ਸਰਦੂਲਗੜ੍ਹ 9 ਅਗਸਤ (ਬਲਜੀਤ ਪਾਲ/ਵਿਨੋਦ ਜੈਨ ) ਸਿਵਲ ਸਰਜਨ ਮਾਨਸਾ ਡਾ.ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਯੋਗ ਅਗਵਾਈ ਵਿਚ ਜ਼ੀਰੋ ਤੋਂ 18 ਸਾਲ ਤੱਕ ਦੇ ਬੱਚੇ ਜੋ ਆਂਗਣਵਾੜੀ ਸੈਂਟਰਾਂ,ਸਰਕਾਰੀ ਪ੍ਰਾਇਮਰੀ ਸਕੂਲਾਂ,ਐਲੀਮੈਂਟਰੀ ਸਕੂਲਾਂ, ਹਾਈ ਸਕੂਲਾਂ,ਸੀਨੀਅਰ ਸਕੈਡਰੀ ਸਕੂਲਾਂ ਵਿੱਚ ਪੜ੍ਹਦੇ ਹਨ ਉਨ੍ਹਾਂ ਦੀ ਜਾਂਚ ਆਰ. ਬੀ. ਐਸ. ਕੇ. ਟੀਮ ਡਾਕਟਰ ਇਸ਼ਟਦੀਪ ਕੌਰ ਅਤੇ ਡਾਕਟਰ ਹਰਲੀਨ ਕੌਰ, ਫਾਰਮੇਸੀ ਅਫ਼ਸਰ ਹਰਮਨਦੀਪ ਸਿੰਘ,,ਸ਼ਰਨਜੀਤ ਕੌਰ ਸਟਾਫ ਨਰਸ,ਚਰਨਜੀਤ ਕੌਰ ਵੱਲੋਂ ਕੀਤੀ ਜਾਂਦੀ ਹੈ ਜੇਕਰ ਕੋਈ ਅਜਿਹਾ ਬੱਚਾ ਮਿਲਦਾ ਹੈ ਜਿਸ ਨੂੰ ਜਮਾਂਦਰੂ ਨੁਕਸ ਜਿਵੇੰ ਕਿ ਰੀੜ ਦੀ ਹੱਡੀ ਵਿਚ ਨੁਕਸ, ਦਿਲ ਦੀਆਂ ਬਿਮਾਰੀਆਂ,ਜਮਾਂਦਰੂ ਕੱਟਿਆ ਬੁੱਲ, ਕੱਟਿਆ ਤਾਲੂਆ , ਜਮਾਂਦਰੂ ਮੋਤੀਆਬਿੰਦ, ਜਮਾਂਦਰੂ ਬੋਲਾਪਨ, ਖੂਨ ਦੀ ਕਮੀ, ਚਮੜੀ ਦੇ ਰੋਗ, ਸਾਹ ਦੇ ਰੋਗ, ਕੋਹੜ, ਟੀ. ਬੀ.,ਕੰਨਾਂ ਦੇ ਰੋਗ,ਦੰਦਾਂ ਦੇ ਰੋਗ ਆਦਿ ਹੋਵੇ ਉਸ ਦਾ ਸਰਕਾਰ ਵੱਲੋਂ ਇਲਾਜ ਮੁਫ਼ਤ ਕਰਵਾਇਆ ਜਾ ਰਿਹਾ ਹੈ l ਈਕੋ, ਦਿਲ ਦੇ ਆਪ੍ਰੇਸ਼ਨ ਪੀ. ਜੀ. ਆਈ. ਚੰਡੀਗੜ੍ਹ, ਸੀ. ਐਮ ਸੀ. ਲੁਧਿਆਣਾ, ਡੀ. ਐਮ. ਸੀ. ਲੁਧਿਆਣਾ ਅਤੇ ਫੋਰਟਿਸ ਹਸਪਤਾਲ ਮੋਹਾਲੀ ਤੋਂ ਮੁਫ਼ਤ ਕਰਵਾਇਆ ਜਾਂਦਾ ਹੈ ਅਤੇ ਆਪ੍ਰੇਸ਼ਨ ਤੋਂ ਬਾਅਦ ਦਾ ਖਰਚਾ ਵੀ ਸਰਕਾਰ ਵੱਲੋਂ ਕੀਤਾ ਜਾਂਦਾ ਹੈ l ਇਸ ਮੌਕੇ ਨੋਡਲ ਅਫ਼ਸਰ ਡਾਕਟਰ ਵੇਦਪ੍ਰਕਾਸ਼ ਸੰਧੂ ਨੇ ਦੱਸਿਆ ਕਿ ਬਲਾਕ ਸਰਦੂਲਗੜ੍ਹ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਬੁਰਜ ਭਲਾਇਕੇ ਤੋਂ ਸਹਿਜਦੀਪ ਸਿੰਘ ਪੁੱਤਰ ਨਿਰਮਲ ਸਿੰਘ ਦੇ ਦਿਲ ਦਾ ਆਪ੍ਰੇਸ਼ਨ ਫੋਰਟਿਸ ਹਸਪਤਾਲ ਮੋਹਾਲੀ 6 ਜੂਨ ਨੂੰ ਕਰਵਾਇਆ ਗਿਆ ਹੈ ਬੱਚਾ ਹੁਣ ਬਿਲਕੁਲ ਤੰਦਰੁਸਤ ਹੈ l ਉਹਨਾਂ ਕਿਹਾ ਕਿ ਬਲਾਕ ਅਧੀਨ ਇਸ ਸਾਲ 6 ਦਿਲ ਦੇ ਮਰੀਜ ਬੱਚਿਆਂ ਨੂੰ ਰੈਫਰ ਕੀਤਾ ਗਿਆ ਹੈ 3 ਕੇਸਾਂ ਦਾ ਮੁਫ਼ਤ ਆਪ੍ਰੇਸ਼ਨ ਹੋ ਚੁੱਕਿਆ ਹੈ ਬਾਕੀ ਇਲਾਜ ਅਧੀਨ ਹਨ l