ਜੋੋਗਾ (ਕਰਨ ਭੀਖੀ) ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ, ਰੱਲਾ ਵਿਖੇ ਸਕੂਲ ਕੋਆਰਡੀਨੇਟਰ ਤੇ ਸਕਾਊਟ ਮਾਸਟਰ ਰਾਜਵਿੰਦਰ ਸਿੰਘ ਦੀ ਅਗਵਾਈ ਤਹਿਤ ਤਿੰਨ ਰੋਜ਼ਾ ਤ੍ਰਿਤੀਆ ਸੋਪਾਨ ਟੈਸਟਿੰਗ ਕੈਂਪ (ਭਾਰਤ ਸਕਾਊਟਸ ਐਂਡ ਗਾਈਡਜ਼) ਦਾ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਰਵਿੰਦਰ ਕੌਰ, ਸਟੇਸ਼ਨ ਹਾਊਸ ਅਫ਼ਸਰ (ਐਡਸ਼ੀਨਲ), ਥਾਣਾ ਜੋਗਾ ਨੇ ਸ਼ਿਰਕਤ ਕੀਤੀ। ਇਸ ਮੌਕੇ ਮੰਚ ਸੰਚਾਲਕ ਸਹਾਇਕ ਪ੍ਰੋਫੈਸਰ ਗੁਰਵਿੰਦਰ ਸਿੰਘ ਨੇ ਰਸਮੀ ਰੂਪ ਵਿੱਚ ਮੰਚ ਤੇ ਬਿਰਾਜ਼ਮਾਨ ਸਖ਼ਸ਼ੀਅਤਾਂ ਅਤੇ ਵਿਿਦਆਰਥੀਆਂ ਨੂੰ ਜੀ ਆਇਆ ਆਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਕੈਪਾਂ ਰਾਹੀਂ ਵਿਦਆਰਥੀਆਂ ਵਿੱਚ ਸਰਬਪੱਖੀ ਵਿਕਾਸ ਨੂੰ ਉਤਸ਼ਾਹਤ ਕਰਨਾ ਹੈ। ਰਾਜਵਿੰਦਰ ਸਿੰਘ ਨੇ ਸਾਰੇ ਮਹਿਮਾਨਾਂ ਤੇ ਵਿਿਦਆਰਥੀਆਂ ਨੂੰ ਵਿਭਾਗੀ ਸ਼ਬਦਾਂ ਦੇ ਰੂਪ ਵਿਚ ਜੀ ਆਇਆ ਆਖਿਆ ਅਤੇ ਇਸ ਕੈਂਪ ਵਿਚ ਸਮੂਲੀਅਤ ਕਰ ਰਹੇ ਵਿਦਆਰਥੀਆਂ ਨੂੰ ਨਵੇਂ ਤਜ਼ਰਬੇ ਅਤੇ ਪ੍ਰੇਰਨਾਵਾਂ ਰਾਹੀਂ ਵੱਖਰੇ ਸਿੱਖਣ ਦੀ ਗੱਲ ਆਖੀ। ਇਸ ਮੌਕੇ ਪਰਵਿੰਦਰ ਕੌਰ, ਥਾਣਾ ਮੁੱਖੀ, ਜੋਗਾ ਨੇ ਵੀ ਵਿਿਦਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਵਿਦਆਰਥੀ ਜੀਵਨ ਵਿੱਚ ਅਜਿਹੇ ਕੈਂਪਾ ਦੀ ਬਹੁਤ ਮਹੱਹਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿਚ ਕੁਝ ਚੰਗਾ ਕਰਨ ਦੀ ਮਨਸਾ ਆਪਣੇ ਅੰਦਰ ਗ੍ਰਹਿਣ ਕਰਨੀ ਹੈ ਤਾਂ ਅਜਿਹੇ ਕੈਂਪਾ ਦੀ ਸ਼ਮੂਲੀਅਤ ਕਰਨੀ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ਵਿਚ ਜੇਕਰ ਤੁਹਾਡੀ ਸੇਵਾ ਕਰਨ ਦੀ ਮਨਸਾ ਹੈ ਤਾਂ ਅਜਿਹੇ ਕੈਂਪਾ ਦੀ ਭਾਗੀਦਾਰੀ ਵੱਡੇ ਅਰਥ ਰੱਖਦੀ ਹੈ। ਇਸ ਮੌਕੇ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ ਨੇ ਧੰਨਵਾਦੀ ਸ਼ਬਦਾਂ ਰਾਹੀ ਸੰਬੋਧਨ ਹੁੰਦੇ ਹੋਏ ਕਿਹਾ ਕਿ ਵਿਿਦਆਰਥੀ ਜੀਵਨ ਵਿੱਚ ਹਰ ਰੋਜ਼ ਕੁਝ ਨਵਾਂ ਸਿੱਖਦੇ ਰਹਿਣਾ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖਣ ਦੀ ਮਨਸਾ ਨਾਲ ਕੋਈ ਨਵੇਂ ਤਰਜ਼ਬੇ ਅਤੇ ਦਿਸਹੱਦੇ ਅਖ਼ਤਿਆਰ ਕੀਤੇ ਜਾ ਸਕੇ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਵੀ ਮੁਖ਼ਾਤਬ ਹੁੰਦੇ ਹੋਏ ਕਿਹਾ ਕਿ ਸਾਰੇ ਵਿਿਦਆਰਥੀ ਲਗਨ ਅਤੇ ਮਿਹਨਤ ਨਾਲ ਇਸ ਕੈਂਪ ਵਿਚੋਂ ਬਹੁਤ ਕੁਝ ਸਿੱਖਣਗੇ ਅਤੇ ਆਪਣੇ ਵਿਵਹਾਰ ਦਾ ਹਿੱਸਾ ਬਣਾਉਣਗੇ। ਸੰਸਥਾ ਦੇ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਸਕੱਤਰ ਸ੍ਰ. ਮਨਜੀਤ ਸਿੰਘ ਅਤੇ ਉੱਪ-ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਨੇ ਵਿਸ਼ਵਾਸ ਦਵਾਇਆ ਕਿ ਭਵਿੱਖ ਵਿਚ ਵੀ ਅਜਿਹੇ ਕੈਂਪ ਤੇ ਸਮਾਗਮ ਉਲੀਕੇ ਜਾਣਗੇ।ਇਸ ਮੌਕੇ ਸ੍ਰ. ਦਰਸ਼ਨ ਸਿੰਘ, ਰਾਸ਼ਟਰਪਤੀ ਅਵਾਰਡ ਵਿਜੇਤਾ ਤੇ ਜੋਆਇੰਨ ਸਟੇਟ ਆਰਗਨਾਈਜ਼ਰ ਕਮਿਸ਼ਨਰ, ਸਟੇਟ ਹੈਡ ਕਵਾਟਰ, ਚੰਡੀਗੜ੍ਹ ਨੇ ਵਿਿਦਆਰਥੀਆਂ ਨੂੰ ਸਕਾਊਟ ਦੇ ਨਿਯਮ ਅਤੇ ਵੱਖ-ਵੱਖ ਪੱਧਰਾਂ ਤੇ ਕੰਮ ਕਰਨ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਵਿਿਦਆਰਥੀ ਨੂੰ ਸਕਾਊਟ ਦੀ ਸਮੁੱਚੀ ਕਾਰਜ ਪ੍ਰਣਾਲੀ ਬਾਰੇ ਦੱਸਿਆ ਅਤੇ ਬਰੀਕ ਨੁਕਤਿਆਂ ਨੂੰ ਛੂਹਿਆ। ਉਨ੍ਹਾਂ ਕਿਹਾ ਕਿ ਅਗਲੇਰੇ ਦਿਨਾਂ ਵਿਚ ਹੋਰ ਵੱਖ-ਵੱਖ ਗਤੀਵਿਧੀਆਂ ਦੁਆਰਾ ਸਕਾਊਟ ਦੀ ਮਹੱਹਤਾ ਆਦਿ ਬਾਰੇ ਵੱਖ-ਵੱਖ ਬੁਲਾਰਿਆਂ ਦੁਆਰਾ ਵਿਵਹਾਰਿਕ ਤੇ ਅਮਲੀ ਰੂਪ ਦਾ ਜਾਮਾ ਪਹਿਨਾਕੇ ਸਿਖਾਇਆ ਜਾਵੇਗਾ।ਇਸ ਵਿਸ਼ੇਸ਼ ਮੌਕੇ ਲੈਕਚਰਾਰ ਜਸਵੀਰ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਰਜਨੀ ਕੌਰ, ਮਨਦੀਪ ਕੌਰ, ਪਰਗਟ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।