21 ਜਨਵਰੀ (ਨਿਰੰਜਣ ਬੋਹਾ) ਬੋਹਾ: ਸ਼੍ਰੀ ਸਨਾਤਮ ਧਰਮ ਪ੍ਰਚਾਰਕ ਸੰਘ ਬੋਹਾ ਵੱਲੋਂ ਅਯੁੱਧਿਆ ਵਿਚ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨ ਦੇ ਸਬੰਧ ਵਿਚ ਬੋਹਾ ਵਿਚ ਭਗਵਾਨ ਸ਼੍ਰੀ
ਰਾਮ ਚੰਦਰ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸੌਭਾ ਯਾਤਰਾਂ ਸਮੇਂ ਸ਼੍ਰੀ ਰਾਮ ਭਗਵਾਨ ਦੀ ਸਵਾਰੀ ਦੇ ਅੱਗੇ ਅੱਗੇ ਵੀਰ ਹਨੂਮਾਨ ਚੱਲ
ਰਹੇ ਸਨ । ਇਸ ਸ਼ੋਭਾ ਯਾਤਰਾਂ ਵਿੱਚ ਸ਼ਹਿਰ ਦੇ ਹਜਾਰਾਂ ਪੁਰਸ਼ਾ ਤੇ ਔਰਤਾਂ ਨੇ ਸ੍ਰੀ ਰਾਮ ਦੇ ਨਿਸ਼ਾਨ ਵਾਲੇ ਝੰਡੇ ਫੜ੍ਹ ਕੇ ਭਾਗ ਲਿਆ। ਯਾਤਰਾ
ਦੇ ਸਵਾਗਤ ਲਈ ਕਈ ਥਾਈ ਚਾਹ ਪਕੌੜਿਆਂ ਦੇ ਲੰਗਰ ਦਾ ਵੀ ਲਗਾਏ ਗਏ। ਧਰਮ ਪ੍ਰਚਾਰਕ ਸੰਘ ਦੇ ਆਗੂ ਨਿਖਿਲ ਗੋਇਲ ਤੇ ਨਗਰ
ਪੰਚਾਇਤ ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਸ਼ੋਭਾ ਯਾਤਰਾਂ ਨੂੰ ਝੰਡੀ ਦੇ ਰਵਾਨਾ ਕਰਨ ਦੀ
ਰਸਮ ਪੰਜਾਬ ਪ੍ਰਦੇਸ਼ ਯੁਵਾ ਕਾਂਗਰਸ ਦੇ ਜਨਰਲ ਸੱਕਤਰ ਚੁਸਪਿੰਦਰ ਚਾਹਲ ਨੇ ਨਿਭਾਈ । ਇਸ ਸਮੇ ਉਨ੍ਹਾ ਕਿਹਾ ਕਿ ਮਰਿਆਦਾ ਪ੍ਰਸ਼ੋਤਮ
ਭਗਵਾਨ ਰਾਮ ਚੰਦਰ ਜੀ ਜੀਵਨ ਤੇ ਆਦਰਸ਼ਾ ਤੋਂ ਸਿੱਖਿਆ ਲੈ ਕੇ ਅਸੀ ਇਕ ਚੰਗੇ ਤੇ ਲੋਕ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰ
ਸਕਦੇ ਹਾਂ । ਇਸ ਸ਼ੋਭਾ ਯਾਤਰਾ ਵਿਚ ਹੋਰਨਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੰਜੇ ਗੁਪਤਾ, ਵਪਾਰ ਮੰਡਲ ਦੇ ਪ੍ਰਦਾਨ
ਪ੍ਰਦੀਪ ਬਿੱਟੂ , ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜਥੇਦਾਰ ਜੋਗਾ ਸਿੰਘ, ਕੁਲਜੀਤ ਸਿੰਘ ਉਪਲ, ਗਗਨ ਉਪਲ ਡਾ, ਸੰਯੋਗ ਕਮਾਰ ਪੱਪੀ,
ਦੀਵਾਨ ਮੰਗਲਾ, ਰਕੇਸ਼ ਕੁਮਾਰ ਗਰਗ ਸੈਦੇਵਾਲਾ , ਬਿਲੂ ਰਾਮ ਸਿੰਗਲਾ, ਛੱਜੂ ਰਾਮ ਸਿੰਗਲਾ, ਸੁਨੀਲ ਕੁਮਾਰ , ਸੌਣੀ ਰਾਮ , ਅਤਰ ਗੋੜ,
ਨਵਨੀਤ ਗੋਇਲ, ਰਿਸ਼ਵ ਸਿੰਗਲਾ ਤੇ ਓਮ ਪ੍ਰਕਾਸ਼ ਚੁੱਘ ਆਦਿ ਵੀ ਸਨ।
ਫੋਟੋ- ਸ਼ੋਭਾ ਯਾਤਰਾਂ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਚੁਸਪਿੰਦਰ ਸਿੰਘ ਚਾਹਲ
ਰਾਮ ਭਗਵਾਨ ਦੇ ਮੰਦਰ ਦੇ ਉਦਘਾਟਨ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ
Highlights
- #bohanews #rally
Leave a comment