ਭੀਖੀ, 15 ਅਗਸਤ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੀਖੀ ਦੀ ਮਹੀਨਾਵਾਰ ਮੀਟਿੰਗ ਸਤੀ ਮਾਤਾ ਮੰਦਰ ਵਿਖੇ ਹੋਈ।ਜਿਸ ਵਿੱਚ ਡਾ. ਜੀਵਨ ਬਾਂਸਲ ਐਮਡੀ ਮੈਡੀਸਨ ਅਤੇ ਸੁਨੀਲ ਕੁਮਾਰ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਉਨ੍ਹਾਂ ਵੱਖ ਵੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਦੱਸਿਆ।ਇਸ ਮੌਕੇ ਜਿਲਾ ਪ੍ਰਧਾਨ ਸੱਤਪਾਲ ਰਿਸ਼ੀ ਅਤੇ ਬਲਾਕ ਪ੍ਰਧਾਨ ਸਤਵੰਤ ਸਿੰਘ ਮੋਹਰ ਸਿੰਘ ਵਾਲਾ ਨੇ ਸਾਰੇ ਮੈਂਬਰਾਂ ਨੂੰ ਸਾਫ ਸੁਥਰੀ ਪ੍ਰੈਕਟਿਸ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਸਾਰੇ ਮੈਂਬਰ ਜਥੇਬੰਦੀ ਦੀ ਮਜਬੂਤੀ ਲਈ ਤਨਦੇਹੀ ਨਾਲ ਕੰਮ ਕਰਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।ਜਿਸ ਲਈ ਸਾਨੂੰ ਜਥੇਬੰਦੀ ਦੀ ਮਜਬੂਤੀ ਅਤੇ ਭਾਈਚਾਰਕ ਸਾਂਝ ਨੂੰ ਹੋਰ ਪੱਕਾ ਕਰਨ ਦੀ ਜਰੂਰਤ ਹੈ।ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਣ ਦੀ ਸੁੱਧਤਾਂ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨਸ਼ੇ ਤੇ ਹੋਰ ਅਲਾਮਤਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰ ਕਰਕੇ ਅਧਿਕਾਰ ਕਰਨ ਦਾ ਹੱਕ ਦੇਵੇ।ਇਸ ਮੌਕੇ ਸਕੱਤਰ ਪਾਲ ਸਿੰਘ, ਡਾ. ਜਸਵੀਰ ਗੁੜਥੜੀ, ਅੰਮ੍ਰਿਤਪਾਲ ਗੁੜਥੜੀ, ਡਾ. ਸੁਲਤਾਨ ਸ਼ਾਹ, ਦਰਸ਼ਨ ਧਲੇਵਾਂ, ਮਨਜੀਤ ਅਤਲਾ, ਗੁਰਮੇਲ ਸਿੰਘ ਬੀਰੋਕੇ, ਸੁਖਬੀਰ ਸਿੰਘ ਹਾਜਰ ਸਨ।