28 ਮਈ (ਗਗਨਦੀਪ ਸਿੰਘ) ਬਰਨਾਲਾ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸਰਮਾ ਦੀ ਯੋਗ ਅਗਵਾਈ ਅਧੀਨ ਸਿਹਤ ਵਿਭਾਗ ਬਰਨਾਲਾ ਵੱਲੋਂ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਬਲਾਕ ਪੱਧਰ, ਹੈਲਥ ਐਂਡ ਵੈਲਨਸ ਸੈਂਟਰ , ਉਮੰਗ ਕਲੀਨਿਕ ,ਸਬ ਸੈਂਟਰ ਪੱਧਰ ’ਤੇ ਲੋਕਾਂ ਨੂੰ ਕਿਸ਼ੋਰ ਅਵਸਥਾ ’ਚ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ ਅਤੇ ਕਿਸ਼ੋਰਾਂ ਦਾ ਐਚ.ਬੀ. ਲੈਵਲ ਵੀ ਚੈੱਕ ਕੀਤਾ ਗਿਆ।
ਸੁਖਪਾਲ ਕੌਰ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ,ਜਸਵੀਰ ਕੌਰ,ਰਾਜਵਿੰਦਰ ਕੌਰ ਏ.ਐਨ.ਐਮ. ਨੇ ਦੱਸਿਆ ਕਿ ਕਿਸ਼ੋਰ ਉਮਰ ਵਿੱਚ ਖਾਸ ਕਰ ਲੜਕੀਆਂ ਨੂੰ ਮਾਂਹਵਾਰੀ ਦੇ ਦੌਰਾਨ ਪੈਡ ਜਾਂ ਸੁੱਕੇ ਕੱਪੜੇ ਦੀ ਵਰਤੋਂ ਕਰਨਾ, ਵਰਤੋਂ ਕੀਤੇ ਗਏ ਪੈਡ ਜਾਂ ਕੱਪੜੇ ਨੂੰ ਖੁੱਲ੍ਹੇ ਵਿੱਚ ਨਾ ਸੁੱਟਣਾ, ਕੱਪੜੇ ਜਾਂ ਪੈਡ ਨੂੰ ਹਰ ਚਾਰ ਜਾਂ ਛੇ ਘੰਟੇ ਬਾਅਦ ਬਦਲਦੇ ਰਹਿਣਾ, ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ,ਸਿਵਾਨੀ ਅਰੋੜਾ ਬਲਾਕ ਐਕਸਟੈਨਸਨ ਐਜੂਕੇਟਰ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਦੌਰਾਨ ਮਾਨਸਿਕ,ਭਾਵਨਾਤਮਿਕ ਅਤੇ ਸਰੀਰਿਕ ਬਦਲਾਵ ਆਉਂਦੇ ਹਨ ।ਇਸ ਉਮਰ ਵਿੱਚ ਚੰਗੀ ਸੰਗਤ ਕਰਨੀ ਚਾਹੀਦੀ ਹੈ। ਸੰਤੁਲਿਤ ਭੋਜਨ ਮੌਸਮ ਅਨੁਸਾਰ ਫਲ,ਸਬਜੀਆਂ,ਅਨਾਜ,ਦਾਲਾਂ, ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਫਾਸਟ ਫੂਡ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।ਇਸ ਅਵਸਥਾ ‘ਚ ਕਿਸੇ ਵੀ ਸਮੱਸਿਆ ਸਮੇਂ ਆਪਣੇ ਅਧਿਆਪਕ,ਏ.ਐਨ.ਐਮ,ਆਸਾ ਅਤੇ ਹਮ ਉਮਰ ਪੀਅਰ ਐਜੂਕੇਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਪਰਵਿੰਦਰ ਸਿੰਘ ਲੋਕ ਭਲਾਈ ਵੈਲਫੇਅਰ ਕਲੱਬ,ਫਿਰੋਜ ਖਾਨ ਪ੍ਰੈਸ ਰਿਪੋਰਟਰ ਫਾਸਟਵੇ ਚੈਨਲ ਅਤੇ ਨਿਰਭੈਅ ਸਿੰਘ ਸਿਹਤ ਕਰਮਚਾਰੀਆਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ, ਬੇਟੀ ਬਚਾਓ ਅਤੇ ਪੀਅਰ ਐਜੂਕੇਟਰ ਦੇ ਰੋਲ ਬਾਰੇ ਚਾਨਣਾ ਪਾਇਆ ਗਿਆ ।ਪੀਅਰ ਐਜੂਕੇਟਰ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਜਾਗਰੂਕਤਾ ਨਾਟਕ ਵੀ ਪੇਸ ਕੀਤੇ ਗਏ।ਇਸ ਸਮੇਂ ਪਿੰਡ ਮਾਂਗੇਵਾਲ ਦੇ ਅਧਿਆਪਕ,ਸਮਾਜ ਸੇਵੀ ਅਤੇ ਪੀਅਰ ਐਜੂਕੇਟਰ ਹਾਜਰ ਸਨ।