ਸ਼੍ਰੀ ਤਾਰਾ ਚੰਦ ਵਿੱਦਿਆ ਮੰਦਰ (ਸੀਨੀ. ਸੈਕੰ.) ਭੀਖੀ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਗੁਰੂ ਵੰਦਨਾ
ਸਥਾਨਕ ਸ਼੍ਰੀ ਤਾਰਾ ਚੰਦ ਵਿੱਦਿਆ ਮੰਦਰ (ਸੀਨੀ. ਸੈਕੰ.) ਭੀਖੀ ਵਿਖੇ ਡਾ. ਸਰਵਪੱਲੀ ਰਾਧਾਕ੍ਰਿਸ਼ਨ ਦੀ
135ਵੀਂ ਜਯੰਤੀ ਨੂੰ ਸਮਰਪਿਤ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਭਾਸ਼ਨ ਤੇ
ਕਵਿਤਾ ਉਚਾਰਨ ਆਦਿ ਕਿਰਿਆਵਾਂ ਕਰਵਾਈਆਂ ਗਈਆਂ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸਾਰੇ ਹੀ
ਅਧਿਆਪਕਾਂ ਨੂੰ ਟਿੱਕਾ ਤੇ ਖੰਮਨੀ ਬੰਨ੍ਹ ਕੇ ਉਹਨਾਂ ਪ੍ਰਤੀ ਆਦਰ ਤੇ ਪ੍ਰੇਮ ਪ੍ਰਗਟ ਕੀਤਾ ਗਿਆ। ਇਸ
ਮੌਕੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਸਾਰੇ ਹੀ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ
ਕਿਹਾ ਕਿ ਬੱਚੇ ਸਮਾਜ ਦਾ ਭਵਿੱਖ ਹਨ ਤੇ ਇਸ ਭਵਿੱਖ ਨੂੰ ਸਵਾਰਨਾ ਅਧਿਆਪਕ ਦਾ ਫਰਜ ਹੈ । ਉਹਨਾਂ ਨੇ ਸਾਰੇ
ਅਧਿਆਪਕਾਂ ਨੂੰ ਉਹਨਾਂ ਦੀ ਬੱਚਿਆਂ , ਸਕੂਲ ਤੇ ਸਮਾਜ ਪ੍ਰਤੀ ਵਧੀਆ ਕਾਰਗੁਜਾਰੀ ਲਈ ਵਧਾਈ ਦਿੱਤੀ ।
ਰਾਸ਼ਟਰੀ ਅਧਿਆਪਕ ਦਿਵਸ
Leave a comment