–ਭੋਗ ਉਪਰੰਤ ਉਘੇ ਕਥਾ ਵਾਚਕ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਕਥਾ ਕਰਨਗੇ
ਮਾਨਸਾ, 8 ਫਰਵਰੀ, ਦੇਸ ਪੰਜਾਬ ਬਿਊਰੋ: ਅੱਜ ਮਾਨਸਾ ਵਿਖੇ ਡੇਰਾ ਬਾਬਾ ਭਾਈ ਗੁਰਦਾਸ ਪੰਜਾਬ ਵਿਖੇ ਰਾਸ਼ਟਰੀ ਸੰਤ ਸੰਮੇਲਨ ਮਾਨਸਾ ਦੇ ਅੱਜ ਦੂਸਰੇ ਦਿਨ ਵੀ ਵੱਡੀ ਗਿਣਤੀ ਵਿੱਚ ਸੰਗਤ ਨੇ ਭਰੀ ਹਾਜ਼ਰੀ। ਸੰਤ ਬਾਬਾ ਕਲਿਆਣ ਦਾਸ ਜੀ ਸ੍ਰੀ ਕਲਿਆਣ ਸੇਵਾ ਆਸਰਮ ਅਮਰ ਕੰਟਕ ਜੀਆਂ ਦੀ ਸਰਪ੍ਰਸਤੀ ਹੇਠ ਮਹੰਤ ਅਮ੍ਰਿਤ ਮੁਨੀ ਜੀ ਪ੍ਰਧਾਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ
ਦੀ ਪ੍ਰਧਾਨਗੀ ਵਿੱਚ ਚੱਲ ਰਿਹਾ ਹੈ ਵਿੱਚ ਅੱਜ ਵਿਸ਼ੇਸ਼ ਤੌਰ ਤੇ ਮਹੰਤ ਦੁਰਗਾ ਦਾਸ ਜੀ ਸ੍ਰੀ ਪੰਚਾਇਤੀ ਵੱਡਾ ਅਖਾੜਾ ਉਦਾਸੀਨ ਭਰਮਣਸੀਲ ਜਮਾਤ ਅਲਾਹਾਬਾਦ ਅਤੇ ਮਹੰਤ ਧਰਮਿੰਦਰ ਦਾਸ ਜੀ ਲਖਨਉ ਵਾਲੇ ਪਹੁੰਚੇ ਅਤੇ ਇਸ ਸਮੇਂ ਸੰਤ ਭਰਤਦਾਸ ਜੀ ਅਯੋਧਿਆ, ਮਹੰਤ ਵਿਵੇਕਾਨੰਦ ਜੀ ਜੱਸੀਪੌ ਵਾਲੀ , ਮਹੰਤ ਮਹਾਤਮਾ ਮੁਨੀ ਖੈੜਾਬੇਟ ਕਪੂਰਥਲਾ, ਸਵਾਮੀ ਦਮੋਦਰ ਸਰਨਦਾਸ ਜੀ , ਮਹੰਤ ਉਹਦੇ ਕਰਨ ਸੈਦੋਕੇ, ਮਹੰਤ ਕਰਨ ਦਾਸ ਜੀ ਜੰਗੀ ਆਣਾ, ਸੰਤ ਸੱਤ ਮੁਨੀ ਜੀਅ ਭਗਤੂਆਣਾ, ਮਹੰਤ ਹੰਸ ਦਾਸ ਤਾਸਪੁਰਾ, ਮਹੰਤ ਬਸੰਤ ਦਾਸ ਜੀ ਅਕਲੀਆ, ਮਹੰਤ ਗੁਰਮੁਖ ਦਾਸ ਜੀ ਰੱਲਾ , ਮਹੰਤ ਰਾਮਦਾਸ ਜੀ ਮਹੰਤ ਅਕਾਲ ਦਾਸ ਜੀ ਸਿੰਘਪੁਰਾ ਬਸੰਤ ਮੁਨੀ ਜੀ ਡੇਰਾ ਬਾਰਾਂ ਦਰੀ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਕੱਲ ਮਿਤੀ 9 ਫਰਵਰੀ ਸ਼ੁਕਰਵਾਰ ਨੂੰ ਪਹਿਲੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕਥਾ ਵਾਚਕ ਬਾਬਾ ਬੰਤਾ ਜੀ ਮੁੰਡਾ ਪਿੰਡ ਵਾਲੇ ਬਾਬਾ ਵਿਧੀ ਚੰਦੀਏ ਕਥਾ ਕਰਨਗੇ ਅਤੇ ਭੋਗ ਉਪਰੰਤ ਦੂਸਰੇ ਅਖੰਡ ਪਾਠ ਸਾਹਿਬ ਦਾ ਸ਼ੁਭ ਆਰੰਭ ਵੀ ਕੀਤੇ ਜਾਣਗੇ ਅਤੇ
ਮਿਤੀ 11 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ 9 ਵੱਜ ਕੇ 30 ਮਿੰਟ ਤੇ ਕੀਰਤਨ ਹੋਵੇਗਾ ਅਤੇ ਬਾਅਦ ਦੁਪਹਿਰ ਰਾਸ਼ਟਰੀ ਸੰਤ ਸੰਮੇਲਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਕਲਿਆਣ ਦਾਸ ਜੀ ਵੱਲੋਂ ਪ੍ਰਵਚਨ ਕੀਤੇ ਜਾਣਗੇ ਇਸ ਰਾਸ਼ਟਰੀ ਸੰਤ ਸੰਮੇਲਨ ਦੌਰਾਨ ਰੋਜਾਨਾ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਸ ਸਮੇਂ ਅਜੀਤਇੰਦਰ ਸਿੰਘ ਮੋਫ਼ਰ ਸਾਬਕਾ ਵਿਧਾਇਕ , ਅਰਸ਼ਦੀਪ ਮਾਈਕਲ ਗਾਗੋਵਾਲ ਜ਼ਿਲ੍ਹਾ ਪ੍ਰਧਾਨ ਕਾਂਗਰਸ , ਵਿਕਰਮਜੀਤ ਸਿੰਘ ਮੋਫ਼ਰ ਚੈਅਰਮੈਨ ਜ਼ਿਲ੍ਹਾ ਪ੍ਰੀਸ਼ਦ , ਰੁਲਦੂ ਸਿੰਘ ਮਾਨਸਾ, ਮਨਦੀਪ ਸਿੰਘ ਗੋਰਾ ਸਾਬਕਾ ਪ੍ਰਧਾਨ ਨਗਰ ਕੌਂਸਲ , ਰਾਜੂ ਦਰਾਕਾ, ਮਲਕੀਤ ਸਿੰਘ ਭਪਲਾ ਸਾਬਕਾ ਪ੍ਰਧਾਨ , ਪ੍ਰਿਤਪਾਲ ਸਿੰਘ ਡਾਲੀ, ਐਡਵੋਕੇਟ ਗੁਰਲਾਭ ਮਾਹਲ, ਡਾ. ਧੰਨਾ ਮੱਲ ਗੋਇਲ , ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ, ਸੁਰੇਸ਼ ਨੰਦਗੜੀਆ, ਜੁਗਿੰਦਰ ਸਿੰਘ ਮਾਨ ਪੱਤਰਕਾਰ , ਐਡਵੋਕੇਟ ਤਰਲੋਚਨ ਸਿੰਘ ਚਹਿਲ, ਮਾਸਟਰ ਨਿਰਮਲ ਸਿੰਘ, ਸਰਪੰਚ ਮਹਿੰਦਰ ਕੁਮਾਰ, ਐਡਵੋਕੇਟ ਬਲਕਰਨ ਸਿੰਘ ਬੱਲੀ, ਸਰਦੂਲ ਸਿੰਘ ਘਰਾਗਣਾ , ਕਮਲ ਸੀ ਏ , ਬਿੱਲੂ , ਕਾਕੀ , ਬੂਟਾ ਸਿੰਘ, ਰਾਜੂ ਸ਼ਕਤੀ ਮੋਟਰ, ਗੁਰੀ ਖੋਖਰ , ਡੈਵੀ ਭੰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ