ਪਿੰਡ ਬੀਰ ਖੁਰਦ’ਚ ਹੋਇਆ ਪਹਿਲਾ ਮ੍ਰਿਤਕ ਸਰੀਰ ਦਾਨ
ਭੀਖੀ 27 ਅਪ੍ਰੈਲ
ਨੇੜਲੇ ਪਿੰਡ ਬੀਰ ਖੁਰਦ ਵਿਖੇ ਮਰਨ ਉਪਰੰਤ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ ਕਾਰਜਾਂ ਲਈ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਦਾਨ ਕੀਤਾ ਗਿਆ।ਇੱਥੇ ਦੱਸਣਾ ਬਣਦਾ ਹੈ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਰਗਰਮ ਮੈਂਬਰ ਸੁਖਵਿੰਦਰ ਸਿੰਘ ਬੀਰ ਅਤੇ ਸੁਖਪਾਲ ਸਿੰਘ ਬੀਰ ਦੇ ਪਿਤਾ ਸ੍ਰ. ਜਗਰੂਪ ਸਿੰਘ ਦੀ ਬੀਤੇ ਕੱਲ੍ਹ ਮੌਤ ਹੋ ਗਈ ਸੀ।ਪਰਵਾਰ ਤਰਕਸ਼ੀਲ ਤੇ ਵਿਗਿਆਨਕ ਸੋਚ ਦਾ ਧਾਰਨੀ ਹੋਣ ਕਰਕੇ ਉਨ੍ਹਾਂ ਬਾਪੂ ਜਗਰੂਪ ਸਿੰਘ ਜੀ ਦੀ ਮ੍ਰਿਤਕ ਦੇਹ ਨੂੰ ਖੋਜ਼ ਕਾਰਜ਼ਾਂ ਲਈ ਮੈਡੀਕਲ ਕਾਲਜ ਨੂੰ ਦਾਨ ਦੇਣ ਦਾ ਮਨ ਬਣਾਇਆ।ਤਰਕਸ਼ੀਲ ਸੁਸਾਇਟੀ ਦੇ ਜ਼ਿਲ੍ਹਾ ਆਗੂ ਮਾਸਟਰ ਲੱਖਾ ਸਿੰਘ,ਮਾਸਟਰ ਹਰਬੰਸ ਸਿੰਘ,ਨਰਿੰਦਰ ਕੌਰ ਬੁਰਜ਼ ਹਮੀਰਾ,ਭੁਪਿੰਦਰ ਫ਼ੌਜੀ,ਬੂਟਾ ਸਿੰਘ ਬੀਰ ਨੇ ਕਿਹਾ ਪਿੰਡ ਬੀਰ ਖੁਰਦ ਵਿਖੇ ਜਗਰੂਪ ਸਿੰਘ ਜੀ ਦਾ ਪਹਿਲਾ ਸਰੀਰ ਦਾਨ ਹੋ ਰਿਹਾ ਹੈ।ਇਸ ਤੋਂ ਪਹਿਲਾਂ ਕਦੇ ਵੀ ਇਸ ਪਿੰਡ ਵਿੱਚੋਂ ਕਿਸੇ ਦਾ ਮਰਨ ਉਪਰੰਤ ਸਰੀਰ ਮੈਡੀਕਲ ਖੋਜ਼ ਕਾਰਜਾਂ ਲਈ ਸਰੀਰ ਦਾਨ ਨਹੀਂ ਕੀਤਾ।ਇਸ ਪਰਵਾਰ ਦੀ ਪਹਿਲ ਕਦਮੀ ਤੇ ਇਹ ਵਧਾਈ ਦੇ ਪਾਤਰ ਹਨ।ਉਨ੍ਹਾਂ ਅੱਗੇ ਕਿਹਾ ‘ਇੱਕ ਧਾਰਨਾ ਸੀ ਪਸੂਆਂ ਦੇ ਹੱਡ ਵਿਕਦੇ,ਬੰਦਿਆ ਤੇਰਾ ਸਰੀਰ ਕੰਮ ਨਹਿਓ ਆਉਣਾ’ ਇਨ੍ਹਾਂ ਗੱਲਾਂ ਨੂੰ ਮੈਡੀਕਲ ਸਾਇੰਸ ਝੂਠਲਾ ਦਿੱਤਾ ਹੈ ।ਅੱਜ ਮਨੁੱਖੀ ਸਰੀਰ ਦੇ ਬਹੁਤ ਸਾਰੇ ਅੰਗ ਕੰਮ ਆ ਰਹੇ ਹਨ।ਲੋੜ ਉਪਰੰਤ ਇੱਕ ਦੂਜੇ ਦੇ ਲਾਏ ਜਾ ਰਹੇ ਹਨ।ਦਾਨ ਕੀਤੇ ਸਰੀਰ ਤੋਂ ਸਾਡੇ ਬੱਚੇ ਆਪਣੀ ਪੜ੍ਹਾਈ ਵਧੀਆਂ ਤਰੀਕੇ ਨਾਲ ਕਰਦੇ ਹਨ ਤੇ ਉਹ ਭਵਿੱਖ ਦੇ ਵਧੀਆਂ ਡਾਕਟਰ ਬਣਦੇ ਹਨ।ਉਨ੍ਹਾਂ ਕਿਹਾ ਸਮਾਜ਼ ਨੰ੍ਹੂ ਅੰਧਵਿਸ਼ਵਾਸਾਂ’ਚੋਂ ਨਿਕਲਕੇ ਵਿਗਿਆਨਕ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ।ਇਸ ਪਰਵਾਰ ਵਾਂਗ ਦਲੇਰਆਣਾ ਕਦਮ ਚੁੱਕਣੇ ਚਾਹੀਦੇ ਹਨ।ਡਾਟਕਰ ਹਿਮਾਸ਼ੂ ਨੇ ਪਰਵਾਰ ਦਾ ਧੰਨਵਾਦ ਕੀਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ।ਪਿੰਡ ਦੇ ਲੋਕਾਂ ਵੱਲੋਂ ਜਗਰੂਪ ਸਿੰਘ ਦੇ ਸਰੀਰ ਨੂੰ ਵਿਦਾਇਗੀ ਦਿੰਦਿਆਂ ਪਿੰਡ ਦੀ ਜੂਹ ਤੱਕ ਵਿਦਾ ਕੀਤਾ।ਇਸ ਕੰਮ ਦੀ ਸਾਰੇ ਪਿੰਡ ਵਿੱਚ ਸਲਾਘਾ ਕੀਤੀ ਜਾ ਰਹੀ ਹੈ ਤੇ ਹਰ ਮੋੜ ਗਲੀ ਵਿੱਚ ਚਰਚੇ ਹੋ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦਾ ਸਰਪੰਚ ਸਵਰਨ ਸਿੰਘ,ਮੈਂਬਰ ਅਸ਼ੋਕ ਕੁਮਾਰ,ਗੁਰਜੰਟ ਸਿੰਘ,ਸੰਤਾ ਸਿੰਘ,ਸੁਰਜੀਤ ਕੌਰ,ਰਾਜਦੀਪ ਕੌਰ,ਗੁਰਪਿਆਰ ਕੌਰ,ਗੁਰਪਿਆਰ ਸਿੰਘ ਮਾਨ,ਸਤਿੰਦਰ ਪਾਲ ਮਾਲੀ,ਹਰਦੀਪ ਸਿੰਘ ਗਿੱਲ,ਹੇਮ ਰਾਜ,ਰੀਕੂ ਕੁਮਾਰ ਜਸਵੀਰ ਮਾਨ,ਗੁਰਦਰਸ਼ਨ ਸਿੰਘ ਆਦਿ ਹਾਜ਼ਰ ਸਨ।