14 ਮਈ (ਗਗਨਦੀਪ ਸਿੰਘ) ਫਰੀਦਕੋਟ: ਮਿਤੀ 12 ਮਈ 2024 ਦਿਨ ਐਤਵਾਰ ਨੂੰ ਲਖਵਿੰਦਰ ਸਿੰਘ ਲੱਖਾ ਦੇ ਜਨਮਦਿਨ ਮੌਕੇ ਸਾਂਝ ਬਲੱਡ ਵੈਲਫੇਅਰ ਕਲੱਬ ਵਲੋਂ ਖੂਨਦਾਨ ਕੈਂਪ ਸਵੇਰੇ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਫਰੀਦਕੋਟ ਮੈਡੀਕਲ ਕਾਲਜ ਵਿਖੇ ਲਗਾਇਆ ਗਿਆ। ਸਾਂਝ ਬਲੱਡ ਕਲੱਬ ਦੇ ਵਾਈਸ ਪ੍ਧਾਨ ਰਾਜਵਿੰਦਰ ਸਿੰਘ ਕਾਬਲ ਵਾਲਾ ਅਤੇ ਖਜ਼ਾਨਚੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਸ ਮੌਕੇ 26 ਭਰਾਵਾਂ ਨੇ ਖੂਨਦਾਨ ਕੀਤਾ
ਇਸ ਮੌਕੇ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਵੀਰਾ ਦਾ ਸਨਮਾਨ ਕੀਤਾ ਗਿਆ। ਸਾਰਿਆਂ ਵੱਲੋਂ ਲਗਾਏ ਗਏ ਕੈੰਪ ਦੀ ਬਹੁਤ ਸ਼ਲਾਘਾ ਕੀਤੀ ਗਈ। ਸਾਰੀ ਟੀਮ ਵਲੋਂ ਦਸਿਆ ਗਿਆ ਕਿ 18 ਸਾਲ ਤੋਂ 60 ਸਾਲ ਦੇ ਹਰ ਸਿਹਤਮੰਦ ਵਿਅਕਤੀ ਨੂੰ ਆਪਣਾ ਖੂਨਦਾਨ ਕਰਨਾ ਚਾਹੀਦਾ ਹੈ। ਕਲੱਬ ਦੇ ਸਾਰੇ ਮੈਂਬਰਾ ਵਲੋਂ ਸਾਰੇ ਖੂਨਦਾਨੀ ਵੀਰਾ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਪ੍ਰਦੀਪ ਕੁਮਾਰ,ਰਾਜਵਿੰਦਰ ਸਿੰਘ,ਸਿਮਰ,ਧਰਮਿੰਦਰ ਸਿੰਘ,ਹਨੀ ਸ਼ਰਮਾ,ਸੁਖਚੈਨ ਸਿੰਘ,ਗੁਰਪਿੰਦਰ ਸਿੰਘ,ਤੇਜੂ,ਸੇਵਕ ਸਿੰਘ,ਰਜਵਾਨ,ਵਿੱਕੀ ਭੰਗੂ,ਇੰਦਰ,ਗੁਰਸਿਮਰਨ ਸਿੰਘ,ਧਰਮਪਾਲ ਸਿੰਘ ਹਾਜ਼ਰ ਸਨ।
ਲਖਵਿੰਦਰ ਸਿੰਘ ਲੱਖਾ ਦੇ ਜਨਮਦਿਨ ਮੋਕੇ ਲਗਾਏ ਖੂਨਦਾਨ ਕੈਂਪ ਵਿੱਚ 26 ਯੂਨਿਟ ਖੂਨਦਾਨ,
Leave a comment