ਮਾਨਸਾ 7 ਅਗਸਤ ( )
ਜਲਦ ਮੰਗ ਪੂਰੀ ਨਹੀਂ ਹੋਈ ਤਾਂ ਮਾਨਸਾ ਡੀਸੀ ਦਫ਼ਤਰ ਅੱਗੇ ਸ਼ੁਰੂ ਕਰਾਂਗੇ ਪੱਕਾ ਮੋਰਚਾ :- ਵਿਜੈ ਕੁਮਾਰ ਭੀਖੀ
ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਸਬੰਧਤ ਆਇਰਲਾ ਦੇ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਅਤੇ ਮੀਤ ਪ੍ਰਧਾਨ ਵਿਜੈ ਕੁਮਾਰ ਭੀਖੀ ਦੀ ਅਗਵਾਈ ਹੇਠ ਬੁਢਲਾਡਾ ਅਤੇ ਸਰਦੂਲਗੜ੍ਹ ਹਲਕੇ ਦੇ ਹੜ ਪ੍ਰਭਾਵਿਤ ਪਿੰਡਾਂ ਦੇ ਮਜਦੂਰਾਂ ਲਈ ਮੁਆਵਜ਼ਾ ਰਾਸ਼ੀ ਦੀ ਮੰਗ ਨੂੰ ਲੈਕੇ ਡੀਸੀ ਦਫ਼ਤਰ ਅੱਗੇ ਰੋਸ਼ ਮਾਰਚ ਕੀਤਾ ।
ਮਾਰਚ ਤੋਂ ਬਾਅਦ ਪ੍ਰਸਾਸ਼ਨ ਦੇ ਅਧਿਕਾਰੀਆਂ ਨੇ ਮੋਰਚੇ ਦੇ ਆਗੂਆਂ ਦੀ ਡੀਸੀ ਸਾਹਿਬ ਨਾਲ ਮੀਟਿੰਗ ਕਰਵਾਈ
ਇਸ ਮੌਕੇ ਮੋਰਚੇ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਮੀਤ ਪ੍ਰਧਾਨ ਵਿਜੈ ਕੁਮਾਰ ਭੀਖੀ , ਨੇ ਕਿਹਾ ਕਿ ਬੁਢਲਾਡਾ ਅਤੇ ਸਰਦੂਲਗੜ੍ਹ ਹਲਕੇ ਦੇ ਮਜ਼ਦੂਰ ਹੜਾਂ ਦੀ ਮਾਰ ਝੱਲ ਰਹੇ ਹਨ ਓਹਨਾਂ ਦੇ ਘਰ ਅਤੇ ਸਮਾਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਜਿਆਦਾ ਤਰ ਘਰ ਢਹਿ ਢੇਰੀ ਹੋ ਗਏ ਹਨ ਮਜ਼ਦੂਰ ਪਰਿਵਾਰ ਸਹਿਤ ਖੁੱਲ੍ਹੇ ਅਸਮਾਨ ਹੇਠ ਸੌਣ ਲਈ ਮਜ਼ਬੂਰ ਹਨ । ਰੁਜ਼ਗਾਰ ਦਾ ਕੋਈ ਸਾਧਨ ਨਹੀਂ ਬਚਿਆ , ਇਹ ਹੜ ਦੇ ਪ੍ਰਕੋਪ ਅਤੇ ਬੇਰੋਜਗਾਰੀ ਪੰਜਾਬ ਦੇ ਭਗਵੰਤ ਮਾਨ ਸਰਕਾਰ ਦੀ ਅਣਗਿਹਲੀ ਦੀ ਦੇਣ ਹੈ ਸਰਕਾਰ ਨੇ ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਵੀ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਹੁਣ ਜਦ ਪੰਜਾਬ ਵਿੱਚ ਚਾਰੇ ਪਾਸੇ ਤਬਾਹੀ ਹੋ ਰਹੀ ਹੈ ਤਾਂ ਸਰਕਾਰ ਕੱਲੇ ਬਿਆਨ ਦੇਣ ਵਿੱਚ ਲੱਗੀ ਹੈ ਪਰ ਪਿੰਡਾ ਦੇ ਮਜਦੂਰਾਂ ਲਈ ਨਾ ਕੋਈ ਰੈਣ ਬਸੇਰਾ, ਨਾ ਕੋਈ ਰੋਟੀ ਦਾ ਇੰਤਜ਼ਾਮ, ਨਾ ਮੈਡੀਕਲ ਕੈਂਪ ਅੱਜ ਮਾਨਸਾ ਜ਼ਿਲ੍ਹੇ ਦੇ ਮਜ਼ਦੂਰ ਹੜਾਂ ਕਾਰਨ ਡਿੱਗੇ ਘਰਾਂ ਕਰਕੇ ਮੀਂਹ ਅਤੇ ਧੁੱਪਾਂ ਖੁੱਲ੍ਹੇ ਅਸਮਾਨ ਹੇਠ ਆਪਣੇ ਪਿੰਡੇ ਤੇ ਹੰਡਾ ਰਹੇ ਹਨ । ਕਿਸੇ ਕਿਸਮ ਦਾ ਰੁਜਗਾਰ ਨਾ ਹੋਣ ਕਾਰਨ ਬੱਚੇ ਭੁੱਖੇ ਬਿਲਕ ਰਹੇ ਹਨ ।
ਆਗੂਆਂ ਨੇ ਡੀਸੀ ਸਾਹਿਬ ਨਾਲ ਗੱਲਬਾਤ ਕਰਦਿਆਂ ਮਜਦੂਰਾਂ ਘਰ ਡਿੱਗਣ ਤੇ ਫੌਰੀ 5 ਲੱਖ ਰੁਪਏ , ਮੁਰੰਮਤ ਲਈ 3 ਲੱਖ ਰੁਪਏ, ਪਾਲਤੂ/ਦੁਧਾਰੂ ਪਸ਼ੂ ਦੀ ਮੌਤ ਤੇ 1 ਲੱਖ ਸਹਿਤ ਗੁਜਾਰਾ ਭੱਤਾ 20 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ।
ਜੇਕਰ ਮੰਗਾ ਜਲਦ ਪੂਰੀਆਂ ਨਹੀਂ ਕੀਤੀਆਂ ਤਾਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਮਜਦੂਰਾਂ ਦੇ ਮੁਆਵਜ਼ੇ ਲਈ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰੇਗਾ।
ਇਸ ਮੌਕੇ ਮੋਰਚੇ ਦੇ ਵਫ਼ਦ ਵਿੱਚ ਕਾਮਰੇਡ ਰਜਵਿੰਦਰ ਸਿੰਘ ਰਾਣਾ, ਗਗਨ ਖੜਕ ਸਿੰਘ ਵਾਲਾ, ਕੁਲਵੰਤ ਛਾਜਲੀ, ਰੂਪ ਸਿੰਘ ਬੀਰੇਵਾਲਾ ਡੋਗਰਾ , ਬਲਵਿੰਦਰ ਸਿੰਘ ਬੀਰੇਵਾਲਾ ਡੋਗਰਾ, ਯਾਦਵਿੰਦਰ ਸਿੰਘ ਭੀਖੀ, ਰਘਬੀਰ ਸਿੰਘ ਭੀਖੀ, ਗੁਰਤੇਜ ਸਿੰਘ, ਹਰਜੀਤ ਸਿੰਘ, ਲਖਵਿੰਦਰ ਸਿੰਘ, ਜਗਜੀਤ ਸਿੰਘ, ਆਸ਼ਾ ਰਾਣੀ, ਮਨਪ੍ਰੀਤ ਕੌਰ ਸਹਿਤ ਦਰਜਨਾਂ ਪਿੰਡ ਵਾਸੀ ਹਾਜ਼ਰ ਸਨ।