ਮਹਿਲ ਕਲਾਂ (ਡਾਕਟਰ ਮਿਠੂ ਮੁਹੰਮਦ)
ਮਲੇਰਕੋਟਲਾ ਵਿਖੇ ਵਾਪਰੀ ਇੱਕ ਵੱਡੀ ਘਟਨਾ ਵਿੱਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਸੂਬਾ ਚੇਅਰਮੈਨ ਅਦਨਾਨ ਅਲੀ ਖਾਨ ਤੇ 25 ਤੋਂ 30 ਦੇ ਕਰੀਬ ਹਮਲਾਵਰਾਂ ਨੇ ਤੇਜਧਾਰ ਹਥਿਆਰਾਂ ਨਾਲ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਹਮਲੇ ਦੀ ਪੁਰਜੋਰ ਨਿਖੇਧੀ ਕਰਦੇ ਹਾਂ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਵਾਸਤੇ ਕੋਈ ਵੀ ਅਜਿਹੀ ਘਿਣਾਉਣੀ ਹਰਕਤ ਨਾ ਕਰ ਸਕੇ ।ਇਹ ਵਿਚਾਰ ਸੂਬਾ ਚੇਅਰਪਰਸਨ ਬੀਬੀ ਸਬੀਨਾ ਬੇਗਮ ਨੇ ਗੱਲਬਾਤ ਕਰਦਿਆਂ ਕਹੇ। ਉਹਨਾਂ ਹੋਰ ਕਿਹਾ ਕਿ ਮੁਸਲਿਮ ਟਾਈਗਰ ਫੋਰਸ ਇਕ ਮਹੀਨੇ ਦੀ ਆਪਣੀ ਮਿਹਨਤ ਨਾਲ ਪੂਰੇ ਪੰਜਾਬ ਦੇ ਵਿੱਚ ਆਪਣੇ ਹਜ਼ਾਰਾਂ ਵਰਕਰਾਂ ਨੂੰ ਫੋਰਸ ਵਿੱਚ ਸ਼ਾਮਿਲ ਕਰਵਾ ਚੁੱਕੀ ਹੈ। ਕੁਝ ਵਿਰੋਧੀਆਂ ਨੂੰ ਇਹ ਗੱਲ ਹਜਮ ਨਹੀਂ ਆ ਰਹੀ। ਇਸੇ ਬੁਖਲਾਹਟ ਤੋਂ ਵਿਰੋਧੀ ਅਜਿਹੀਆਂ ਘਟੀਆਂ ਹਰਕਤਾਂ ਕਰ ਰਹੇ ਹਨ। ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਮੁੱਖ ਬੁਲਾਰੇ ਹਮੀਦ ਚੌਹਾਨ ਨੇ ਕਿਹਾ ਕਿ ਅਗਰ 18 ਜੁਲਾਈ ਦੀ ਸਾਮ ਤੱਕ ਪ੍ਰਸ਼ਾਸਨ ਨੇ ਦੋਸ਼ੀ ਗਿ੍ਫਤਾਰ ਨਾ ਕੀਤੇ ਤਾਂ ਅਸੀਂ ਪੂਰੇ ਪੰਜਾਬ ਚੋਂ ਮੁਸਲਿਮ ਟਾਈਗਰ ਫੋਰਸ ਸਮੇਤ, ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੜਕਾਂ ਜਾਮ ਕਰਾਂਗੇ। ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੁਹੰਮਦ ਮੁਸਤਫ਼ਾ ਹਰਿਆਣਾ ਵਾਈਸ ਚੇਅਰਮੈਨ, ਸੁਧਾਰ ਤੋਂ ਮੈਡਮ ਸਬੀਨਾ ਬੇਗਮ ਸੂਬਾ ਚੇਅਰਪਰਸਨ , ਧੂਰੀ ਤੋਂ ਰਿਆਜ਼ ਖਾਨ ਸੂਬਾ ਵਾਇਸ ਚੇਅਰਮੈਨ,ਇਰਫਾਨ ਖਾਨ ਮਲੇਰਕੋਟਲਾ ਸੂਬਾ ਜਰਨਲ ਸੈਕਟਰੀ, ਮਹਿਲ ਕਲਾਂ ਤੋਂ ਡਾ. ਮਿੱਠੂ ਮੁਹੰਮਦ ਸੂਬਾ ਪ੍ਰੈਸ ਸਕੱਤਰ,ਗੁਲਾਮ ਨਬੀ ਸ਼ਾਹ ਪਟਿਆਲਾ ਜੁਆਇੰਟ ਸੈਕਟਰੀ,ਹਾਜੀ ਮੁਹੰਮਦ ਅਸਲਮ ਸਲਾਹਕਾਰ, ਅੰਮ੍ਰਿਤਸਰ ਤੋਂ ਮੁਹੰਮਦ ਤਾਰਿਕ ਮੈਂਬਰ, ਲੁਧਿਆਣਾ ਤੋਂ ਅਨਵਰ ਅਲੀ ਮੈਂਬਰ ਬਰਨਾਲਾ ਤੋਂ ਸੂਬਾ ਵਿੱਤ ਸਕੱਤਰ ਇਕਬਾਲਦੀਨ ਅਤੇ ਹੰਸ ਮੁਹੰਮਦ ,ਮੁਹੰਮਦ ਹਾਮਦ ਮੁੱਖ ਬਲਾਰਾ, ਮਾਲੇਰਕੋਟਲਾ ਤੋਂ ਆਰਿਫ ਖਾਨ ਮੁੱਖ ਸਲਾਹਕਾਰ, ਮੁਹੰਮਦ ਮੁਰਸਲੀਨ ਬੱਸੀਆਂ, ਇਕਬਾਲ ਖਾਨ ਰਾਏਕੋਟ ਆਦਿ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਸੰਘਰਸ਼ ਲਈ ਵਰਕਰਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਸੱਦਾ ਦਿੱਤਾ।