਤੀ ਵਿਚਾਰ ਬਦਲ ਜਾਂਦੇ ਨੇ।
ਠੇਕੇਦਾਰ ਬਣ ਜਾਂਦੇ ਨੇ ਨੇਤਾ
ਤੇ ਮਜਦੂਰ ਠੇਕੇਦਾਰ ਬਣ ਜਾਂਦੇ ਨੇ।
ਕਲਾਕਾਰ ਹੈ ਹਰ ਕੋਈ ਇੱਥੇ,
ਦੁਨੀਆ ਨੂੰ ਭਰਮਾਉਣ ਲਈ
ਪਰਦੇ ਦੇ ਓਹਲੇ ਪਾਤਰ ਬੇਸ਼ੁਮਾਰ ਬਣ ਜਾਂਦੇ ਨੇ।
ਮਤਲਬ ਦੀਆਂ ਕੁੰਡੀਆਂ ਨਾਲ
ਲਾਲਚ ਦੀਆਂ ਤੰਦਾਂ ਪਾਕੇ
ਇੱਥੇ ਪਲ ਵਿੱਚ ਲੋਕੀ ਪਤੀ, ਪਤਨੀ, ਭੈਣ, ਭਰਾ
ਤੇ ਰਸ਼ਿਤੇ-ਨਾਤੇਦਾਰ ਬਣ ਜਾਂਦੇ ਹਨ।
ਜੋ ਨਾ ਬਦਲੀ, ਨਾ ਬਦਲੇਗੀ
ਕੁਦਰਤ ਉਸ ਕਾਦਰ ਦੀ,
ਰੂਪ ਕੁਦਰਤ ਦੇ ਇਹੋ ਸੱਚ ਸਮਝਾਉਂਦੇ ਨੇ।
ਵੇਖ ਸਕਦੇ ਹੋ ਤਾਂ ਪਰਦੇ ਦੇ ਪਾਰ ਵੇਖੋ
‘ਦੀਪ’ ਬਣਕੇ ਜਗਮਗਾਉਣਾ ਸਿੱਖ ਲਵੋ;
ਜੋ ਪਾਰ ਵਕਤ ਦਾ ਹਰ ਤੂਫ਼ਾਨ ਕਰ ਜਾਂਦੇ ਨੇ।
ਗਗਨਦੀਪ ਗੱਖੜ
ਸਾਇੰਸ ਮਾਸਟਰ
ਸ.ਹ.ਸ .ਉੱਗੋਕੇ
ਫਿਰੋਜ਼ਪੁਰ।