19 ਜੁਲਾਈ (ਗਗਨਦੀਪ ਸਿੰਘ) ਬਰਨਾਲਾ: ਮਾਨਯੋਗ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੰੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਐਡਮਨਿਸਟ੍ਰੇਟਿਵ ਜੱਜ ਸੈਸ਼ਨਜ਼ ਡਵੀਜ਼ਨ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਬੀ.ਬੀ.ਐੱਸ. ਤੇਜ਼ੀ ਜੀ ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ੍ਹਂ ਜਿਲ੍ਹਾ ਕੋਰਟ ਕੰਪਲੈਕਸ ਬਰਨਾਲਾ ਵਿਖੇ ਵਣ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ੌਇੱਕ ਰੁੱਖ ਸਮਝੌਤੇ ਦਾ** ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਮੁਹਿੰਮ ਦੀ ਸ਼ੁਰੂਆਤ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਸਮੇਤ ਬਾਰ ਮੈਬਰਾਨ, ਸੀਨੀਅਰ ਮੈਂਬਰਾਂ ਅਤੇ ਲੇਡੀਜ਼ ਮੈਂਬਰਾਂ ਵੱਲੋ੍ਹਂ ਕੋਰਟ ਕੰਪਲੈਕਸ ਵਿਖੇ ਬੂਟਾ ਲਗਾ ਕੇ ਕੀਤੀ ਗਈ ਅਤੇ ਇਸਤੋਂ ਬਾਅਦ ਉਨ੍ਹਾਂ ਵੱਲੋ੍ਹਂ ਮੌਜੂਦ ਬਾਰ ਮੈਬਰਾਨ ਨੂੰ ਬੂਟੇ ਵੰਡੇ ਗਏ। ਮਾਨਯੋਗ ਸੈਸ਼ਨਜ ਜੱਜ ਜੀ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ੍ਹਂ ਪ੍ਰਾਪਤ ਹਦਾਇਤਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋ੍ਹਂ ਜੁਲਾਈ ਤੋਂ ਸਤੰਬਰ 2024 ਤੱਕ ਰੁੱਖ ਲਗਾਓ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਜਿਲ੍ਹਾ ਬਰਨਾਲਾ ਦੇ ਵੱਖ—ਵੱਖ ਥਾਵਾਂ ਤੇ 5000 ਦੇ ਕਰੀਬ ਬੂਟੇ ਲਗਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋ੍ਹਂ ਵਣ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਅੱਜ ਜਿਲ੍ਹਾ ਕੋਰਟ ਕੰਪਲੈਕਸ ਬਰਨਾਲਾ ਵਿਖੇ ਇੱਕ ਸਟਾਲ ਲਗਾਈ ਗਈ ਹੈ ਜਿਸ ਵਿੱਚ ਕੇਸਾਂ ਵਿੱਚ ਪੇਸ਼ ਹੋ ਰਹੀਆਂ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਬੂਟੇ ਦਿੱਤੇ ਜਾ ਰਹੇ ਹਨ। ਇਸ ਮੁਹਿੰਮ ਦੌਰਾਨ ਕੋਰਟ ਕੰਪਲੈਕਸ ਵਿੱਚ ਅਗਲੇ ਤਿੰਨ ਦਿਨਾਂ ਵਿੱਚ 1500 ਬੂਟੇ ਵੰਡੇ ਜਾਣੇ ਹਨ। ਇਸਦੇ ਨਾਲ ਹੀ ਉਨ੍ਹਾਂ ਨੂੰ ਵਿਚੋਲਗਿਰੀ (ਮੀਡੀਏਸ਼ਨ) ਅਤੇ ਲੋਕ ਅਦਾਲਤ ਰਾਹੀਂ ਆਪਣੇ ਕੇਸਾਂ ਦਾ ਸਮਝੌਤੇ ਨਾਲ ਨਿਪਟਾਰਾ ਕਰਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਪ੍ਰਚਾਰ ਸਮੱਗਰੀ ਵੀ ਵੰਡੀ ਜਾ ਰਹੀ ਹੈ। ਇਸਦੇ ਨਾਲ ਹੀ ਹਰੇਕ ਬੂਟਾ ਲੈਣ ਵਾਲੀ ਵਿਅਕਤੀ ਨੂੰ ਬੂਟੇ ਦੀ ਸਾਂਭ ਸੰਭਾਲ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸ਼੍ਰੀ ਮਦਨ ਲਾਲ ਮਾਨਯੋਗ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਗੁਰਬੀਰ ਸਿੰਘ ਮਾਨਯੋਗ ਸਿਵਲ ਜੱਜ (ਸੀਨੀਅਰ ਡਵੀਜਨ), ਸ਼੍ਰੀ ਮਨੀਸ਼ ਗਰਗ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਸ਼੍ਰੀ ਜ਼ਸਵਿੰਦਰ ਢਿੱਲੋਂ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਅਤੇ ਹੋਰ ਬਾਰ ਮੈਂਬਰਾਨ ਸਮੇਤ ਸੀਨੀਅਰ ਵਕੀਲ, ਸ਼੍ਰੀ ਅਜੀਤ ਸਿੰਘ ਜਗਲਾਤ ਅਫ਼ਸਰ, ਸਮੂਹ ਸਟਾਫ ਮੈਂਬਰ ਆਦਿ ਮੌਜੂਦ ਸਨ।