ਬਰੇਟਾ, ਦੇਸ ਪੰਜਾਬ ਬਿਊਰੋ 27 ਮਾਰਚ: ਮਿਲਖਾ ਸਿੰਘ ਐਜੁਕੇਸ਼ਨਲ ਸੰਸਥਾ ਦੇ ਵਿਦਿਆਰਥੀਆਂ ਨੇ ਲਗਾਇਆ ਚਾਰ ਰੋਜਾ ਹਾਈਕਿੰਗ ਟ੍ਰੈਕਿੰਗ ਤੇ ਨੇਚਰ ਸਟੱਡੀ ਕੈਂਪ । ਸਰਦਾਰ ਮਿਲਖਾ ਸਿੰਘ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ ਦੇ ਵਿਦਿਆਰਥੀਆਂ ਨੇ ਚਾਰ ਰੋਜ਼ਾ ਹਾਈਕਿੰਗ, ਟਰੈਕਿੰਗ ਅਤੇ ਨੇਚਰ ਸਟੱਡੀ ਕੈਂਪ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੇ ਟਰੇਨਿੰਗ ਸੈਂਟਰ ਤਾਰਾ ਦੇਵੀ (ਸਿਮਲਾ) ਵਿਖੇ ਸਫਲਤਾ ਪੂਰਵਕ ਲਗਾਇਆ। ਪ੍ਰਿੰਸੀਪਲ ਡਾਕਟਰ ਹਰੀ ਕ੍ਰਿਸ਼ਨ ਨੇ ਜਾਣਕਾਰੀ ਦਿੱਤੀ ਕਿ ਪ੍ਰੋਫੈਸਰ ਸਪਿੰਦਰ ਪਾਲ ਅਤੇ ਪ੍ਰੋਫੈਸਰ ਕੁਲਦੀਪ ਕੌਰ ਦੀ ਅਗਵਾਈ ਵਿੱਚ 53 ਵਲੰਟੀਅਰ ਲੜਕੇ ਲੜਕੀਆਂ ਨੇ ਇਸ ਐਡਵੈਂਚਰ ਕੈਂਪ ਵਿੱਚ ਸ਼ਮੁਲੀਅਤ। ਕੈਂਪ ਦੌਰਾਨ ਤਾਰਾ ਦੇਵੀ ਮੰਦਿਰ ਦੀ ਟਰੈਕਿੰਗ ਅਤੇ ਸ਼ਿਮਲਾ ਦਰਸ਼ਨ ਦੇ ਨਾਲ ਨਾਲ ਭਾਰਤ ਸਕਾਊਟਿੰਗ ਐਂਡ ਗਾਈਡਜ਼ ਦੇ ਮੁੱਢਲੇ ਸਿਧਾਂਤਾਂ ਤੇ ਲਹਿਰ ਦੇ ਇਤਿਹਾਸ ਬਾਰੇ ਕੈਂਪ ਕੈਂਪ ਲੀਡਰ ਅਤੇ ਜਿਲਾ ਆਰਗੇਨਾਈਜਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਨੇ ਸੈਸ਼ਨਾਂ ਦੌਰਾਨ ਜਾਣਕਾਰੀ ਦਿੱਤੀ। ਬੀ ਐਡ ਅਤੇ ਈ ਟੀ ਟੀ ਦੇ ਵਿਦਿਆਰਥੀਆਂ ਨੂੰ ਜ਼ਿੰਦਗੀ ਭਰ ਸਕਾਟਿੰਗ ਲਹਿਰ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਕੈਂਪ ਦੌਰਾਨ ਬੀ.ਪੀ. ਸਿਕਸ ਦੀਆਂ ਕਸਰਤਾਂ, ਯੇਲਜ਼,ਮੁੱਢਲੀ ਸਹਾਇਤਾ,ਫਲੈਗ ਪ੍ਰੋਸ਼ੀਜਰ,ਕੈਂਪ ਫਾਇਰ ਅਤੇ ਵਾਈਡ ਗੇਮਜ਼ ਵਿੱਚ ਭਾਗੀਦਾਰਾਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ। ਛੇ ਪੈਟਰੋਲਾਂ ਵਿੱਚ ਵੰਡ ਕੇ ਸਮੁੱਚੀਆਂ ਗਤੀਵਿਧੀਆਂ ਦਾ ਸੰਚਾਲਨ ਕੀਤਾ ਗਿਆ। ਅਖੀਰਲੇ ਦਿਨ ਸਟੇਟ ਆਰਗਨਾਈਜਿੰਗ ਕਮਿਸ਼ਨਰ ਪੰਜਾਬ ਉਂਕਾਰ ਸਿੰਘ ਨੇ ਕੈਂਪਾਂ ਨੂੰ ਸੁਚੱਜੀ ਜੀਵਨ ਜਾਂਚ ਵਿਸ਼ੇ ਤੇ ਸੈਸ਼ਨ ਲਿਆ। ਕੈਂਪ ਦੀ ਸਫਲਤਾ ਤੇ ਵਧਾਈ ਦਿੰਦਿਆਂ ਚੇਅਰਮੈਨ ਪਰਮਿੰਦਰ ਸਿੰਘ ਕਟੌਦੀਆ , ਪ੍ਰੋਫੈਸਰ ਅਮਨਦੀਪ ਕੌਰ, ਲਾਇਬਰੇਰੀਅਨ ਹਰਦੀਪ ਕੌਰ, ਅਕਾਊਂਟੈਂਟ ਜਗਦੇਵ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਨੇ ਵਲੰਟੀਅਰਾਂ ਨੂੰ ਵਧਾਈ ਦਿੱਤੀ । ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ।