ਮਾਨਸਾ, 23 ਅਗਸਤ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੀਖੀ ਵਲੋਂ ਜਿਲ੍ਹਾ ਪ੍ਰਧਾਨ ਸੱਤਪਾਲ
ਰਿਸ਼ੀ ਦੀ ਅਗੁਵਾਈ ਹੇਠ ਭਾਈ ਕਨ੍ਹੱਈਆ ਦੇ ਰਾਹ ‘ਤੇ ਚਲਦਿਆਂ ਹੜ ਪੀੜਿਤ
ਇਲਾਕਿਆਂ ਪਿੰਡ ਰੋੜਕੀ, ਝੰਡਾ ਕਲਾਂ, ਝੰਡਾ ਖੁਰਦ, ਫੂਸ ਮੰਡੀ ਆਦਿ
ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਜਿਲ੍ਹਾ ਪ੍ਰਧਾਨ ਸਤਪਾਲ
ਰਿਸ਼ੀ, ਜਿਲ੍ਹਾ ਖਜਾਨਚੀ ਅਮਰੀਕ ਮਾਖਾ, ਬਲਾਕ ਭੀਖੀ ਦੇ ਪ੍ਰਧਾਨ ਸਤਵੰਤ ਮੋਹਰ
ਸਿੰਘ ਵਾਲਾ, ਬਿੰਦਰ ਬੀਰ ਆਦਿ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਇਸੇ
ਤਰਾਂ ਪਿੰਡ ਮੋਹਰ ਸਿੰਘ ਵਾਲਾ ਵਿਖੇ ਸੰਤ ਭੂਰੀ ਵਾਲੇ ਦੇ ਜੋੜ ਮੇਲੇ ‘ਤੇ
ਮੁਫਤ ਮੈਡੀਕਲ ਕੈਂਪ ਲਗਾਇਆ ਜਿਸ ਵਿੱਚ ਪ੍ਰਧਾਨ ਸਤਵੰਤ ਸਿੰਘ ਮੋਹਰ
ਸਿੰਘ ਵਾਲਾ, ਡਾ. ਲੱਖਾ ਸਿੰਘ, ਭੁਪਿੰਦਰ ਕੌਰ, ਬਿੰਦਰ ਬੀਰ, ਜਿਲ੍ਹਾ ਚੇਅਰਮੈਨ
ਰਘੁਬੀਰ ਚੰਦ, ਜਿਲ੍ਹਾ ਖਜਾਨਚੀ ਅਮਰੀਕ ਮਾਖਾ, ਜਿਲ੍ਹਾ ਪ੍ਰਧਾਨ ਸਤਪਾਲ ਰਿਸ਼ੀ,
ਜਿਲ੍ਹਾ ਸਹਾਇਕ ਸਕੱਤਰ ਹਰਚੰਦ ਮੱਤੀ, ਬਲਾਕ ਭੀਖੀ ਦੇ ਸਕੱਤਰ ਪਾਲ ਦਲੇਲਵਾਲਾ ਨੇ
ਵੀ ਹਾਜਰੀ ਲਵਾਈ। ਨਾਲ ਹੀ ਜਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਨੇ ਕਿਹਾ ਕਿ ਚੰਡੀਗੜ
ਧਰਨਾ ਲਾਉਣ ਜਾ ਰਹੇ ਕਿਸਾਨਾਂ ਉਤੇ ਪੁਲਿਸ ਪ੍ਰਸ਼ਾਸਨ ਵਲੋਂ ਲੋਂਗੋਵਾਲ
ਵਿਖੇ ਕੀਤੇ ਲਾਠੀਚਾਰਜ ਦੋਰਾਨ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋਣ ਕਾਰਨ
ਅਤੇ ਕਈਆਂ ਦੇ ਜਖਮੀ ਹੋਣ ਅਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ
ਸਾਡੀ ਜਥੇਬੰਦੀ ਸਖਤ ਨਿਖੇਧੀ ਕਰਦੀ ਹੈ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ
ਵਿੱਚ ਸਾਡੀ ਜਥੇਬੰਦੀ ਕਿਸਾਨਾਂ ਦੇ ਹਰ ਮੋਰਚੇ ‘ਤੇ ਮੋਢੇ ਨਾਲ ਮੋਢਾ ਜੋੜ ਕੇ
ਖੜੀ ਰਹੇਗੀ ਅਤੇ ਲੋੜਵੰਦਾਂ ਲਈ ਮੈਡੀਕਲ ਕੈਂਪ ਲਗਾ ਕੇ ਨਿਰਪੱਖ ਸੇਵਾ ਕਰਦੀ
ਰਹੇਗੀ।