30 ਅਪ੍ਰੈਲ (ਨਾਨਕ ਸਿੰਘ ਖੁਰਮੀ) ਮਾਨਸਾ: ਪੰਜਾਬ ਸਿੱਖਿਆ ਬੋਰਡ ਵੱਲੋ ਘੋਸ਼ਿਤ ਬਾਰਵੀ ਦੇ ਨਤੀਜੇ ਵਿਚ ਮਾਈ ਨਿਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੇ ਵਿਦਿਆਰਥੀ ਰਵੀ ਕੁਮਾਰ ਪੁੱਤਰ ਤਰਸੇਮ ਚੰਦ ਨੇ 489/500 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਪੰਜਾਬ ਵਿੱਚ 12 ਰੈਂਕ ਹਾਸਲ ਕੀਤਾ ਹੈ। ਅੱਜ ਸਕੂਲ ਵਿਚ ਆਪਣੇ ਪਰਿਵਾਰ ਦੇ ਮੈਬਰਾਂ ਅਤੇ ਸਕੂਲ ਸਟਾਫ ਦਾ ਮੂੰਹ ਮਿੱਠਾ ਕਰਵਾਉਣ ਤੋ ਬਾਦ ਗੱਲਬਾਤ ਕਰਦਿਆ ਰਵੀ ਕੁਮਾਰ ਨੇ ਕਿਹਾ ਕਿ ਉਹ ਪੜ ਲਿਖਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ,ਜਿਸ ਉਪਰ ਉਸਦੇ ਪਰਿਵਾਰ ਨੂੰ ਮਾਨ ਹੋਵੇ। ਇਸ ਹੋਣਹਾਰ ਵਿਦਿਆਰਥੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨਾ ਨੂੰ ਮਾਣ ਹੈ ਕਿ ਉਸਦੇ ਪੁੱਤਰ ਨੇ ਪੰਜਾਬ ਦਾ ਨਾਂ ਰੋਸਨ ਕੀਤਾ ਹੈ । ਸਕੂਲ ਪ੍ਰਿੰਸੀਪਲ ਮੱਖਣ ਲਾਲ ਅਤੇ ਇੰਚਾਰਜ ਨਵਨੀਤ ਮੈਡਮ ਨੇ ਬੱਚੇ ਨੂੰ ਮੁਬਾਰਕ ਦਿੰਦੇ ਹੋਏ ਉਸਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ। ਇਸ ਮੋਕੇ ਮਨੈਜਮੈਂਟ ਪ੍ਰਧਾਨ ਸ਼ਾਮ ਲਾਲ ਗੋਇਲ,ਫਨਿਸ਼ਾ ਗੁਪਤਾ,ਗੁਰਪ੍ਰੀਤ ਸਿੰਘ, ਮਮਤਾ ਗਰਗ, ਵਨੀਤਾ ਰਾਣੀ ਅਤੇ ਖੁਸ਼ਦੀਪ ਕੌਰ ਹਾਜਰ ਸਨ ।ਸ਼ਹਿਰ ਵਿੱਚ ਇਸ ਬੱਚੇ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ।