15 ਮਾਰਚ (ਰਾਜਦੀਪ ਜੋਸ਼ੀ) ਸੰਗਤ ਮੰਡੀ: ਆਮ ਆਦਮੀ ਪਾਰਟੀ ਵੱਲੋਂ ਰਾਜਨ ਅਮਰਦੀਪ ਸਿੰਘ ਨੂੰ ਯੂਥ ਵਿੰਗ ਵਾਈਸ ਪ੍ਰਧਾਨ ਪੰਜਾਬ ਅਤੇ ਐਡਵੋਕੇਟ ਹਰਦੀਪ ਸਿੰਘ ਸਰਾਂ ਪਥਾਰਾਲਾ ਨੂੰ ਯੂਥ ਵਿੰਗ ਸੈਕਟਰੀ ਪੰਜਾਬ ਨੂੰ ਪਾਰਟੀ ਵੱਲੋਂ ਪੰਜਾਬ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਜਨ ਅਮਰਦੀਪ ਸਿੰਘ ਅਤੇ ਐਡਵੋਕੇਟ ਹਰਦੀਪ ਸਿੰਘ ਸਰਾਂ ਬਣਨ ਨਾਲ ਇਲਾਕੇ ਦੇ ਆਪ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਰਾਜਨ ਅਮਰਦੀਪ ਸਿੰਘ ਅਤੇ ਐਡਵੋਕੇਟ ਹਰਦੀਪ ਸਿੰਘ ਸਰਾਂ ਵੱਲੋਂ ਅਹਿਮ ਜ਼ਿੰਮੇਵਾਰੀ ਸੌਂਪਣ ਤੇ ਹਾਈਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਪਾਰਟੀ ਵੱਲੋਂ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਤੇ ਪੁਰਾ ਖੁਰਾਂ ਉਤਰਨਗੇ। ਉਹਨਾਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਨਗੇ। ਅਤੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਪੁਰਾ ਯੋਗਦਾਨ ਪਾਉਣਗੇ। ਪਾਰਟੀ ਦਾ ਸੀਨੀਅਰ ਆਗੂ ਬਲਾਕ ਪ੍ਰਧਾਨ ਸ਼ਮਿੰਦਰ ਸਿੰਘ ਪਥਾਰਾਲਾ, ਬਹਾਦਰ ਸਿੰਘ ਫੁੱਲੋ ਮਿੱਠੀ ਸੀਨੀਅਰ ਆਗੂ ਆਪ, ਹਲਕਾ ਬਠਿੰਡਾ ਦਿਹਾਤੀ ਬਲਵਿੰਦਰ ਸਿੰਘ, ਗੁਰਜੰਟ ਸਿੰਘ ਪਥਾਰਾਲਾ, ਸੁਖਜਿੰਦਰ ਸਿੰਘ ਰੋਮਾਣਾ, ਸੰਦੀਪ ਸਿੰਘ ਢਿੱਲੋਂ ਕੋਟ ਫੱਤਾ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਪਰਮਜੀਤ ਸਿੰਘ ਕੋਟ ਫੱਤਾ, ਰਵੀ ਗੋਇਲ ਸੰਗਤ, ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਸੁਰਿੰਦਰ ਕੁਮਾਰ ਸੰਗਤ, ਨਰੇਸ਼ ਕੁਮਾਰ ਸੰਗਤ, ਬਲਾਕ ਪ੍ਰਧਾਨ ਜਸਕਰਨ ਸਿੰਘ, ਬਲਾਕ ਪ੍ਰਧਾਨ ਇੰਦਰਜੀਤ ਸਿੰਘ, ਨੋਨੀ ਜੰਗੀਰਾਣਾ, ਜਗਤ ਟੇਲਰ ਮੁਹਾਲਾ,ਹੈਰੀ ਸੰਗਤ,ਪਵਨ ਕੁਮਾਰ ਸੰਗਤ, ਚਰਨਜੀਤ ਸਿੰਘ ਸੰਗਤ, ਗੁਰਜੀਤ ਸਿੰਘ ਸੰਗਤ, ਲਖਵੀਰ ਸਿੰਘ ਫੁੱਲੋ ਮਿੱਠੀ,ਅਮਰੀਕ ਜੱਸੀ,ਅਮਨਾ ਰੁਲਦੂ ਵਾਲਾ, ਸੰਦੀਪ ਢਿੱਲੋਂ, ਹਰਤੇਜ ਸਿੰਘ ਭੁੱਲਰ, ਸਰਬਜੀਤ ਸਿੰਘ ਪਥਾਰਾਲਾ, ਬਲਵੀਰ ਸਿੰਘ ਪਥਾਰਾਲਾ, ਬਿੰਦਰ ਸਿੰਘ, ਤਾਰਾ ਸਿੰਘ ਬਾਡੀ, ਬਲਾਕ ਪ੍ਰਧਾਨ ਕਿੰਦਰਪਾਲ ਕੌਰ ਵੱਲੋਂ ਰਾਜਨ ਅਮਰਦੀਪ ਸਿੰਘ ਅਤੇ ਐਡਵੋਕੇਟ ਹਰਦੀਪ ਸਿੰਘ ਸਰਾਂ ਪਥਾਰਾਲਾ ਦੀ ਇਸ ਨਿਯੁਕਤੀਆ ਦਾ ਧੰਨਵਾਦ ਕੀਤਾ ਗਿਆ ।