ਭੀਖੀ, 1 ਮਾਰਚ (ਬਹਾਦਰ ਖ਼ਾਨ):ਨਕਸ਼ਲੀ ਲਹਿਰ ਦੇ ਮੋਢੀ ਆਗੂ ਮਰਹੂਮ ਕਾਮਰੇਡ ਹਾਕਮ ਸਿੰਘ ਸਮਾਓ ਦੀ ਪਤਨੀ ਗੁਰਤੇਜ਼ ਕੌਰ ਦੀ ਅੰਤਿਮ ਅਰਦਾਸ ਤੇ ਚੰਡੀਗੜ੍ਹ ਹਸਪਤਾਲ ਭੀਖੀ ਵੱਲੋਂ ਪਰਿਵਾਰ ਦੇ ਸਹਿਯੋਗ ਨਾਲ ਗੁਰੂਦੁਆਰਾ ਪਾਤਸ਼ਾਹੀ ਨੌਵੀ ਪਿੰਡ ਸਮਾਓ ਵਿਖੇ ਮੁੱਫ਼ਤ ਮੈਂਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਸ਼ੂਗਰ, ਬਲੱਡ- ਪ੍ਰੈਸ਼ਰ, ਛਾਤੀ ਅਤੇ ਅੱਖਾਂ ਦੇ 400 ਤੋਂ ਵੱਧ ਰੋਗੀਆ ਦੀ ਜਾਂਚ ਕਰਕੇ ਮੁੱਫ਼ਤ ਦਵਾਈਆ ਦਿੱਤੀਆ ਗਈਆ। ਇਸ ਮੌਕੇ ਪ੍ਰਬੰਧਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵੱਲੋਂ ਜਨਤਕ ਖੇਤਰ ਦੇ ਸਮਾਜਸੇਵੀ ਅਤੇ ਜੱਥੇਬੰਦੀਆਂ ਦੇ ਸਹਿਯੋਗ ਨਾਲ ਮੁੱਫ਼ਤ ਮੈਂਡੀਕਲ ਜਾਂਚ ਕੈਂਪ ਲਗਾਏ ਜਾ ਰਹੇ ਹਨ ਤਾ ਜੋ ਲੋੜਵੰਤ ਲੋਕਾ ਦੀ ਮੱਦਦ ਕੀਤੀ ਜਾ ਸਕੇ। ਇਸ ਮੋਕੇ ਡਾ.ਦਵਿੰਦਰ ਰਾਵਤ, ਡਾ.ਹਰਭਗਵਾਨ ਸ਼ਰਮਾ, ਜੀਵਨ ਸਿੰਘ, ਬੀਰਬਲ ਸਿੰਘ, ਡਾ.ਹਰਦੀਪ ਸਿੰਘ, ਪ੍ਰਭਾ ਰਾਣੀ, ਗੁਰਦੀਪ ਕੌਰ ਤੋਂ ਇਲਾਵਾ ਪਰਿਵਾਰ ਦੇ ਸੁਖਜੀਤ ਸਿੰਘ ਸਮਾਓ, ਚਿੰਤਵੰਤ ਕੌਰ, ਆਨੰਤਵੀਰ ਸਿੰਘ, ਸੋਹੇਨੂਰ ਕੌਰ ਆਦਿ ਮੋਜੂਦ ਸਨ।
ਫੋਟੋ ਕੈਪਸ਼ਨ: ਪਿੰਡ ਸਮਾਓ ਵਿਖੇ ਮਾਤਾ ਗੁਰਤੇਜ਼ ਕੌਰ ਦੇ ਸਰਧਾਜ਼ਲੀ ਸਮਾਰੋਹ ਦੌਰਾਨ ਮੈਂਡੀਕਲ ਕੈਂਪ ਵਿੱਚ ਜਾਂਚ ਕਰਦੇ ਡਾਕਟਰ।
ਮੁਫ਼ਤ ਜਾਂਚ ਕੈਂਪ ਦੌਰਾਨ 400 ਮਰੀਜ਼ਾ ਦੀ ਕੀਤੀ ਜਾਂਚ
Leave a comment