—ਐਮਬੂਲੈਂਸ ਰਾਹੀਂ 235 ਕੇਸਾਂ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਗਿਆ
ਬਠਿੰਡਾ, 26 ਮਈ (ਗਗਨਦੀਪ ਸਿੰਘ) ਫੂਲ ਟਾਊਨ: ਬੀਤੇ ਦਿਨੀਂ ਮਿਤੀ 25 ਮਈ 2024 ਨੂੰ ਮਾਨਵ ਸਹਾਰਾ ਕਲੱਬ ਰਜਿ ਫੂਲ ਟਾਊਨ ਦੀ ਮਹੀਨਾਵਾਰੀ ਮੀਟਿੰਗ ਪ੍ਰਧਾਨ ਪਲਵਿੰਦਰ ਸਿੰਘ ਮੱਖਣ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪਿਛਲੀ ਮੀਟਿੰਗ ਵਿੱਚ ਡਰਾਅ ਸੰਬੰਧੀ ਹੋਏ ਫ਼ੈਸਲੇ ਉੱਤੇ ਜਿਸ ਵਿੱਚ ਮੰਦਰ ਬੀਬੀ ਪਾਰੋ ਕਮੇਟੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਹਨ ਅੱਗੇ ਦੀ ਕਾਰਵਾਈ ਅਤੇ ਧਿਆਨ ਦੇਣ ਯੋਗ ਗੱਲਾਂ ਉੱਤੇ ਵਿਚਾਰਾਂ ਹੋਈਆਂ। ਕਲੱਬ ਦੇ ਦਿਨ ਵਾ ਦਿਨ ਵੱਧਦੇ ਜਾ ਰਹੇ ਖਰਚਿਆਂ ਉੱਪਰ ਵੀ ਚਰਚਾ ਹੋਈ। ਮੰਦਰ ਸਿੱਧ ਬੀਬੀ ਪਾਰੋ ਜੀ ਦੇ ਆ ਰਹੇ 2 ਅਤੇ 3 ਹਾੜ (14, 15, 16 ਜੂਨ) ਨੂੰ ਸਲਾਨਾ ਮੇਲੇ ਮੌਕੇ ਮੈਡੀਕਲ ਕੈਂਪ ਲਗਾਉਣ ਅਤੇ ਐਮਰਜੈਂਸੀ ਐਮਬੂਲੈਂਸ ਸੇਵਾਵਾਂ ਦੇਣ ਬਾਰੇ ਵੀ ਵਿਚਾਰ ਕੀਤਾ ਗਿਆ ਅਤੇ ਮੇਲੇ ਮੌਕੇ ਕੱਢੇ ਜਾ ਰਹੇ ਡਰਾਅ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਉੱਤੇ ਵੀ ਨਜ਼ਰ ਮਾਰੀ ਗਈ। ਕਲੱਬ ਦੀ ਮੈਨੇਜਮੈਂਟ ਕਮੇਟੀ ਅਤੇ ਡਰਾਅ ਕਮੇਟੀ ਵੱਲੋਂ ਐਮਬੂਲੈਂਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਰਥਿਕ ਸਹਿਯੋਗ ਕਰਨ ਲਈ ਅਪੀਲ ਕੀਤੀ ਗਈ ਅਤੇ ਕਿਹਾ ਆਰਥਿਕ ਸਹਿਯੋਗ ਆਪਣੀ ਆਪਣੀ ਸਮਰੱਥਾ ਅਨੁਸਾਰ ਆਨਲਾਈਨ ਮਾਧਿਅਮ ਰਾਹੀਂ ਵੀ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਡਾ. ਹਰਵਿੰਦਰ ਸਿੰਘ, ਸਿਕੰਦਰ ਸਿੰਘ ਸਪਰਾ, ਰਾਮ ਲਾਲ ਸਿੰਘ ਫ਼ੌਜੀ, ਬੱਬੂ ਸਿੰਘ, ਐਡਵੋਕੇਟ ਕ੍ਰਿਸ਼ਨ ਚੰਦ ਜੈਨ, ਕਰਮ ਸਿੰਘ ਟੇਲਰ, ਗੁਰਪ੍ਰੀਤ ਸਿੰਘ ਸਪਰਾ ਅਤੇ ਮਨਮੀਤ ਸਿੰਘ ਸਪਰਾ ਹਾਜ਼ਿਰ ਸਨ।