ਭੀਖੀ, 24 ਮਈ (ਕਰਨ ਭੀਖੀ)
ਡਾ: ਜਗਜੀਤ ਸਿੰਘ ਧੂਰੀ ਜੀ ਦੀ ਅਗਵਾਈ ਹੇਠ ਚੱਲ ਰਹੀ ਸੰਸਥਾ ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਵਿਖੇ ਜਮਾਤ 10ਵੀਂ ਤੇ 12ਵੀਂ `ਚੋਂ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ `ਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੱਦਾ ਦਿੱਤਾ ਗਿਆ । ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਧੀਆ ਨਤੀਜਾ ਆਉਣ ਦਾ ਕਾਰਨ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਹੈ।ਬਾਰਵੀਂ ਜਮਾਤ ਵਿੱਚੋਂ ਸਕੂਲ ਦੀ ਪਲਕਪ੍ਰੀਤ ਕੌਰ (ਸਾਿੲੰਸ ਸਟਰੀਮ), ਜਸਕਰਨ ਸਿੰਘ (ਆਰਟਸ ਸਟਰੀਮ), ਜਸਪ੍ਰੀਤ ਕੌਰ (ਸਾਿੲੰਸ ਸਟਰੀਮ), ਕਮਲਪ੍ਰੀਤ ਕੌਰ (ਕਾਮਰਸ ਸਟਰੀਮ), ਤਮੰਨਾ ਰਾਣੀ (ਆਰਟਸ ਸਟਰੀਮ), ਸਪਨਦੀਪ ਕੌਰ(ਸਾਿੲੰਸ ਸਟਰੀਮ) , ਪਰਿਮੰਦਰ ਸਿੰਘ (ਆਰਟਸ ਸਟਰੀਮ), ਬਬੀਤਾ ਰਾਣੀ (ਕਾਮਰਸ ਸਟਰੀਮ) ਨੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਿਪਆਂ ਦਾ ਨਾਂ ਰੌਸ਼ਨ ਕੀਤਾ।ਇਸ ਤੋਂ ਇਲਾਵਾ ਦਸਵੀਂ ਜਮਾਤ ਵਿੱਚ ਲਵਲੀਨ ਕੌਰ , ਮਿਹਕਪ੍ਰੀਤ ਕੌਰ, ਨਵਜੋਤ ਸਿੰਘ, ਰਵਦੀਪ ਕੌਰ, ਅਰਸ਼ਪ੍ਰੀਤ ਕੌਰ, ਜੈਸਮੀਨ ਕੌਰ ਅਤੇ ਸ਼ੈਰੀਫ ਚਹਿਲ ਨੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ੳੇੇੇੁਹਨਾਂ ਦੀਆਂ ਇਹਨਾਂ ਪ੍ਰਾਪਤੀਆਂ ਤੇ ਸਕੂਲ ਦੇ ਡਾਿੲਰੈਕਟਰ ਜਗਜੀਤ ਸਿੰਘ ਅਤੇ ਪ੍ਰਿੰਸੀਪਲ ਸੰਦੀਪ ਕੌਰ ਨੇ ਇਹਨਾਂ ਵਿਦਆਰਥੀਆਂ ਅਤੇ ਨਾਲ ਹੀ ੳੇੁਨ੍ਹਾਂ ਦੇ ਮਾਤਾ ਪਿਤਾ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ।ਉਨਾ ਇਹ ਵੀ ਦੱਸਿਆ ਕਿ ਸਾਡੀ ਸੰਸਥਾ ਵਿਦਿਆਰਥੀਆਂ ਦੇ ਭਵਿੱਖ ਨੂੰ ਚੰਗਾ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਤੇ ਭਵਿੱਖ `ਚ ਵੀ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ ਉਹਨਾਂ ਨੂੰ ਸਨਮਾਨਿਤ ਕਰਦੀ ਰਹੇਗੀ।