Aftab Khan
ਭੀਖੀ, 1 ਮਾਰਚ
ਨਕਸਲੀ ਲਹਿਰ ਦੇ ਆਗੂ ਕਾਮਰੇਡ ਹਾਕਮ ਸਿੰਘ ਸਮਾਓਂ ਦੀ ਪਤਨੀ ਅਤੇ ਪੱਤਰਕਾਰ ਸੁਖਜੀਤ ਸਿੰਘ ਦੀ ਮਾਤਾ ਗੁਰਤੇਜ ਕੌਰ ਦੀ ਅੰਤਿਮ ਅਰਦਾਸ ਮੌਕੇ ਗੁਰੂਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਸਮਾਓਂ ਵਿਖੇ ਵੱਖ-ਵੱਖ ਰਾਜਨੀਤਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਰਧਾਂਜ਼ਲੀਆਂ ਭੇਂਟ ਕਰਕੇ ਉਨ੍ਹਾਂ ਦੇ ਨਕਸਲੀ ਲਹਿਰ ਵਿੱਚ ਦਿੱਤੇ ਯੋਗਦਾਨ ਯਾਦ ਕੀਤਾ ਗਿਆ। ਸਰਧਾਂਜ਼ਲੀ ਭੇਂਟ ਕਰਨ ਵਾਲਿਆਂ ਵਿੱਚ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ, ਸ਼੍ਰੀ ਬਾਬਾ ਬੂਟਾ ਸਿੰਘ ਗੁੜਥੜੀ, ਮਿੱਠੂ ਸਿੰਘ ਕਾਹਨੇਕੇ, ਗੁਰਪ੍ਰੀਤ ਸਿੰਘ ਝੱਬਰ, ਮਨਜੀਤ ਸਿੰਘ ਬੱਪੀਆਣਾ, ਜਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਹਲਕਾ ਇੰਚਾਰਜ ਪ੍ਰੇਮ ਅਰੋੜਾ, ਹਰਭਜ਼ਨ ਸਿੰਘ ਖਿਆਲਾ, ਰਾਣੀ ਕੌਰ ਗੁਰਮਾ, ਯੂਥ ਕਾਂਗਰਸ ਆਗੂ ਚੁਸ਼ਪਿੰਦਰਬੀਰ ਸਿੰਘ ਭੁਪਾਲ, ਇਕਬਾਲ ਕੌਰ ਉਦਾਸੀ, ਪੰਜਾਬ ਚੰਡੀਗੜ੍ਹ ਪੱਤਰਕਾਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਕਾਕਾ, ਐਡਵੋਕੇਟ ਬਲਵੰਤ ਸਿੰਘ ਭਾਟੀਆ, ਧੰਨਾ ਸਿੰਘ ਸਮਾਓਂ, ਪਰਮਪਾਲ ਸਿੰਘ ਗੁੜਥੜੀ, ਵਿਨੋਦ ਕੁਮਾਰ ਸਿੰਗਲਾ, ਬਲਦੇਵ ਸਿੰਘ ਬਾਜੇਵਾਲਾ, ਡਾ.ਲਕਸ਼ਮੀ ਨਰਾਇਣ ਭੀਖੀ, ਮਾੜਾ ਸਿੰਘ ਖਿਆਲਾ, ਮਲਕੀਤ ਸਿੰਘ ਸਮਾਓਂ, ਪ੍ਰਗਟ ਸਿੰਘ ਸਮਾਓਂ, ਤਰਲੋਚਨ ਸਿੰਘ ਜੱਸੜ, ਹਿੰਮਤ ਸਿੰਘ ਅਤਲਾ, ਕਾਮਰੇਡ ਬਲਦੇਵ ਸਿੰਘ, ਕਿਸਾਨ ਆਗੂ ਭੋਲਾ ਸਿੰਘ ਸਮਾਓਂ, ਬਲਵੰਤ ਸਿੰਘ ਧਲੇਵਾਂ ਤੋਂ ਇਲਾਵਾ ਮੰਚ ਸੰਚਾਲਨ ਗੁਰਮੇਜ ਸਿੰਘ ਸਮਾਓਂ ਨੇ ਕੀਤਾ। ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਦਰਸ਼ਨ ਖਟਕੜ ਦੁਆਰਾ ਭੇਜੇ ਸੋਕ ਸੰਦੇਸ਼ ਪੜੇ੍ਹ ਗਏ।
ਫੋਟੋ ਕੈਪਸਨ: ਅੰਤਿਮ ਅਰਦਾਸ ਸਮੇਂ ਸ਼ਾਮਲ ਆਗੂ ਅਤੇ ਰਿਸ਼ਤੇਦਾਰ।