ਕਰਨ ਸਿੰਘ
ਭੀਖੀ, 4 ਦਸਬੰਰ
ਇੱਥੋਂ ਦੀ ਮਾਲਵੇ ਦੀ ਮਹਿਕ ਸੁਸਾਇਟੀ ਅਤੇ ਜੈ ਦੁਰਗਾ ਕੰਪਿਊਟਰ ਸੰਸਥਾ ਵੱਲੋਂ ਮਾਲਵੇ ਦੀ ਮੁਟਿਆਰ ਤੇ ਗੱਭਰੂ ਸੱਭਿਆਚਾਰਕ ਪੰਜਵਾਂ ਮੁਕਾਬਲਾ ਕਰਵਾਇਆ । ਇਸ ਮੁਕਾਬਲੇ ਦੌਰਾਨ ਮਾਲਵੇ ਦੀ ਮੁਟਿਆਰ ਦਾ ਪਹਿਲਾ ਸਥਾਨ ਨਵਜੋਤ ਕੌਰ ਹੀਰੋਂ ਕਲਾਂ , ਦੂਜਾ ਸਥਾਨ ਸੁਖਵੀਰ ਕੌਰ ਢੈਪਈ ਤੇ ਤੀਜਾ ਸਥਾਨ ਜਸਪਾਲ ਕੌਰ ਗੁੜਥੜੀ ਨੇ ਪ੍ਰਾਪਤ ਕੀਤਾ, ਇਸੇ ਤਰ੍ਹਾਂ ਮਾਲਵੇ ਦੇ ਗੱਭਰੂ ਦਾ ਖਿਤਾਬ ਲਵਪ੍ਰੀਤ ਸਿੰਘ ਠੂਠਿਆਂਵਾਲੀ , ਦੂਜਾ ਸਥਾਨ ਕੁਲਵਿੰਦਰ ਸਿੰਘ ਖਿਆਲਾ ਕਲਾਂ ਤੇ ਤੀਜਾ ਸਥਾਨ ਕੁਲਵਿੰਦਰ ਸਿੰਘ ਖੀਵਾ ਕਲਾਂ ਨੇ ਪ੍ਰਾਪਤ ਕੀਤਾ । ਇਸ ਪ੍ਰੋਗਰਾਮ ਵਿਚ ਪ੍ਰਸਿੱਧ ਗਾਇਕ ਹਰਿੰਦਰ ਸੰਧੂ, ਬਲਕਰਨ ਸਿੰਘ , ਨੈਬ ਸਿੰਘ , ਹਰਮੀਤ ਜੱਸੀ , ਸਤਨਾਮ ਸਿੰਘ ਨੇ ਜੱਜ ਵਜੋਂ ਆਪਣੀ ਭੂਮਿਕਾ ਨਿਭਾਈ । ਪ੍ਰਧਾਨ ਅਮਨਦੀਪ ਕੌਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮੁੱਖ ਮਹਿਮਾਨ ਜਗਜੀਤ ਸਿੰਘ ਗਰੇਵਾਲ ਟੋਰਾਂਟੋ, ਸਕੱਤਰ ਮਨਮੋਹਨ ਸਿੰਘ ਮਾਰਕਿਟ ਕਮੇਟੀ, ਚੁਸ਼ਬਿੰਦਰਵੀਰ ਸਿੰਘ ਜਰਨਲ ਸੈਕਟਰੀ ਕਾਂਗਰਸ ਪੰਜਾਬ, ਪੰਜਾਬੀ ਲੋਕ ਗਾਇਕਾ ਰੁਪਿੰਦਰ ਰਿੰਪੀ , ਵਿਸੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ । ਇਸ ਮੌਕੇ ਪੰਜਾਬੀ ਕਲਾਕਾਰ ਹਰਿੰਦਰ ਸੰਧੂ ਨੇ ਗੀਤ ਗਾ ਕੇ ਦਰਸ਼ਕਾਂ ਦਾ ਮੰਨੋਰਜਨ ਕੀਤਾ । ਇਸ ਮੌਕੇ ਮੀਤ ਪ੍ਰਧਾਨ ਜਗਸੀਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਸੁਭਾਸ਼ ਬਾਵਾ, ਹਰਵਿੰਦਰ ਕੌਰ , ਨਰਿੰਦਰ ਨਿੰਦੀ , ਗੁਰਪਾਲ ਪਾਲੀ , ਅਮਰ ਨੂਰੀ ਤੇ ਅਮਨਦੀਪ ਹੋਡਲਾ ਆਦਿ ਹਾਜ਼ਰ ਸਨ।