05 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੀ ਅਗਵਾਈ ਵਿੱਚ ਸੰਘਰਸ਼ ਜਿੱਤਿਆ ਗਿਆ।ਅੱਜ ਆਲ ਇੰਡੀਆ ਸਟੂਡੈਂਟਸ ਹੀਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਅਹਿਮ ਸੰਘਰਸ਼ ਦੀ ਜਿੱਤ ਪ੍ਰਾਪਤ ਕਰਨ ਤੇ ਜੇਤੂ ਰੈਲੀ ਕੀਤੀ ਗਈ। ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਅਤੇ ਕਾਲਜ ਇਕਾਈ ਦੀ ਪ੍ਰਧਾਨ ਗਗਨਦੀਪ ਕੌਰ ਮਾਨਸਾ ਨੇ ਕਿਹਾ ਕਿ ਆਇਸਾ ਵੱਲੋਂ ਲੰਬੇ ਸੰਘਰਸ਼ ਦੀ ਬਦੌਲਤ ਕਾਲਜ ਵਿੱਚ ਪੱਕੇ ਤੌਰ ਤੇ ਪ੍ਰਿੰਸੀਪਲ ਦੀ ਨਿਯੁਕਤੀ ਹੋ ਗਈ ਹੈ,ਪੀ.ਟੀ.ਏ ਪ੍ਰੋਫੈਸਰਾਂ ਨੂੰ ਬਹਾਲ ਕੀਤਾ ਗਿਆ ਹੈ,ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ ਅਤੇ ਗੈੱਸਟ ਫੈਕਲਟੀ ਸਟਾਫ ਨੂੰ ਬਹਾਲ ਕਰਨ ਲਈ ਪ੍ਰਕਿਰਿਆ ਚੱਲ ਰਹੀ ਹੈ। ਆਗੂਆਂ ਨੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਸੁਰਿੰਦਰਪਾਲ ਸ਼ਰਮਾ,ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਜਸਵੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ ਅਤੇ ਸੰਘਰਸ਼ ਵਿੱਚ ਸਾਥ ਦੇਣ ਵਾਲੇ ਪ੍ਰੋਫ਼ੈਸਰਾਂ ਦਾ ਧੰਨਵਾਦ ਵੀ ਕੀਤਾ। ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਇਕਾਈ ਦੀ ਮੀਤ ਪ੍ਰਧਾਨ ਰਾਧਾ ਨੇ ਕਿਹਾ ਕਿ ਗੈਸਟ ਫੈਕਲਟੀ ਸਟਾਫ ਨੂੰ ਬਹਾਲ ਕਰਕੇ ਸਾਡੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਜਾਣ,ਸਾਡੀਆਂ ਫੀਸਾਂ ਅਤੇ ਫੰਡਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ, ਕੰਪਿਊਟਰ ਲੈਬ ਵਿੱਚ ਘੱਟੋ ਤੋਂ ਘੱਟ 30 ਕੰਪਿਊਟਰ ਉਪਲੱਬਧ ਕਰਵਾਏ ਜਾਣ,ਲਾਇਬ੍ਰੇਰੀ ਵਿੱਚ ਚੰਗੀਆਂ ਕਿਤਾਬਾਂ ਉਪਲੱਬਧ ਕਰਵਾਈਆ ਜਾਣ, ਕੱਚੇ ਪ੍ਰੋਫੈਸਰਾਂ ਨੂੰ ਪੱਕਾ ਕੀਤਾ ਜਾਵੇ ਅਤੇ ਵਿੱਦਿਅਕ ਅਦਾਰਿਆਂ ਅੰਦਰ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ,ਨਵੇਂ ਆਏ ਪ੍ਰੋਫੈਸ਼ਨਲ ਕੋਰਸਾਂ ਲਈ ਉਹਨਾਂ ਦੀ ਸਹੂਲਤ ਅਨੁਸਾਰ ਲੈਬ ਅਤੇ ਉਸ ਸੰਬੰਧੀ ਲੋੜੀਂਦੀਆਂ ਵਸਤੂਆਂ ਉਪਲੱਬਧ ਕਰਵਾਈਆਂ ਜਾਣ ਆਦਿ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਆਇਸਾ ਦੀ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਇਕਾਈ ਦੀ ਪ੍ਰੈੱਸ ਸਕੱਤਰ ਮਹਿਕਦੀਪ ਕੌਰ,ਖਜਾਨਚੀ ਹੁਸਨਪ੍ਰੀਤ ਕੌਰ ਮੌਜੋ,ਹਰਪ੍ਰੀਤ ਕੌਰ ਡੇਲੂਆਣਾ,ਮਨਦੀਪ ਕੌਰ ਨੰਗਲ ਕਲਾਂ,ਜਸਪ੍ਰੀਤ ਕੌਰ ਨੰਗਲ ਕਲਾਂ ਅਤੇ ਗਗਨਦੀਪ ਕੌਰ ਮੌਜੋ,ਗੁਰਸ਼ਰਨ ਕੌਰ ਸ਼ਾਹਪੁਰ ਆਦਿ ਹਾਜ਼ਰ ਸਨ।