ਕੈਂਪ ਦੌਰਾਨ ਕੀਤੀ 90 ਦਿਲ ਦੇ ਮਰੀਜਾਂ ਦੀ ਮੁਫਤ ਜਾਂਚ
ਭੀਖੀ, 31 ਜੁਲਾਈ(ਅਮਿਤ,ਮਾਸਟਰ) ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ (ਰਜਿ:) ਹੈਡ ਆਫਿਸ ਮਾਇਸਰਖਾਨਾ ਵੱਲੋਂ ਸ਼੍ਰੀ ਪ੍ਰਾਚੀਨ ਦੁਰਗਾ ਮੰਦਰ ਮਾਇਸਰਖਾਨਾ ਵਿਖੇ ਪਹਿਲਾ ਦਿਲ ਦੀਆਂ ਬਿਮਾਰੀਆਂ ਦਾ ਮੁਪਤ ਚੈਕਅੱਪ ਕੈਂਪ ਲਾਇਆ ਗਿਆ।ਜਿਸਦਾ ਉਦਘਾਟਨ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਦੇ ਪ੍ਰਧਾਨ ਪਵਨ ਬਾਂਸਲ, ਸੀਨੀ. ਅੁਪ ਪ੍ਰਧਾਨ ਜੋਗਿੰਦਰ ਕਾਕਾ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਵਿਵੇਕ ਜਿੰਦਲ ਨੇ ਸਾਂਝੇ ਤੌਰ ਤੇ ਕੀਤਾ।ਇਸ ਮੌਕੇ ਦਲ ਦੇ ਹੋਰ ਆਗੁ ਵੀ ਮੌਜੂਦ ਸਨ।ਦਲ ਦੇ ਦਫਤਰ ਸਕੱਤਰ ਰਜਿੰਦਰ ਰਾਜੀ ਦੀ ਅਗਵਾਈ ਹੇਠ ਲਾਏ ਗਏ ਇਸ ਕੈਂਪ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਵਿਵੇਕ ਜਿੰਦਲ ਡੀਐਮ ਕਾਰਡਿਉਲੋਜੀ ਨੇ 90 ਦੇ ਕਰੀਬ ਮਰੀਜਾਂ ਦੀ ਮੁਫਤ ਜਾਂਚ ਕੀਤੀ।ਇਸ ਮੌਕੇ ਉਨ੍ਹਾਂ ਜਿੱਥੇ ਬੱਲਡ ਪ੍ਰੈਸਰ, ਬੱਲਡ ਸੂਗਰ, ਈਸੀਜੀ ਦੇ ਟੈਸਟ ਵੀ ਮੁਫਤ ਕੀਤੇ ਉੱਥੇ ਜਰੂਰਤਮੰਦ ਮਰੀਜਾਂ ਨੂੰ ਦਵਾਈਆਂ ਵ ਿਮੁਫਤ ਦਿੱਤੀਆਂ ਗਈਆਂ।ਇਸ ਮੋਕੇ ਦਲ ਦੇ ਪ੍ਰਧਾਨ ਪਵਨ ਬਾਂਸਲ ਅਤੇ ਜੋਗਿੰਦਰ ਕਾਕਾ ਨੇ ਕਿਹਾ ਕਿ ਅਜਿਹੇ ਮੁਫਤ ਮੈਡੀਕਲ ਕੈਂਪ ਜਰੂਰਤਮੰਦ ਮਰੀਜਾਂ ਲਈ ਸਹਾਇਕ ਸਿੱਧ ਹੁੰਦੇ ਹਨ ਜਿੰਨ੍ਹਾਂ ਵਿੱਚ ਚੈਕਅੱਪ ਕਰਵਾਕੇ ਉਹ ਆਪਣਾ ਇਲਾਜ ਸਸਤਾ ਤੇ ਸਮੇਂ ਸਿਰ ਕਰਵਾ ਕਰਵਾ ਸਕਦੇ ਹਨ।ਉਨ੍ਹਾਂ ਕਿਹਾ ਮੰਦਰ ਕਮੇਟੀ ਵੱਲੋਂ ਮਹੀਨੇ ਦੇ ਆਖਿਰੀ ਐਤਵਾਰ ਨੂੰ ਮੰਦਰ ਵਿਖੇ ਮੁਫਤ ਮੈਡੀਕਲ ਕੈਂਪ ਲਗਵਾਉਣ ਦਾ ਫੈਸਲਾ ਕੀਤਾ ਹੈ।ਜਿਸਦੀ ਸ਼ੁਰੂਆਤ ਕਰ ਦਿੱਤੀ ਗਈ ਹੈ।ਇਸ ਮੌਕੇ ਦਲ ਦੇ ਜਰਨਲ ਸਕੱਤਰ ਮਹਿੰਦਰਪਾਲ ਮੌਜੀ ਅਤੇ ਦਫਤਰ ਸਕੱਤਰ ਰਾਜਿੰਦਰ ਰਾਜੀ ਨੇ ਕਿਹਾ ਕਿ ਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਮੁਫਤ ਮੈਡੀਕਲ ਸੇਵਾਵਾਂ ਨੂੰ ਲਗਾਤਾਰ ਚਾਲੂ ਰੱਖਿਆ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਸਹੂਲਤ ਦਾ ਲਾਭ ਉਠਾ ਸਕਣ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਵੇਕ ਜਿੰਦਲ ਨੇ ਮਹਾਂਮਾਈ ਦੇ ਦਰਬਾਰ ਵਿੱਚ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦਰਬਾਰ ਵਿੱਚ ਆ ਕੇ ਦਿਲੀਂ ਸਕੂਨ ਮਿਿਲਆ ਹੈ।ਉਨ੍ਹਾਂ ਕਿਹਾ ਕਿ ਉਹ ਇਸ ਸੰਸਥਾਂ ਨੂੰ ਆਪਣੀਆਂ ਸੇਵਾਵਾਂ ਲਗਾਤਾਰ ਦਿੰਦੇ ਰਹਿਣਗੇ। ਉਨ੍ਹਾਂ ਇਸ ਮੌਕੇ ਕੈਂਪ ਵਿੱਚ ਸੇਵਾ ਕਰਨ ਦੇ ਨਾਲ ਨਾਲ ਦਾਨ ਰਾਸ਼ੀ ਵੀ ਸੰਸਥਾ ਨੂੰ ਭੇਂਟ ਕੀਤੀ।ਇਸ ਮੌਕੇ ਮੰਦਰ ਕਮੇਟੀ ਵੱਲੋਂ ਡਾ. ਵਿਵੇਕ ਜਿੰਦਲ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਹੋਰ ਸਹਿਯੋਗੀ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੰਡਿਤ ਰਾਜਬੀਰ ਸ਼ਾਸਤਰੀ, ਡਾ. ਮਨਪ੍ਰੀਤ ਸਿੱਧੂ ਭੀਖੀ, ਮੈਨੇਜਰ ਗੌਰਵ ਮਿਗਲਾਨੀ, ਸ਼ਾਮ ਸੁੰਦਰ, ਕੁਲਵਿੰਦਰ ਸਿੰਘ ਪੀਆਰਉ, ਰਾਜਿੰਦਰ ਰਾਜੀ, ਅਮਰਜੀਤ ਗਿਰੀ, ਲਛਮਣ ਸਿੰਘ ਕੰਗ, ਕੈਪਟਨ ਕੇਵਲ ਕ੍ਰਿਸ਼ਨ ਹੈਪੀ, ਸੂਰਜ ਭਾਨ ਬਠਿੰਡਾ, ਭੀਮ ਸੈਨ, ਸੁਖਦੇਵ ਸਿੰਘ ਸੁੱਖਾ, ਰਜਨੀਸ਼ ਹੈਪੀ, ਜੋਗਿੰਦਰ ਪਾਲ ਜੋਗੀ, ਰਾਜ ਕੁਮਾਰ ਕੋਟਫੱਤਾ, ਸਿੰਪਾ ਮਿੱਤਲ, ਸੋਮ ਪ੍ਰਕਾਸ ਫੂਲ ਟਾਊਨ, ਆਰਕੀ. ਮਨੌਜ ਗੋਇਲ, ਗਗਨ ਭੀਖੀ, ਜੀਵਨ ਸਿੰਗਲਾ, ਮਨਦੀਪ ਸਿੰਗਲਾ, ਵਿਕਾਸ ਗੁਪਤਾ ਅਤੇ ਹੋਰ ਵੀ ਹਾਜਰ ਸਨ।
ਫੋਟੋ-ਦਿਲ ਦੀਆਂ ਬਿਮਾਰੀਆਂ ਦੇ ਕੈਂਪ ਦੀਆਂ ਵੱਖ ਵੱਖ ਝਲਕੀਆਂ।
ਮੁਫਤ ਮੈਡੀਕਲ ਕੈਂਪ ਜਰੂਰਤਮੰਦ ਲੋਕਾਂ ਲਈ ਸਹਾਇਕ-ਬਾਂਸਲ/ਕਾਕਾ
Leave a comment