04 ਜਨਵਰੀ 2024 ਨੂੰ ਲੱਗੇਗਾ ਵਿਸ਼ਾਨ ਖ਼ੂਨਦਾਨ ਕੈਂਪ
25 ਦਸੰਬਰ (ਗਗਨਦੀਪ ਸਿੰਘ) ਫੂਲ ਟਾਊਨ: ਬੀਤੇ ਦਿਨੀਂ ਮਾਨਵ ਸੇਵਾ ਬਲੱਡ ਡੌਨਰਜ਼ ਸੁਸਾਇਟੀ ਰਜਿ: ਫੂਲ ਟਾਊਨ ਦੀ ਮੀਟਿੰਗ ਪ੍ਰਧਾਨ ਮੱਖਣ ਸਿੰਘ ਬੁੱਟਰ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ ਵਿਖੇ ਹੋਈ। ਜਿਸ ਵਿੱਚ ਗੁਰੂ ਗੋਬਿੰਦ ਸਿੰਘ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ 4 ਜਨਵਰੀ 2024 ਨੂੰ ਲਗਾਏ ਜਾਣ ਵਾਲੇ ਸਲਾਨਾ ਖੂਨਦਾਨ ਕੈਂਪ ਲਗਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਕਲੱਬ ਮੈਂਬਰ ਵਧਾਉਣ, ਸਹਿਯੋਗ ਲੈਣ ਲਈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ ਗਈ ਅਤੇ ਨਵੇਂ ਮੈਂਬਰ ਜੋੜਨ ਲਈ ਦਾਇਰਾ ਵਿਸ਼ਾਲ ਕਰਨ ਲਈ ਇਹ ਮੀਟਿੰਗ ਦਾ ਮੁੱਖ ਏਜੰਡਾ ਸੀ। ਅੱਜ ਦੀ ਮੀਟਿੰਗ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਸੇਵਾ ਕਲੱਬ ਦੇ ਨੌਜਵਾਨ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸਾਰੇ ਮੈਂਬਰਾਂ ਨੇ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਕੈਂਪ ਦੌਰਾਨ ਹਾਜ਼ਰ ਰਹਿਣ ਦਾ ਪ੍ਰਣ ਕੀਤਾ।ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਸਪਰਾ, ਖਜ਼ਾਨਚੀ ਡਾਕਟਰ ਇਕਬਾਲ ਸਿੰਘ ਮਾਨ, ਜਰਨਲ ਸੈਕਟਰੀ ਅਮਨਦੀਪ ਸਿੰਘ ਬਾਵਾ, ਐਗਜੈਕਟਿਵ ਮੈਂਬਰ ਤਰਸੇਮ ਸਿੰਘ ਸੇਮਾ, ਸਾਹਿਤਕਾਰ ਤੇ ਪੱਤਰਕਾਰ ਗਗਨਦੀਪ ਸਿੰਘ ਉਰਫ਼ ਗਗਨ ਫੂਲ, ਰਾਮ ਲਾਲ ਸਿੰਘ ਫੌਜੀ ਅਤੇ ਮਨਮੀਤ ਸਿੰਘ ਸਪਰਾ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਜੀ ਸੇਵਾ ਕਲੱਬ ਦੇ ਲਖਵੀਰ ਸਿੰਘ, ਗਗਨਦੀਪ ਸਿੰਘ, ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ, ਰਣਜੀਤ ਸਿੰਘ ਅਤੇ ਬਿੱਟੂ ਸਿੰਘ ਆਦਿ ਹਾਜ਼ਰ ਸਨ।