07 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਪੰਜਾਬੀ ਭਾਈਚਾਰੇ ਦੇ ਲੋਕ ਭਾਵੇਂ ਕਿਸੇ ਵੀ ਥਾਂ ਤੇ ਰਹਿੰਦੇ ਹੋਣ ਪਰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਹਮੇਸਾ ਜੁੜੇ ਰਹਿੰਦੇ ਹਨ। ਅੱਜ ਮਾਨਸਾ ਜੁੜੀਸ਼ਲ ਕੋਰਟ ਕੰਪਲੈਕਸ ਵਿਖੇ ਪੰਜਾਬੀ ਮੁਟਿਆਰਾਂ ਦੁਆਰਾ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਤੀਆਂ (ਤੀਜ) ਦਾ ਤਿਉਹਾਰ ਬੜੇ ਉਤਸ਼ਾਹ ਨਾਲ ਬਾਰ ਕੌਸਲ ਦੇ ਵਾਇਸ ਪ੍ਰਧਾਨ ਐਡਵੋਕੇਟ ਨੀਸ਼ ਗਰਗ ,ਐਡਵੋਕੇਟ ਬਲਵੀਰ ਕੋਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਮਨਾਇਆ ਗਿਆ। ਮੁਟਿਆਰਾਂ ਵੱਲੋਂ ਰੰਗ ਬਰੰਗੀਆ ਪੰਜਾਬੀ ਪੁਸ਼ਾਕਾਂ ਅਤੇ ਗਹਿਣੇ ਪਾ ਕੇ ਮਹਿੰਦੀ ਲਾ ਕੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਲੋਕ ਬੋਲੀਆ ਨਾਲ ਸ਼ੁਰੂ ਹੋਏ ਪ੍ਰੋਗਰਾਮ ਵਿੱਚ ਗਿੱਧੇ ਦਾ ਪਿੜ ਬੰਨਿਆ ਇਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ਉੱਤੇ ਗਿੱਧਾ ਪਾ ਕੇ ਖੂਬ ਰੌਣਕਾਂ ਲਾਈਆਂ। ਉਨ੍ਹਾ ਵਿੱਚ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਵਸਿਆ ਰਹੇਗਾ। ਬਾਰ ਐਸੋਏਸ਼ਨ ਦੇ ਵਾਇਸ ਪ੍ਰਧਾਨ ਐਡਵੋਕੇਟ ਨੀਸ਼ ਗਰਗ ਨੇ ਕਿਹਾ ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਹਮੇਸ਼ਾ ਹੀ ਭਾਈਚਾਰਕ ਸਾਂਝ ਮਜਬੂਤ ਹੋਵੇਗੀ।ਇਸ ਮੋਕੇ ਜੁਡੀਸ਼ਲ ਕੋਰਟ ਦੇ ਜੱਜ ਗੁਰਪ੍ਰੀਤ ਕੋਰ ਤੇ ਕਮਲ ਵਰਿੰਦਰ ਤੇ ਸਾਰੇ ਬਾਰ ਐਸੋਏਸ਼ਨ ਦੀਆ ਸਾਰੀਆ ਮਹਿਲਾ ਵਕੀਲ ਸਹਿਬਾਣ ਹਾਜਰ ਸਨ।