04 ਅਪ੍ਰੈਲ (ਗਗਨਦੀਪ ਸਿੰਘ) ਬਠਿੰਡਾ: ਜਿਲਾ ਚੋਣ ਅਫਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਡਵੀਜਨਲ ਮੈਜਿਸਟਰੇਟ ਬਠਿੰਡਾ ਸ੍ਰੀਮਤੀ ਇਨਾਯਤ ਵਲੋਂ ਲੋਕ ਸਭਾ ਹਲਕਾ 92 ਬਠਿੰਡਾ (ਸ਼ਹਿਰੀ) ਦੇ ਤਕਰੀਬਨ 14 ਪੋਲਿੰਗ ਬੂਥਾਂ ਦੇ ਪ੍ਰਬੰਧਾਂ ਦਾ ਦੌਰਾ ਕਰਕੇ ਜਾਇਜਾ ਲਿਆ ਗਿਆ।
ਦੌਰੇ ਦੌਰਾਨ ਸਬ ਡਵੀਜਨਲ ਮੈਜਿਸਟਰੇਟ ਸ੍ਰੀਮਤੀ ਇਨਾਯਤ ਵਲੋਂ ਜਿਨਾਂ ਪੋਲਿੰਗ ਬੂਥਾਂ ਦਾ ਜਾਇਜਾ ਲਿਆ ਗਿਆ ਉਨਾਂ ਚ ਸਰਕਾਰੀ ਐਲੀਮੈਂਟਰੀ ਸਕੂਲ ਧੋਬੀਆਣਾ ਬਸਤੀ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ, ਧੋਬੀਆਣਾ ਬਸਤੀ, ਪੁੱਡਾ ਦਫਤਰ, ਭਾਗੂ ਰੋਡ ਬਠਿੰਡਾ, ਦਫਤਰ ਐਕਸੀਅਨ ਵਾਟਰ ਸਪਲਾਈ ਮੰਡਲ ਨੰਬਰ 3, ਬਠਿੰਡਾ ਤੇ ਪੰਜਾਬ ਵਾਟਰ ਸਪਲਾਈ, ਸੀਵਰੇਜ ਸਰਕਲ ਦਫਤਰ ਬਠਿੰਡਾ ਵਿਖੇ ਬਣੇ ਆਦਿ ਪੋਲਿੰਗ ਸਟੇਸ਼ਨ ਸ਼ਾਮਲ ਸਨ।
ਇਸ ਮੌਕੇ ਸ਼੍ਰੀ ਕੁਲਦੀਪ ਸ਼ਰਮਾ, ਬੂਥ ਲੈਵਲ ਅਫਸਰ ਸ਼੍ਰੀ ਵਰਿੰਦਰ ਸਿੰਘ, ਸ਼੍ਰੀ ਹਰਦੇਵ ਸਿੰਘ ਆਦਿ ਹਾਜਰ ਸਨ।