ਜੋੋਗਾ – ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ, ਰੱਲਾ ਵਿਖੇ ਚੱਲ ਰਹੇ ਤਿੰਨ ਰੋਜ਼ਾ ਤ੍ਰਿਤੀਆ ਸੋਪਾਨ ਟੈਸਟਿੰਗ ਕੈਂਪ ਦੇ ਤੀਜੇ ਤੇ ਆਖ਼ਰੀ ਦਿਨ ਸ੍ਰ. ਦਰਸ਼ਨ ਸਿੰਘ ਬਰੇਟਾ, ਡਿਸਟ੍ਰਿਕ ਔਰਗਨਾਈਜ਼ਰ ਕਮਿਸ਼ਨਰ, ਮਾਨਸਾ ਅਤੇ ਅਜੇ ਕੁਮਾਰ, ਸਕਾਊਟ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁਲਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕਾਊਟ ਮਾਸਟਰ ਅਤੇ ਕੋਆਰਡੀਨੇਟਰ ਰਾਜਵਿੰਦਰ ਸਿੰਘ ਨੇ ਸਵਾਗਤੀ ਸ਼ਬਦਾਂ ਰਾਹੀਂ ਸਕਾਊਟ ਦੁਆਰਾ ਸਿੱਖੇ ਵੱਖ-ਵੱਖ ਨੁਕਤਿਆਂ ਨੂੰ ਵਿਵਹਾਰਿਕ ਜ਼ਿੰਦਗੀ ਵਿਚ ਲਾਗੂ ਕਰਨ ਦੀ ਗੱਲ ਆਖੀ।ਅਜਿਹੇ ਕੈਂਪ ਵਿਅਕਤੀਗਤ ਦੇ ਵੱਖ-ਵੱਖ ਗੁਣਾਂ ਨੂੰ ਤਰਾਸ਼ਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ।ਇਸ ਮੌਕੇ ਸ੍ਰ. ਦਰਸ਼ਨ ਸਿੰਘ ਬਰੇਟਾ ਨੇ ਵਿਿਦਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਪਰੇਡ ਕਰਨ, ਟੈਂਟ ਲਗਾਉਣ ਬਾਰੇ ਅਤੇ ਜੇਕਰ ਜ਼ਿੰਦਗੀ ਵਿਚ ਕੋਈ ਮੁਸ਼ਕਲ ਆਵੇ ਤਾਂ ਉਸ ਮੁਸ਼ਕਲ ਨੂੰ ਕਿਵੇਂ ਹੱਲ ਕਰਨਾ ਹੈ, ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਹਨ। ਇਸ ਮੌਕੇ ਵਿਿਦਆਰਥੀਆਂ ਨੇ ਟੈਂਟ ਲਗਾਏ ਅਤੇ ਸਿੱਖੀ ਪਰੇਡ ਵਿਚ ਹਿੱਸਾ ਲਿਆ। ਦਿਨ ਦੇ ਦੂਸਰੇ ਸ਼ੈਸ਼ਨ ਵਿਚ ਸ੍ਰੀ ਅਜੇ ਕੁਮਾਰ ਜੀ ਨੇ ਫਸਟ ਏਡ ਅਤੇ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਦਿਨ ਦੇ ਅੰਤਿਮ ਸ਼ੈਸ਼ਨ ਵਿਚ ਸੰਸਥਾ ਦੇ ਮੈਨੇਜਿੰਗ ਡਾਇਰੈਕਰ ਸ੍ਰ. ਕੁਲਦੀਪ ਸਿੰਘ ਖਿਆਲਾ ਤੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਹਾਜ਼ਰੀ ਲਗਵਾਈ ਅਤੇ ਵਿਿਦਆਰਥੀਆਂ ਦੁਆਰਾ ਲਗਾਏ ਟੈਂਟ ਅਤੇ ਪਰੇਡ ਦਾ ਨਿਰੀਖਣ ਕੀਤਾ। ਕੈਂਪ ਦੇ ਅੰਤ ਵਿਚ ਵਿਿਦਆਰਥੀ ਸ਼ੁਭਲੀਨ ਕੌਰ ਅਤੇ ਅਬਦੁਲ ਵੱਲੋਂ ਕੈਂਪ ਦੀ ਰਿਪੋਰਟ ਪੜ੍ਹੀ ਗਈ। ਇਸ ਮੌਕੇ ਹੋਰਨਾਂ ਵਿਿਦਆਰਥੀਆਂ ਵੱਲੋਂ ਵੀ ਕੈਂਪ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ। ਸ੍ਰ. ਕੁਲਦੀਪ ਸਿੰਘ ਖਿਆਲਾ ਨੇ ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਕੈਂਪ ਆਯੋਜਿਤ ਕੀਤੇ ਜਾਣਗੇ ਤਾਂ ਜੋ ਵਿਿਦਆਰਥੀਆਂ ਨੂੰ ਨੈਤਿਕ ਗੁਣਾਂ ਦਾ ਧਾਰਨੀ ਬਣਾਇਆ ਜਾ ਸਕੇ।ਇਸ ਮੌਕੇ ਕੈਂਪ ਵਿਚ ਭਾਗ ਲੈਣ ਵਾਲੇ ਵਿਿਦਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਸੰਸਥਾ ਦੇ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਸਕੱਤਰ ਸ੍ਰ. ਮਨਜੀਤ ਸਿੰਘ, ਉੱਪ-ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਦੁਆਰਾ ਸਾਂਝੇ ਰੂਪ ਵਿਚ ਅਜਿਹੇ ਕੈਂਪਾ ਰਾਹੀਂ ਵੱਧ ਤੋਂ ਵੱਧ ਨਵਾਂ ਸਿੱਖਣ ਤੇ ਪ੍ਰੇਰਨਾ ਲੈਣ ਦੀ ਗੱਲ ਆਖੀ।ਇਸ ਵਿਸ਼ੇਸ਼ ਮੌਕੇ ਅਧਿਆਪਕ ਜਸਵੀਰ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਪਰਗਟ ਸਿੰਘ, ਸ਼ਰਨਜੀਤ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।