04 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ: ਨੇੜਲੇ ਪਿੰਡ ਮਾਲਵਾ ਵੈਲਫੇਅਰ ਕਲੱਬ ਦੇ ਮੈਂਬਰ ਸਮਾਜ ਸੇਵੀ ਬਲਤੇਜ ਸਿੰਘ ਸਿੱਧੂ ਦੇ ਪਿਤਾ ਸ: ਲਾਭ ਸਿੰਘ ਸਿੱਧੂ ਨੰਬਰਦਾਰ ਜੋ ਕਿ ਪਿਛਲੇ ਦਿਨੀਂ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਿੰਘ ਸਭਾ ਬੰਗੀ ਨਿਹਾਲ ਸਿੰਘ ਵਿਖੇ ਮਾਲਵਾ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਭੋਗ ‘ਤੇ ਪਹੁੰਚੀਆਂ ਸੰਗਤਾਂ ਨੂੰ 500 ਫ਼ਲਦਾਰ ਪੌਦੇ ਵੰਡੇ ਗਏ। ਸਿੱਧੂ ਪਰਿਵਾਰ ਵੱਲੋਂ ਰੁੱਖ ਲੈ ਜਾਣ ਵਾਲੇ ਹਰ ਇੱਕ ਨੂੰ ਅਪੀਲ ਕੀਤੀ ਕਿ ਉਹ ਲਾਭ ਸਿੰਘ ਸਿੱਧੂ ਨੂੰ ਯਾਦ ਕਰਦਿਆਂ ਇਸ ਰੁੱਖ ਨੂੰ ਪਾਲ ਕੇ ਵੱਡਾ ਕਰਨ ਜਿਵੇਂ ਲਾਭ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਹਰ ਇੱਕ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਸਮਝ ਕੇ ਵੰਡਾਉਣ ਦੀ ਕਰਦੇ ਰਹੇ ਹਨ।ਇਸ ਮੌਕੇ ਮਾਲਵਾ ਕਲੱਬ ਨੂੰ ਬਲਤੇਜ ਸਿੰਘ ਸਿੱਧੂ ਵੱਲੋਂ ਪੰਜ ਹਜ਼ਾਰ ਰੁਪਏ ਸਮਾਜ ਸੇਵੀ ਕਾਰਜਾਂ ਦੇ ਲਈ ਦਾਨ ਕੀਤੇ ਗਏ।ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਤਰਸੇਮ ਸਿੰਘ ਬੁੱਟਰ ਨੇ ਲਾਭ ਸਿੰਘ ਦੀ ਜ਼ਿੰਦਗੀ ਦੇ ਬਚਪਨ ਤੋਂ ਆਖਰੀ ਸਾਹ ਤੱਕ ਕੀਤੇ ਸਮਾਜ ਸੇਵੀ ਕਾਰਜਾਂ ਬਾਰੇ ਚਾਨਣਾ ਪਾਇਆ ।ਇਸ ਮੌਕੇ ਕਲਾ ਪ੍ਰਧਾਨ ਗੁਰਮੀਤ ਸਿੰਘ ਬੁੱਟਰ,ਤਰਸੇਮ ਸਿੰਘ ਬੁੱਟਰ ਜਨਰਲ ਸਕੱਤਰ,ਮੱਖਣ ਸਿੰਘ ਸਿੱਧੂ ,ਹਰਮਨ ਸਿੱਧੂ,ਗੁਰਵਿੰਦਰ ਬੁੱਟਰ ,ਹੈਪੀ ਸਿੱਧੂ,ਕੁਲਦੀਪ ਸਿੱਧੂ,ਗੁਰਮੇਲ ਸਿੰਘ ਸਿੱਧੂ ,ਗੁਲਾਬ ਸਿੰਘ ਸਿੱਧੂ ,ਪ੍ਰਧਾਨ ਜਗਰਾਜ ਸਿੰਘ ਸਿੱਧੂ,ਨੰਬਰਦਾਰ ਯੂਨੀਅਨ ਦੇ ਪੰਜਾਬ ਪ੍ਰਧਾਨ ਜ਼ਿਲ੍ਹਾ ਬਾਡੀ ਤਹਿਸੀਲ ਦੇ ਪ੍ਰਧਾਨ ਗੁਰਪਾਲ ਸਿੰਘ ਲਾਲੇਆਣਾ,ਗੁਰਦੀਪ ਸਿੰਘ ਮਾਨ, ਨੰਬਰਦਾਰ ਰਵੀ ਪ੍ਰੀਤ ਸਿੰਘ ਸਿੱਧੂ,ਹਲਕਾ ਇੰਚਾਰਜ ਐਸਜੀਪੀਸੀ ਐਡਜੈਕਟਿਵ ਮੈਂਬਰ ਮੋਹਨ ਸਿੰਘ ਬੰਗੀ,ਰਮਨਦੀਪ ਸਿੰਘ ਸਿੱਧੂ,ਹੈਪੀ ਸਰਪੰਚ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਰਿਸ਼ਤੇਦਾਰ ਸਾਕ ਸਬੰਧੀ,ਦੋਸਤ ਮਿੱਤਰ ਹਾਜ਼ਰ ਹੋਏ।