ਮਾਨਸਾ 19 ਜੁਲਾਈ
ਸ੍ਰੀ ਅਨਿਲ ਕੁਮਾਰ ਮਲੇਰੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮਾਨਸਾ ਜੀ ਦੀ ਰਹਿਨੁਮਾਈ ਹੇਠ ਜਿਲ੍ਹਾ ਮਾਨਸਾ ਵਿੱਚ ਰੁੱਖ ਲਗਾਓ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਲੇਬਰ ਯੂਨੀਅਨ ਮਾਨਸਾ ਦੇ ਬੋਰਡ ਆਫ ਡਾਇਰੈਕਟਰਜ ਵੱਲੋਂ ਯੂਨੀਅਨ ਵਿੱਚ ਪੌਦੇ ਲਗਾਏ । ਜਿਸ ਵਿੱਚ ਸਹਿਕਾਰਤਾ ਵਿਭਾਗ ਦੇ ਅਫਸਰ ਸਾਹਿਬਾਨ ਸ੍ਰੀ. ਗੁਰਜਸਪ੍ਰੀਤ ਸਿੰਘ। ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਦੂਲਗੜ੍ਹ ਅਤੇ ਬੁਢਲਾਡਾ ਅਤੇ ਸ੍ਰੀ ਇਕਬਾਲ ਸਿੰਘ ਨਿਰੀਖਕ ਲੇਬਰ ਯੂਨੀਅਨ ਮਾਨਸਾ ਹਾਜਰ ਸਨ । ਇਸ ਮੌਕੇ ਸ੍ਰੀ ਹਰਦੇਵ ਸਿੰਘ ਕੋਰ ਵਾਲਾ ਚੇਅਰਮੈਨ ਲੇਬਰ ਯੂਨੀਅਨ ਮਾਨਸਾ ਨੇ ਬੋਲਦਿਆਂ ਕਿਹਾ ਕਿ ਜੇਕਰ ਮਨੁੱਖ ਸ਼ੁੱਧਤਾ ਵਾਲਾ ਸਾਹ ਲੈਣਾ ਚਾਹੁੰਦਾ ਹੈ ਤਾਂ ਹਰ ਮਨੁੱਖ ਬੂਟੇ ਲਗਾ ਕੇ ਹਰ ਥਾਂ ਨੂੰ ਹਰਿਆਲੀ ਭਰਿਆ ਬਣਾਵੇ । ਸ੍ਰੀ ਹਰਿੰਦਰ ਕੁਮਾਰ ਗਰਗ ਵਾਇਸ ਚੇਅਰਮੈਨ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹਰ ਪਿੰਡ ਅਤੇ ਸ਼ਹਿਰ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ । ਸ੍ਰੀ ਗੁਰਜਸਪ੍ਰੀਤ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਉਹਨਾਂ ਦੀ ਪਾਲਣਾ ਕਰਨੀ ਵੀ ਜਰੂਰੀ ਹੈ । ਇਹਨਾਂ ਤੋਂ ਇਲਾਵਾ ਸ੍ਰੀ ਜਤਿੰਦਰਪਾਲ ਸਿੰਘ ਕੋਟੜਾ, ਧਰਮਵੀਰ ਸ਼ਰਮਾ ਭੀਖੀ, ਜਸਵਿੰਦਰ ਸਿੰਘ ਮੌਜੀਆ, ਹਰਮੇਲ ਸਿੰਘ ਮਾਨਸਾ, ਮੁਨੀਸ਼ ਬਾਂਸਲ, ਸਾਰੇ ਡਾਇਰੈਕਟਰ ਸਾਹਿਬਾਨ ਵੀ ਹਾਜਰ ਸਨ । ਲੇਬਰ ਯੂਨੀਅਨ ਮਾਨਸਾ ਦੇ ਮੈਨੇਜਰ ਸ੍ਰੀ ਹਿੰਮਤ ਸਿੰਘ ਜਟਾਣਾ, ਵਨੀਤਾ ਰਾਣੀ ਲੇਖਾਕਾਰ ਨੇ ਪੌਦਿਆਂ ਦਾ ਪ੍ਰਬੰਧ ਕੀਤਾ । ਗੁਰਮੀਤ ਗਾਗੋਵਾਲ ਮੈਨੇਜਰ ਡੀ.ਸੀ.ਯੂ. ਮਾਨਸਾ ਨੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜੋ ਉਪਰਾਲਾ ਕਰ ਰਹੇ ਹਨ ਉਹਨਾਂ ਦਾ ਧੰਨਵਾਦ ਕੀਤਾ।
ਗੁਰਮੀਤ ਗਾਗੋਵਾਲ