ਤਿੰਨ ਹੋਰ ਘਰਾਂ ਦੀ ਮੁਰੰਮਤ ਦਾ ਕੰਮ ਚੱਲ ਰਿਹੈ- ਮਾਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ :
ਪਿੰਡ ਬੀਰੇਵਾਲਾ ਡੋਗਰਾਂ ਵਿਖੇ ਹੜ੍ਹ ਪ੍ਰਭਾਵਿਤ ਮਜ਼ਦੂਰ ਦੇ ਕਮਰੇ ਦੀ ਮੁੜ ਉਸਾਰੀ ਕੀਤੀ। ਕਮਰੇ ਦੀ ਛੱਤ ਪਾਉਣ ਵੇਲੇ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮਾਨਸਾ ਅਤੇ ਬਠਿੰਡਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਸ ਪਿੰਡ ਵਿੱਚ ਪਾਣੀ ਨਾਲ ਨੁਕਸਾਨੇ ਘਰਾਂ ਵਿੱਚੋਂ ਚਾਰ ਘਰ ਮੁੜ ਉਸਾਰੀ ਲਈ ਚੁਣੇ ਗਏ ਸਨ ਜਿਨ੍ਹਾਂ ਦੀ ਉਸਾਰੀ ਲਈ ਕੌਮੀ ਸੇਵਾ ਯੋਜਨਾ ਯੂਨਿਟਾਂ ਬਰਨਾਲਾ ਅਤੇ ਮਾਨਸਾ, ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਦੀ ਮਦਦ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਸਰਕਾਰੀ ਸੈਕੰਡਰੀ ਸਕੂਲ ਹੰਡਿਆਇਆ, ਨਵਨੀਤ ਕੱਕੜ ਸਕੂਲ ਆਫ਼ ਐਮਿਨੈਸ ਬੋਹਾ, ਗੁਰਦੀਪ ਸਿੰਘ ਸਮਰਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸਕੂਲ ਪੱਖੋ ਕਲਾਂ,ਜਗਰਾਜ ਸਿੰਘ ਅਕਲੀਆ,ਮਾਤਾ ਗੁਰਤੇਜ ਕੌਰ ਖਰੌੜ ਵੈਲਫੇਅਰ ਸੁਸਾਇਟੀ ਅਕਲੀਆ, ਪ੍ਰੋਗਰਾਮ ਅਫ਼ਸਰ ਅੰਗਰੇਜ਼ ਸਿੰਘ ਮਾਤਾ ਸੁੰਦਰੀ ਸਕੂਲ ਢੱਡੇ ਦੁਆਰਾ ਵਿੱਤੀ ਸਹਾਇਤਾ ਨਾਲ ਇਕ ਮਜ਼ਦੂਰ ਦੇ ਕਮਰੇ ਦੀ ਉਸਾਰੀ ਕਰਕੇ ਛੱਤ ਪਾ ਦਿੱਤੀ ਹੈ ਬਾਕੀ ਤਿੰਨ ਹੋਰ ਘਰਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਨੂੰ ਜਲਦੀ ਪੂਰਾ ਕਰ ਦਿੱਤਾ ਜਾਵੇਗਾ । ਉਨ੍ਹਾਂ ਨੇ ਕੁਲਵਿੰਦਰ ਸਿੰਘ ਮੀਆਂ ਅਤੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਕਾਰੀਗਰ ਵਜੋਂ ਆਪਣੀ ਦਿਹਾੜੀ ਨਾ ਲੈ ਕੇ ਸੇਵਾ ਵਜੋਂ ਉਸਾਰੀ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਡਿੰਪਲ ਫਰਵਾਹੀ, ਸੁਖਚੈਨ ਸਿੰਘ ਚੈਨੀ ਦੇ ਸਹਿਯੋਗ ਨਾਲ ਸਮੁੱਚਾ ਕੰਮ ਸੰਪੂਰਨ ਕੀਤਾ ਜਾ ਰਿਹਾ ਹੈ । ਇਸ ਮੌਕੇ ਹਰਜਿੰਦਰ ਸਿੰਘ ਸਿੱਧੂ ਅਕਲੀਆ, ਸਾਹਿਤਕਾਰ ਨਿਰੰਜਣ ਬੋਹਾ, ਨਿਰਭੈ ਸਿੰਘ, ਪੱਪੂ ਸਾਈ, ਬੱਗੀ ਕਬੱਡੀ ਖਿਡਾਰੀ,ਕਾਲੂ ਸਿੰਘ, ਸੁਖਚੈਨ ਸਿੰਘ ਚੈਨੀ ਆਦਿ ਹਾਜ਼ਰ ਸਨ ।