10 ਮਾਰਚ (ਰਾਜਦੀਪ ਜੋਸ਼ੀ) ਸੰਗਤ ਮੰਡੀ: ਸ਼੍ਰੀ ਗੌਰਵ ਯਾਦਵ ਆਈ.ਪੀ.ਐਸ ਮਾਣਯੋਗ ਡੀ.ਜੀ.ਪੀ. ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਅਤੇ ਸ਼੍ਰੀ ਅਜੈ ਗਾਂਧੀ ਆਈ.ਪੀ.ਐਸ ਐਸ.ਪੀ. ਡੀ ਬਠਿੰਡਾ ਵੱਲੋ ਜਿਲ੍ਹੇ ਵਿੱਚ ਸਖਤੀ ਕਰਦਿਆ ਕਰਾਈਮ ਨੂੰ ਰੋਕਣ ਲਈ ਜਿਲ੍ਹੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ।ਮਿਤੀ 27/28-02-2024 ਦੀ ਦਰਮਿਆਨੀ ਰਾਤ ਨੂੰ ਲਖਵਿੰਦਰ ਕੌਰ ਪਤਨੀ ਅਜੈਬ ਸਿੰਘ ਵਾਸੀ ਪਥਰਾਲਾ ਦੇ ਘਰ ਅੰਦਰ ਦਾਖਲ ਹੋ ਕੇ ਲਖਵਿੰਦਰ ਕੋਰ ਦੇ ਸਿਰ ਵਿੱਚ ਸੱਟਾ ਮਾਰ ਕੇ ਘਰ ਵਿੱਚ ਪਈ ਅਲਮਾਰੀ ਖੋਲ ਕੇ ਉਸ ਵਿੱਚ ਪਿਆ ਸੋਨਾ ਇੱਕ ਛਾਪ ਸੋਨਾ ਮਰਦਾਨਾ, ਇੱਕ ਜੋੜੀ ਰਿੰਗ ਸੋਨਾ, ਇੱਕ ਜੋੜੀ ਕਾਂਟੇ ਸੋਨਾ ਜੋ ਇਹਨਾ ਸੋਨੇ ਦੇ ਜੇਵਰਾਤ ਦਾ ਵਜਨ ਕਰੀਬ ਡੇਢ ਤੋਲਾ ਹੈ।ਇਸ ਤੋ ਇਲਾਵਾ ਇੱਕ ਜੋੜਾ ਝਾਜਰਾ ਚਾਦੀ, ਇੱਕ ਚੂੜੀ ਜਨਾਨਾ ਚਾਦੀ, ਜੋ ਇਹਨਾ ਚਾਦੀ ਦੇ ਜੇਵਰਾਤ ਦਾ ਵਜਨ ਕਰੀਬ ਤਿੰਨ ਤੋਲੇ ਹੈ, ਲੁੱਟ ਲਏ ਅਤੇ ਘਰ ਵਿੱਚ ਪਈ ਸੱਬਲ ਚੁੱਕ ਕੇ ਪੇਟੀ ਦਾ ਜਿੰਦਰਾ ਤੋੜ ਕੇ ਉਸ ਵਿੱਚੋ 12000/- ਰੁਪਏ ਅਤੇ ਇੱਕ ਮੋਬਾਇਲ ਫੋਨ ਰੰਗ ਨੀਲਾ ਕੰਪਨੀ ਵੀਵੋ ਬਿਨ੍ਹਾ ਸਿੰਮ ਵੀ ਲੁੱਟ ਕੇ ਉਹਨਾ ਦੇ ਘਰ ਦੇ ਮੇਨ ਗੇਟ ਦੀ ਬਾਰੀ ਖੋਲ ਕੇ ਮੌਕਾ ਤੋ ਆਪਣੇ ਹਥਿਆਰਾ ਸਮੇਤ ਫਰਾਰ ਹੋ ਗਏ ਸਨ।ਜਿਹਨਾਂ ਨੂੰ ਥਾਣਾ ਸੰਗਤ ਦੀ ਪੁਲਿਸ ਚੌਂਕੀ ਵੱਲੋਂ ਟਰੇਸ ਕਰਕੇ ਸਫਲਤਾ ਹਾਸਲ ਕੀਤੀ ਹੈ।
ਸ਼੍ਰੀ ਮਨਜੀਤ ਸਿੰਘ ਡੀ.ਐੱਸ.ਪੀ ਦਿਹਾਤੀ ਬਠਿੰਡਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕਰਨ ਤੇ ਲਵਪ੍ਰੀਤ ਸਿੰਘ ਉਰਫ ਹੀਰਾ ਪੁੱਤਰ ਗੁਰਮੇਲ ਸਿੰਘ, ਮਲਕੀਤ ਸਿੰਘ ਉਰਫ ਲੱਬੀ ਪੁੱਤਰ ਬੇਅੰਤ ਸਿੰਘ ਵਾਸੀਆਨ ਪਥਰਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਨਿੱਕੂ ਪੁੱਤਰ ਕਾਕਾ ਸਿੰਘ ਵਾਸੀ ਤੁੰਗਵਾਲੀ ਖਿਲਾਫ ਮੁਕੱਦਮਾ ਨੰਬਰ 20 ਮਿਤੀ 09-03-2024 ਅ/ਧ 458,394,398,323,506,34 IPC ਥਾਣਾ ਸੰਗਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਦੌਰਾਨੇ ਤਫਤੀਸ਼ ਮਿਤੀ 10/03/2024 ਨੂੰ ਦੋਸ਼ੀਆਨ ਲਵਪ੍ਰੀਤ ਸਿੰਘ ਉਰਫ ਹੀਰਾ ਪੁੱਤਰ ਗੁਰਮੇਲ ਸਿੰਘ ਵਾਸੀ ਪਥਰਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਨਿੱਕੂ ਪੁੱਤਰ ਕਾਕਾ ਸਿੰਘ ਵਾਸੀ ਤੁੰਗਵਾਲੀ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾ ਪਾਸੋ ਲੁੱਟੇ ਹੋਏ, ਸੋਨਾ ਚਾਦੀ ਦੇ ਜੇਵਰਾਤ ਇੱਕ ਛਾਪ ਸੋਨਾ ਮਰਦਾਨਾ, ਇੱਕ ਜੋੜੀ ਰਿੰਗ ਸੋਨਾ, ਇੱਕ ਜੋੜੀ ਕਾਟੇ ਸੋਨਾ, ਇੱਕ ਜੋੜਾ ਝਾਜਰਾ ਚਾਦੀ, ਇੱਕ ਚੂੜੀ ਜਨਾਨਾ ਚਾਦੀ, ਇੱਕ ਮੋਬਾਇਲ ਫੋਨ ਰੰਗ ਨੀਲਾ ਕੰਪਨੀ ਵੀਵੋ ਅਤੇ 12000/- ਰੁਪਏ ਕਰੰਸੀ ਨੋਟ ਬਰਾਮਦ ਕਰਵਾਏ।ਇਸ ਤੋ ਇਲਾਵਾ ਦੋਸ਼ੀਆ ਵੱਲੋ ਵਾਰਦਾਤ ਸਮੇ ਵਰਤਿਆ ਡੰਡਾ ਅਤੇ ਕਾਪਾ ਵੀ ਬਰਾਮਦ ਕਰਵਾਏ ਗਏ।ਦੋਸ਼ੀਆਨ ਲਵਪ੍ਰੀਤ ਸਿੰਘ ਉਰਫ ਹੀਰਾ ਅਤੇ ਗੁਰਪ੍ਰੀਤ ਸਿੰਘ ਉਰਫ ਨਿੱਕੂ ਉਕਤ ਨੂੰ ਮਿਤੀ 11/03/2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ।
ਲੋਕਾਂ ਦੇ ਘਰਾਂ ਵਿੱਚ ਜਾ ਕੇ ਔਰਤਾਂ ਦੇ ਸੱਟਾਂ ਮਾਰ ਕੇ ਲੁੱਟਣ ਵਾਲੇ ਗਿਰੋਹ ਨੂੰ ਬਠਿੰਡਾ ਪੁਲਿਸ ਨੇ ਦਬੋਚਿਆ
Leave a comment