ਇਸ ਵਾਰ ਦੀਆਂ ਗਰਮ ਰੁੱਤ ਦੀਆਂ ਖੇਡਾਂ ਮਿਤੀ 05 ਅਤੇ 07 ਅਕਤੂਬਰ ਨੂੰ ਨੈਸ਼ਨਲ ਕਾਲਜ ਭੀਖੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੀਖੀ ਮੁੰਡੇ ਦੇ ਗਰਾਊਂਡ ਵਿੱਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਸੈਂਟਰ ਭੀਖੀ ਦੇ ਨੌਂ ਸਰਕਾਰੀ ਸਕੂਲ ਅਤੇ ਚਾਰ ਪ੍ਰਾਈਵੇਟ ਸਕੂਲਾਂ ਨੇ ਭਾਗ ਲਿਆ ਜਿਸ ਵਿਚ ਬੱਚਿਆਂ ਦੁੁਆਰਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ। ਬੱਚਿਆਂ ਦੁੁਆਰਾ ਕੀਤੇ ਗਏ ਕੁਸ਼ਤੀ, ਗੋਲਾ ਸੁੱਟਣਾ, ਲੰਬੀ ਛਾਲ, ਦੌੜਾਂ, ਕਬੱਡੀ, ਖੋ-ਖੋ ਦੇ ਮੁਕਾਬਲੇ ਇਕ ਵੱਖਰਾ ਹੀ ਰੰਗ ਬੰਨ੍ਹ ਰਹੇ ਸਨ। ਖੇਡਦੇ ਸਮੇਂ ਬੱਚਿਆਂ ਅਤੇ ਅਧਿਆਪਕਾਂ ਦਾ ਜੋਸ਼ ਵੇਖਣ ਵਾਲਾ ਸੀ।ਖੇਡਾਂ ਦੇ ਆਖਰੀ ਦਿਨ ਵੱਖ ਵੱਖ ਸਕੂਲਾਂ ਦੇ ਸਕੂਲ ਮੁੁੱਖੀ ਜਗਸੀਰ ਸਿੰਘ, ਅੰਮ੍ਰਿਤਪਾਲ ਸਿੰਘ, ਰਵੀ ਕੁਮਾਰ ਸਿੰਘ, ਮਨਜੀਤ ਕੌਰ, ਮਨਦੀਪ ਕੌਰ,ਅਮਨਦੀਪ ਕੁਮਾਰ ਫਫੜੇ ਭਾਈ ਕੇ ਗੁਰਸੰਤ ਸਿੰਘ ਇਨ੍ਹਾਂ ਤੋਂ ਇਲਾਵਾ ਸਕੂਲਾਂ ਦੇ ਸੁਖਵਿੰਦਰ ਕੌਰ, ਚਰਨਜੀਤ ਸਿੰਘ, ਅੰਮ੍ਰਿਤ ਸਿੰਘ, ਵਿਕਾਸ ਗਰਗ, ਪ੍ਰਵੀਨ ਕੁਮਾਰ, ਨਵੀਤਾ ਰਾਣੀ, ਤੇਗ ਬਹਾਦਰ ਸਿੰਘ, ਰਜਿੰਦਰ ਕੁੁਮਾਰ, ਨਾਇਬ ਸਿੰਘ, ਪੇਰਮ ਕੁਮਾਰ ਹਾਜ਼ਰ ਰਹੇ।ਖੇਡਾਂ ਦੇ ਅੰਤ ਵਿਚ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਸੈਂਟਰ ਹੈੱਡ ਟੀਚਰ ਪਰਮਜੀਤ ਸਿੰਘ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਸੈਂਟਰ ਹੈੱਡ ਟੀਚਰ ਵੱਲੋਂ ਖੇਡਾਂ ਕਰਵਾਉਣ ਲਈ ਸਾਰੇ ਹੀ ਸੈਂਟਰ ਦੇ ਟੀਚਰਾਂ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਸ੍ਰੀ ਸੰਤ ਬਾਬਾ ਬੱਗਾ ਸਿੰਘ ਹੀਰੋ ਕਲਾਂ ਅਤੇ ਮੋਡਰਨ ਸੈਕੂਲਰ ਸਕੂਲ ਭੀਖੀ ਦੇ ਸਟਾਫ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।