29 ਮਾਰਚ (ਨਾਨਕ ਸਿੰਘ ਖੁਰਮੀ) ਮਾਨਸਾ: ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਜਿੰਦਲ ਅਤੇ ਨਾਨਕ ਸਿੰਘ ਖੁਰਮੀ ਜਰਨਲ ਸਕੱਤਰ ਪੰਜਾਬ ਨੇ ਫਰੰਟ ਦੀ ਮਾਨਸਾ ਟੀਮ ਨਾਲ ਮੀਟਿੰਗ ਕੀਤੀ। ਜਿਸ ਵਿਚ ਫਰੰਟ ਦੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਅਮਨ ਗਰਗ ਸੂਲਰ ਦੇ ਦਿਸ਼ਾ ਨਿਰਦੇਸ਼ ਤਹਿਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ,ਇਸ ਮੌਕੇ ਤੇ ਕੈਸ਼ੀਅਰ ਮੈਡਮ ਸ਼ਾਲੂ ਜਿੰਦਲ ਤੇ ਸੀਮਾ ਭਾਰਗਵ ਨੇ ਵੀ ਆਪਣੇ ਵਿਚਾਰ ਰੱਖੇ।ਇਸ ਮੌਕੇ ਰਾਜ ਕੁਮਾਰ ਜਿੰਦਲ ਫਰੰਟ ਦੇ ਵਰਕਰਾਂ ਨੂੰ ਕਿਹਾ ਕਿ ਅਪਣੇ ਫਰੰਟ ਵਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਨਸ਼ੇ ਦੀ ਤਸੱਕਰੀ ਅਤੇ ਹੋਰ ਜੋ ਵੀ ਦੇਸ਼ ਵਿਰੋਧੀ ਗਤੀਵਿਧੀਆਂ ਹਨ ਉਹਨਾਂ ਤੇ ਸਖਤ ਨਿਗਾਹ ਰੱਖੀ ਜਾਵੇ ਤੇ ਜਿਲ੍ਹਾ ਪ੍ਰਸ਼ਾਸਨ ਦਾ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ।ਇਸ ਮੌਕੇ ਜਰਨਲ ਸਕੱਤਰ ਨਾਨਕ ਸਿੰਘ ਖੁਰਮੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਵਿਅਕਤੀ ਨੂੰ ਕੋਈ ਗ਼ਲਤ ਅਨਸਰ ਜਾ ਨਸ਼ਾ ਤਸਕਰ ਦਾ ਪਤਾ ਲਗਦਾ ਹੈ ਤਾਂ ਉਹ ਤੁਰੰਤ ਉਸਦੀ ਇਤਲਾਹ ਪੁਲਸ ਪ੍ਰਸ਼ਾਸ਼ਨ ਨੂੰ ਦੇਣ ਜਾਂ ਫਿਰ ਸਾਡੇ ਨਾਲ ਸੰਪਰਕ ਕਰਨ ਉਹਨਾਂ ਇਹ ਵੀ ਵਿਸ਼ਵਾਸ ਦੁਆਇਆ ਕਿ ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਮਿਸ ਸੀਮਾ ਭਾਰਗਵ ਚੇਅਰਪਰਸਨ ਮਹਿਲਾ ਵਿੰਗ ਮਾਨਸਾ, ਗੁਰਜੀਤ ਕੌਰ ਚੇਅਰਪਰਸਨ ਬਠਿੰਡਾ, ਰੇਖਾ ਰਾਣੀ ਦਿਹਾਤੀ ਪ੍ਰਧਾਨ ਸਰਦੂਲਗੜ, ਸੋਮ ਨਾਥ, ਹਰਨਾਮ ਸਿੰਘ ਬਠਿੰਡਾ,ਲਖਵਿੰਦਰ ਸਿੰਘ,ਵਿਨੋਦ ਕੁਮਾਰ, ਅਨੂ ਰਾਣੀ, ਸੰਦੀਪ ਕੌਰ ਅਤੇ ਮਨਪ੍ਰੀਤ ਕੌਰ ਮੈਂਬਰ ਤੇ ਸਮਾਜ ਸੇਵੀ ਲਖਵਿੰਦਰ ਕੌਰ ਤੇ ਅਨਮੋਲਪ੍ਰੀਤ ਕੌਰ ਖੁਰਮੀ ਹਾਜਰ ਸਨ।