ਪ੍ਰਸਿੱਧ ਪੰਜਾਬੀ ਗਾਇਕਾ ਸਪਨਾ ਬਰਾੜ ਅਤੇ ਗਾਇਕ ਬੌਬੀ ਸਿੱਧੂ ਫੂਲ ਨੇ ਜਿੱਤਿਆ ਦਰਸ਼ਕਾਂ ਦਾ ਦਿਲ
23 ਫਰਵਰੀ (ਗਗਨਦੀਪ ਸਿੰਘ) ਫੂਲ ਟਾਊਨ: ਬੀਤੇ ਦਿਨੀਂ 21 ਫਰਵਰੀ 2024 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਬਾਬਾ ਫੂਲ ਯਾਦਗਾਰੀ ਸਾਹਿਤ ਸਭਾ, ਫੂਲ ਟਾਊਨ (ਬਠਿੰਡਾ) ਪੰਜਾਬ ਵੱਲੋਂ ਪਹਿਲਾ ਸਥਾਪਨਾ ਦਿਵਸ “ਪਹਿਲਾ ਸਾਹਿਤ ਉਤਸਵ” ਦੇ ਸਿਰਲੇਖ ਅਧੀਨ ਪ੍ਰਧਾਨ ਸ਼ਮਸ਼ੇਰ ਸਿੰਘ ਮੱਲ੍ਹੀ ਦੀ ਰਹਿਨੁਮਾਈ ਹੇਠ ਮੰਦਰ ਸਿੱਧ ਬੀਬੀ ਪਾਰੋ, ਫੂਲ ਟਾਊਨ ਵਿਖੇ ਮਨਾਇਆ ਗਿਆ। ਜਿੱਥੇ ਸੰਸਾਰ ਭਰ ਵਿੱਚ ਵੱਖ-ਵੱਖ ਸਾਹਿਤ ਸਭਾਵਾਂ, ਸਾਹਿਤ ਅਕਾਦਮੀਆਂ, ਸਕੂਲ, ਯੂਨੀਵਰਸਿਟੀਆਂ ਅਤੇ ਭਾਸ਼ਾ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਜਾ ਰਿਹਾ ਸੀ, ਉੱਥੇ ਹੀ ਬਾਬਾ ਫੂਲ ਯਾਦਗਾਰੀ ਸਾਹਿਤ ਸਭਾ ਨੇ ਆਪਣਾ ਪਲੇਠਾ ਸਮਾਗਮ ਕਰਵਾਇਆ ਅਤੇ ਪੰਜਾਬ ਭਰ ਵਿੱਚੋਂ ਸਾਹਿਤ ਸਭਾਵਾਂ, ਸਾਹਿਤ ਅਕਾਦਮੀਆਂ ਸਮਾਗਮ ਵਿੱਚ ਸ਼ਾਮਲ ਹੋਈਆਂ। ਸਭਾ ਦੇ ਸਮਾਗਮ ਦੀ ਸ਼ੋਭਾ ਵਧਾਉਂਦਿਆਂ ਅਤੇ ਅਸ਼ੀਰਵਾਦ ਦਿੰਦਿਆਂ ਪ੍ਰਿੰ. ਬਲਵੀਰ ਸਿੰਘ ਸਨੇਹੀ (ਇੰਟਰਨੈਸ਼ਨਲ ਐਵਾਰਡੀ ਅਤੇ ਚੇਅਰਮੈਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ) ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਗਿਆਨੀ ਕੌਰ ਸਿੰਘ ਜੀ ਕੋਠਾ ਗੁਰੂ (ਸਰਪ੍ਰਸਤ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ), ਹਰਗੋਬਿੰਦ ਸਿੰਘ ਸ਼ੇਖਪੁਰੀਆ (ਸੰਸਥਾਪਕ ਪ੍ਰਧਾਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ), ਦਰਸ਼ਨ ਸਿੰਘ ਪ੍ਰੀਤੀਮਾਨ (ਪ੍ਰਧਾਨ ਮਾਲਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਅਤੇ ਸੀਨੀਅਰ ਮੀਤ ਪ੍ਰਧਾਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ), ਜਸ ਬਠਿੰਡਾ ਜਸ (ਮੀਤ ਪ੍ਰਧਾਨ ਪੰਜਾਬ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ), ਪ੍ਰੀਤ ਕੈਂਥ (ਵਿੱਤ ਸਕੱਤਰ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ), ਦਰਸ਼ਨ ਸਿੰਘ (ਵਿੱਤ ਸਕੱਤਰ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ), ਮਾ. ਹਰਿੰਦਰ ਸਿੰਘ ਭੁੱਲਰ (ਜਨਰਲ ਸਕੱਤਰ ਮਾਲਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ), ਮਾ. ਗੁਰਨਾਮ ਸਿੰਘ ਕਲਿਆਣ, ਬਲੌਰ ਸਿੰਘ (ਪ੍ਰਧਾਨ ਸਾਹਿਤਕ ਮੰਚ ਭਗਤਾ ਭਾਈਕਾ), ਚਰਨ ਪੁਆਧੀ, ਰੂਪ ਲਾਲ ਰੂਪ (ਪ੍ਰਧਾਨ ਪੰਜਾਬੀ ਸਾਹਿਤ ਸਭਾ ਦੋਆਬਾ (ਜਲੰਧਰ), ਕੁਲਦੀਪ ਸਿੰਘ ਦੀਪ (ਸਾਦਿਕ ਪਬਲੀਕੇਸ਼ਨਜ਼), ਹਰਦੇਵ ਹਮਦਰਦ (ਸਾਬਕਾ ਪ੍ਰਧਾਨ ਅੰਤਰਰਾਸ਼ਟਰੀ ਸਾਹਿਤ ਸਭਾ ਸ਼੍ਰੀ ਮੁਕਤਸਰ ਸਾਹਿਬ), ਅਮਰਜੀਤ ਸਿੰਘ (ਪ੍ਰਧਾਨ ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ), ਕਾਮਰੇਡ ਮੇਘਰਾਜ ਫ਼ੌਜੀ, ਕ੍ਰਿਸ਼ਨ ਫ਼ੌਜੀ ਫੂਲ (ਪ੍ਰਧਾਨ ਮੰਦਰ ਸਿੱਧ ਬੀਬੀ ਪਾਰੋ), ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪੱਤਰਕਾਰਤਾ ਦੀ ਦੁਨੀਆਂ ਵਿੱਚੋਂ ਗੁਰਨੈਬ ਸਾਜਨ ਦਿਉਣ (ਸੀਨੀਅਰ ਪੱਤਰਕਾਰ), ਮੱਖਣ ਸਿੰਘ ਬੁੱਟਰ (ਮਾਲਵਾ ਜੋਨ ਇੰਚਾਰਜ਼ ਲੋਕ ਭਲਾਈ ਦਾ ਸੁਨੇਹਾ), ਗੁਰਬਾਜ ਸਿੰਘ ਗਿੱਲ (ਸੰਪਾਦਕ ਅਦਾਰਾ ਜਸਟ ਪੰਜਾਬੀ ਅਖ਼ਬਾਰ), ਸ਼ਿਵ ਸੋਨੀ (ਪੱਤਰਕਾਰ), ਗਗਨਦੀਪ ਸਿੰਘ (ਸਹਿ ਸੰਪਾਦਕ ਦੇਸ ਪੰਜਾਬ ਨਿਊਜ਼) ਉਚੇਚੇ ਤੌਰ ਤੇ ਸ਼ਾਮਿਲ ਹੋਏ। ਸਮਾਗਮ ਦੌਰਾਨ ਪੰਜ ਪੁਸਤਕਾਂ ਦੋ ਸੱਜ ਮਿੱਟੀ (ਕਾ. ਮੇਘਰਾਜ ਫ਼ੌਜੀ), ਕੰਡਿਆਂ ਭਰੀ ਚੰਗੇਰ (ਕਾ. ਮੇਘਰਾਜ ਫ਼ੌਜੀ), ਜੇ ਮੈਂ ਓਹਨੂੰ ਯਾਦ ਨਾ ਕਰਾਂ (ਰਮਨਪ੍ਰੀਤ ਕੌਰ ਧੀਮਾਨ), ਇਸ਼ਕ਼ ਮੈਂਖਾਨਾ (ਜਸ਼ਨ ਚੰਮ) ਅਤੇ ਪੁੱਤਰ ਓਏ (ਸੰਦੀਪ ਔਲਖ) ਲੋਕ ਅਰਪਣ ਕੀਤੀਆਂ ਗਈਆਂ। ਸ. ਅਜੀਤ ਸਿੰਘ ਚਹਿਲ ਜੀ ਨੂੰ ਬਾਬਾ ਫੂਲ ਯਾਦਗਾਰੀ ਸਾਹਿਤ ਸਭਾ ਵੱਲੋਂ ਵਿਸ਼ੇਸ਼ ਤੌਰ ਉੱਤੇ 51 ਸੌ ਰੁਪਏ ਨਕਦੀ+ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ, ਜਿੰਨਾ ਨੇ ਵਿੱਦਿਅਕ ਯੋਗਤਾ ਵਿੱਚ ਮੱਲਾਂ ਮਾਰੀਆਂ ਅਤੇ ਪੰਜ ਮਾਸਟਰ ਡਿਗਰੀਆਂ ਕੀਤੀਆਂ। ਨਾਲ ਹੀ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਗੁਰਸੇਵਕ ਸਿੰਘ ਬੀੜ, ਜਸਵੀਰ ਫੀਰਾ, ਸੁਖਜਿੰਦਰ ਮੁਹਾਰ, ਸੋਨੂੰ ਦੁੱਲੇਵਾਲੀਆ, ਜਸਵੰਤ ਸਿੰਘ ਬੋਪਾਰਾਏ (ਗੀਤਕਾਰ), ਲਾਭ ਸਿੰਘ ਡੋਡ, ਕਿਰਨਦੀਪ ਕੌਰ ਭਾਈਰੂਪਾ, ਮੰਗਲਮੀਤ ਪੱਤੋ, ਪ੍ਰਸ਼ੋਤਮ ਪੱਤੋ, ਪ੍ਰੀਤ ਮੌੜ, ਅਮਨਦੀਪ ਕੌਰ, ਗੋਰਾ ਸੰਧੂ ਖੁਰਦ, ਮਨਦੀਪ ਕੌਰ ਸਿੱਧੂ, ਜਸਵੰਤ ਰਾਉਕੇ, ਕਰਮ ਸਿੰਘ, ਸੋਨੀ ਮੋਗਾ, ਸ਼ਾਇਰ ਮਾਹੀ ਮਰਜ਼ਾਣਾ, ਬਲਤੇਜ ਸਿੰਘ, ਜਸਵੀਰ ਸ਼ਰਮਾ ਦੱਦਾਹੂਰ, ਗੁਰਮੀਤ ਸਿੰਘ, ਸੁਖਮੰਦਰ ਸਿੰਘ ਗੁੰਮਟੀ, ਡਾ. ਜਗਸੀਰ ਸਿੰਘ ਮੜਾਕ, ਨਵਦੀਪ ਸਿੰਘ ਪੱਤੋ, ਹਰਜਿੰਦਰ ਸਿੰਘ ਫੂਲ, ਪਰਮਜੀਤ ਕੌਰ (ਕਹਾਣੀਕਾਰ), ਹਰਮੀਤ ਸਿਵੀਆਂ, ਬਲਜਿੰਦਰ ਸਿੰਘ ਬਰਾੜ, ਗੁਰਦੀਪ ਕੈੜਾ, ਪ੍ਰੀਤਮ ਸਿੰਘ ਲਹਿਰੀ, ਨਿਰਮਲ ਸਿੰਘ ਵਿਿਗਆਨੀ, ਜਗਤਾਰ ਸਿੰਘ ਤਿੰਨਕੋਣੀ (ਕਵੀਸ਼ਰ), ਰਘਵੀਰ ਢਿੱਲੋਂ (ਗਾਇਕ), ਆਦਿ ਵੱਖ-ਵੱਖ ਕਵੀ, ਕਵੀਸ਼ਰ, ਸ਼ਾਇਰ, ਗੀਤਕਾਰ, ਗ਼ਜ਼ਲਗੋ ਆਦਿ ਨੇ ਆਪਣੀਆਂ ਲਿਖਤਾਂ ਸੁਣਾ ਰੰਗ ਬੰਨ੍ਹਿਆਂ। ਸਮਾਗਮ ਮੌਕੇ ਮਾਨਵ ਸਹਾਰਾ ਕਲੱਬ ਰਜਿ: ਫੂਲ ਟਾਊਨ ਵੱਲੋਂ ਪੌਦਿਆਂ ਦਾ ਲੰਗਰ ਲਗਾਇਆ ਗਿਆ, ਜੋ ਕਿ ਖਿੱਚ ਦਾ ਕੇਂਦਰ ਬਣਿਆ ਰਿਹਾ। ਕਲੱਬ ਵੱਲੋਂ ਲਗਾਇਆ ਗਿਆ ਬੂਟਿਆਂ ਦਾ ਲੰਗਰ ਇੱਕ ਨਵੀਂ ਪਿਰਤ ਹੈ। ਬੂਟਿਆਂ ਦੇ ਲੰਗਰ ਦੌਰਾਨ ਕਲੱਬ ਦੇ ਪ੍ਰਧਾਨ ਪਲਵਿੰਦਰ ਸਿੰਘ ਮੱਖਣ, ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ, ਸਹਾਇਕ ਸਕੱਤਰ ਦਰਸ਼ਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਸਪਰਾ, ਐਮਬੂਲੈਂਸ ਡਰਾਈਵਰ ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਅਤੇ ਕਰਨ ਸਿੰਘ ਟੇਲਰ ਹਾਜ਼ਰ ਰਹੇ। ਇਸ ਦੇ ਨਾਲ ਹੀ ਮਿਸਟਰ ਸਿੰਘ ਕੁਲੈਕਸ਼ਨ ਤਲਵੰਡੀ ਸਾਬੋ (ਕਰਮ ਸਿੰਘ ਮਹਿਮੀ ਤੇ ਲਵਪ੍ਰੀਤ ਸਿੰਘ), ਸੰਧੂ ਬ੍ਰਦਰਜ਼ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਤੋਂ ਇਲਾਵਾ ਸੁੱਖ ਘੁਮਾਣ, ਮਨਿੰਦਰ ਸਿੰਘ, ਰਜਿੰਦਰ ਸਿੰਘ, ਗੁਰਮੀਤ ਸਿੰਘ ਬਾਲਿਆਂਵਾਲੀ, ਵੀਰਪਾਲ ਕੌਰ, ਕੁਲਦੀਪ ਕੌਰ, ਕਰਮ ਸਿੰਘ, ਮਨਪ੍ਰੀਤ ਸਿੰਘ, ਸੁਖਮਨਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਪਰਨੀਤ ਕੌਰ, ਬਲਜਿੰਦਰ ਕੌਰ, ਜੈਸਮੀਨ ਕੌਰ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ, ਜਸਕਰਨ ਸਿੰਘ, ਹਰਜੀਤ ਸਿੰਘ, ਬਿੱਕਰ ਸਿੰਘ, ਡਾ. ਗਗਨਦੀਪ ਸਿੰਘ (ਵੈਟਨਰੀ ਅਫ਼ਸਰ), ਵਰਿੰਦਰ ਸਿੰਘ, ਕਿਰਪਾਲ ਸਿੰਘ, ਜਗਸੀਰ ਸਿੰਘ ਬੁੱਗਰ ਆਦਿ ਦਰਸ਼ਕਾਂ ਵਿੱਚ ਸ਼ਾਮਿਲ ਹੋਏ। ਪ੍ਰਸਿੱਧ ਪੰਜਾਬੀ ਗਾਇਕਾ ਮੈਡਮ ਸਪਨਾ ਬਰਾੜ ਨੇ ਆਪਣੀ ਬੁਲੰਦ ਆਵਾਜ਼ ਨਾਲ ਸਮਾਗਮ ਨੂੰ ਚਾਰ ਚੰਨ ਲਗਾਏ ਅਤੇ ਗਾਇਕ ਬੌਬੀ ਸਿੱਧੂ ਫੂਲ ਨੇ ਵੀ ਆਪਣੀ ਮਿੱਠੀ ਆਵਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਅੰਤ ਵਿੱਚ ਸਭਨਾਂ ਆਏ ਹੋਏ ਕਵੀਆਂ, ਕਵੀਸ਼ਰਾਂ, ਸ਼ਾਇਰਾਂ, ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਪ੍ਰਧਾਨ ਸ਼ਮਸ਼ੇਰ ਸਿੰਘ ਮੱਲ੍ਹੀ ਵੱਲੋਂ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਸਭਾ ਕਮੇਟੀ ਵਿੱਚੋਂ ਗੁਰਕੀਰਤ ਸਿੰਘ ਔਲਖ(ਮੀਤ ਪ੍ਰਧਾਨ), ਜਗਤਾਰ ਸਿੰਘ ਰਤਨ ਭਾਈਰੂਪਾ(ਵਿੱਤ ਸਕੱਤਰ) ਬੰਤ ਸਿੰਘ ਫੂਲਪੁਰੀ (ਮੁੱਖ ਸਲਾਹਕਾਰ) ਆਦਿ ਹਾਜ਼ਰ ਰਹੇ। ਇਸ ਤਰ੍ਹਾਂ ਬਾਬਾ ਫੂਲ ਯਾਦਗਾਰੀ ਸਾਹਿਤ ਸਭਾ, ਫੂਲ ਟਾਊਨ (ਬਠਿੰਡਾ) ਪੰਜਾਬ ਦਾ ਪਲੇਠਾ ਸਮਾਗਮ ਸਿਖਰਾਂ ਨੂੰ ਛੋਂਹਦਾ ਹੋਇਆ ਯਾਦਗਾਰ ਹੋ ਨਿੱਬੜਿਆ। ਜਨਰਲ ਸਕੱਤਰ ਗਗਨ ਫੂਲ (ਲੇਖਕ ਤੇ ਪੱਤਰਕਾਰ) ਜੀ ਨੇ ਪ੍ਰੈੱਸ ਨੂੰ ਜਾਣਕਾਰੀ ਭੇਜੀ।