–6 ਤੋਂ 10 ਫਰਵਰੀ ਤੱਕ ਸਰਕਾਰ ਤੁਹਾਡੇ ਦੁਆਰ ਤਹਿਤ ਜ਼ਿਲ੍ਹਾ ਬਰਨਾਲਾ ‘ਚ ਲੱਗਣ ਵਾਲੇ ਕੈਂਪਾਂ ਦੀ ਸਾਰਣੀ ਜਾਰੀ
–ਵੱਧ ਤੋਂ ਵੱਧ ਲੋਕ ਕੈਂਪਾਂ ਦਾ ਲੈਣ ਲਾਹਾ
3 ਫਰਵਰੀ (ਗਗਨਦੀਪ ਸਿੰਘ) ਬਰਨਾਲਾ: ਪੰਜਾਬ ਸਰਕਾਰ ਦੇ ਸਰਕਾਰ ਤੁਹਾਡੇ ਦੁਆਰ ਉਪਰਾਲੇ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੈਂਪ ਉਨ੍ਹਾਂ ਦੇ ਘਰਾਂ ਦੇ ਨੇੜੇ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਸਕੀਮਾਂ ਦਾ ਲਾਭ ਮੁਹੱਈਆ ਕਰਾਉਣਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਹਰ ਇਕ ਖੇਤਰ ਵਿੱਚ ਇਹ ਕੈਂਪ ਲੋਕਾਂ ਦੀਆਂ ਸਹੂਲਤ ਲਈ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ‘ਚ ਪੁੱਜ ਕੇ ਲਾਹਾ ਲੈਣ। ਇਨ੍ਹਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜ਼ਰੂਰੀ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਬੇੜਾ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀਆਂ ਤਿੰਨ ਸਬ-ਡਵੀਜਨਾਂ ਬਰਨਾਲਾ, ਮਹਿਲ ਕਲਾਂ ਅਤੇ ਤਪਾ ਵਿੱਚ ਇਹ ਕੈਂਪ ਲਗਾਏ ਜਾਣਗੇ।
6 ਫਰਵਰੀ ਤੋਂ 10 ਫਰਵਰੀ ਤੱਕ ਲੱਗਣ ਵਾਲੇ ਕੈਂਪਾਂ ਦੇ ਵੇਰਵੇ ਦਿੰਦੇ ਉਨ੍ਹਾਂ ਦੱਸਿਆ ਕਿ 6 ਫਰਵਰੀ ਨੂੰ ਇਹ ਕੈਂਪ ਸਵੇਰ 10 ਤੋਂ 1 ਵਾਰਡ ਨੰਬਰ 7, 8, 9 ਅਤੇ 11 ਲਈ ਨਗਰ ਕੌਂਸਲ ਦਫਤਰ ਬਰਨਾਲਾ ਵਿਖੇ ਲਗਾਇਆ ਜਾਵੇਗਾ। ਨਾਲ ਹੀ ਵਾਰਡ ਨੰਬਰ 28 ਅਤੇ 10 ਦੇ ਵਾਸੀਆਂ ਲਈ ਕੈਂਪ 2 ਤੋਂ 5 ਪਾਰਕ ਟਿਊਬਵੈਲ ਨੰਬਰ 6 ਵਿਖੇ ਲਗਾਈਆ ਜਾਵੇਗਾ। ਇਸੇ ਤਰ੍ਹਾਂ ਸਵੇਰ 10 ਤੋਂ 1 ਪਿੰਡ ਕਰਮਗੜ੍ਹ ਦੇ ਪੰਚਾਇਤ ਘਰ ਵਿਖੇ ਅਤੇ 2 ਤੋਂ 5 ਪਿੰਡ ਰਾਜੀਆ ਦੀ ਧਰਮਸ਼ਾਲਾ ਵਿਖੇ ਕੈਂਪ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ 7 ਫਰਵਰੀ ਨੂੰ ਬਰਨਾਲਾ ਵਾਰਡ ਨੰਬਰ 12 ਅਤੇ 13 ਦੇ ਕੈਂਪ ਬਾਜਵਾ ਪੱਤੀ ਗੁਰਦੁਆਰਾ ਵਿਖੇ ਸਵੇਰ 10 ਤੋਂ 1 ਅਤੇ ਵਾਰਡ ਨੰਬਰ 14 ਤੇ 17 ਦੇ ਕੈਂਪ ਛੋਟੀ ਮਾਤਾ ਰਾਣੀ ਧਰਮਸ਼ਾਲਾ ਦੇ ਪਿੱਛੇ ਦੁਪਹਿਰ 2 ਤੋਂ 5 ਵਜੇ ਤੱਕ ਲਗਾਏ ਜਾਣਗੇ। ਪਿੰਡ ਕੋਟਦੁੰਨਾ ਦੇ ਪੰਚਾਇਤ ਘਰ ਵਿਖੇ ਕੈਂਪ ਸਵੇਰ 10 ਤੋਂ 1 ਅਤੇ ਪਿੰਡ ਅਸਪਾਲ ਕਲਾਂ ਦੀ ਧਰਮਸ਼ਾਲਾ ਵਿਖੇ ਕੈਂਪ 2 ਤੋਂ 5 ਵਜੇ ਤੱਕ ਲਗਾਏ ਜਾਣਗੇ।
8 ਫਰਵਰੀ ਨੂੰ ਸਵੇਰ 10 ਤੋਂ 1 ਵਜੇ ਵਾਰਡ ਨੰਬਰ 18, 19, 20 ਅਤੇ 21 ਲਈ ਕੈਂਪ ਦੁੱਖ ਭੰਜਨ ਸਾਹਿਬ ਗੁਰਦੁਵਾਰਾ ਅਤੇ ਕੇ ਕੇ ਦੀਆਂ ਬਾਰੀਆਂ ਵਿਖੇ ਲਗਾਇਆ ਜਾਵੇਗਾ। ਦੁਪਹਿਰ 2 ਤੋਂ 5 ਵਾਰਡ ਨੰਬਰ 15 ਅਤੇ 16 ਦਾ ਕੈਂਪ ਅਗਰਵਾਲ ਧਰਮਸ਼ਾਲਾ ਵਿਖੇ ਲਗਾਇਆ ਜਾਵੇਗਾ। ਪਿੰਡ ਅਤਰਗੜ੍ਹ ਦਾ ਕੈਂਪ ਪੰਚਾਇਤ ਘਰ ਵਿਖੇ 10 ਤੋਂ 1 ਅਤੇ ਪਿੰਡ ਕੋਠੇ ਅਕਾਲਗੜ੍ਹ ਦਾ ਕੈਂਪ 2