7 ਮਾਰਚ (ਰਾਜਦੀਪ ਜੋਸ਼ੀ) ਸੰਗਤ ਮੰਡੀ: ਚਾਨੀ, ਸੰਗਤ ਮੰਡੀ ਵਿਖੇ ਡੀਪੂ ਹੋਲਡਰ ਵੱਲੋਂ ਮੁਫਤ ਕਣਕ ਦੀ ਪਰਚੀ ਦੇ 50 ਰੁਪਏ ਲੈਂਦੇ ਹੋਏ ਦੀ ਵੀਡੀਓ ਸਾਹਮਣੇ ਆਈ ਹੈ। ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਡੀਪੂ ਹੋਲਡਰ ਅੱਜ ਜਦੋਂ ਸਰਕਾਰ ਵੱਲੋਂ ਭੇਜੀ ਮੁਫਤ ਕਣਕ ਦੀਆਂ ਪਰਚੀਆਂ ਕੱਟ ਰਿਹਾ ਸੀ ਤਾਂ ਜਿਆਦਾ ਇਕੱਠ ਹੋ ਜਾਣ ਕਾਰਨ ਕੁਝ ਲੋਕਾਂ ਦੇ ਖੜਨ ਤੋਂ ਅਸਮਰੱਥਾ ਜਤਾਉਣ ‘ਤੇ ਅਤੇ ਕੰਮਾਂ ਕਾਰਾਂ ਦੀ ਕਾਹਲੀ ਕਾਰਨ ਛੇਤੀ ਪਰਚੀਆਂ ਕੱਟਣ ਦਾ ਕਹਿਣ ਤੇ ਡੀਪੂ ਹੋਲਡਰ ਨੇ ਕਿਹਾ ਕਿ ਜੋ ਲੋਕ ਜਲਦੀ ਪਰਚੀਆਂ ਕਟਵਾਉਣਾ ਚਾਹੁੰਦੇ ਹਨ ਉਹ 50 ਰੁਪਏ ਦੇ ਕੇ ਪਹਿਲਾਂ ਆਪਣੀ ਪਰਚੀ ਕਟਵਾ ਸਕਦੇ ਹਨ ਅਤੇ ਜੋ 50 ਰੁਪਏ ਨਹੀਂ ਦੇ ਸਕਦੇ ਉਹਨਾਂ ਨੂੰ ਲਾਈਨ ਵਿੱਚ ਲੱਗ ਕੇ ਪਰਚੀਆਂ ਕਟਵਾਉਣੀਆਂ ਪੈਣਗੀਆਂ। ਕਾਫੀ ਲੋਕਾਂ ਨੇ ਕਾਹਲੀ ਨਾਲ ਪਰਚੀਆਂ ਕਟਵਾਉਣ ਦੇ ਲਈ ਟੀਪੂ ਹੋਲਡ ਨੂੰ 50 ਰੁਪਏ ਦਿੱਤੇ ਵੀ ਹਨ ਜੋ ਕਿ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ। ਪਰੰਤੂ ਜੋ ਲੋਕ ਜ ਰੁਪਏ ਨਹੀਂ ਦੇ ਸਕੇ ਉਹਨਾਂ ਨੂੰ ਨਿਰਾਸ਼ ਹੋ ਕੇ ਬਿਨਾਂ ਪਰਚੀ ਕਟਵਾਏ ਹੀ ਉਥੋਂ ਮੁੜਨਾ ਪਿਆ। ਇਸ ‘ਤੇ ਜਦ ਉੱਥੇ ਕੁਝ ਲੋਕਾਂ ਨੇ ਇਤਰਾਜ਼ ਜਤਾਇਆ ਅਤੇ ਵਿਰੋਧ ਕੀਤਾ ਤਾਂ ਡੀਪੂ ਹੋਲਡਰ ਮੌਕੇ ਤੋਂ ਨੱਠ ਗਿਆ। ਇਸ ਸਬੰਧੀ ਜਦੋਂ ਇਸ ਮਾਮਲੇ ਸਬੰਧੀ ਜਦ ਫੂਡ ਸਪਲਾਈ ਅਫਸਰ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡੀਪੂ ਹੋਲਡਰ ਨੂੰ ਮੁਫਤ ਕਣਕ ਦੀ ਪਰਚੀ ਦਾ ਕੋਈ ਵੀ ਪੈਸਾ ਲੈਣ ਦਾ ਅਧਿਕਾਰ ਨਹੀਂ ਹੈ।ਉਹਨਾਂ ਕਿਹਾ ਕਿ ਅਗਰ ਅਜਿਹਾ ਹੋਇਆ ਹੈ ਤਾਂ ਉਹ ਹੁਣੇ ਇੰਸਪੈਕਟਰ ਦੀ ਡਿਊਟੀ ਲਾਉਂਦੇ ਹਨ ਅਤੇ ਗੱਲ ਸੱਚ ਨਿਕਲਦੀ ਹੈ ਤਾਂ ਡੀਪੂ ਹੋਲਡਰ ਤੇ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦ ਸੰਬੰਧਤ ਡੀਪੂ ਹੋਲਡਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੈਂ ਕਿਸੇ ਤੋਂ ਕੋਈ ਵੀ ਪੈਸੇ ਨਹੀਂ ਫੜ੍ਹੇ
ਹਨ। ਜੇਕਰ ਕਿਸੇ ਨੇ ਹੋਰ ਪੈਸੇ ਲਏ ਹੋਣ ਤਾਂ ਉਸ ਬਾਰੇ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਹੈ।
ਮੁਫ਼ਤ ਕਣਕ ਦੀ ਪਰਚੀ ਦੇ ਪੰਜਾਹ ਰੁਪਏ ਲੈਂਦੇ ਦੀ ਡੀਪੂ ਹੋਲਡਰ ਦੀ ਵੀਡੀਓ ਵਾਇਰਲ
Leave a comment