5 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਸ਼੍ਰੀ ਰਾਮ ਤੀਰਥ ਮੰਨਾ, ਚੇਅਰਮੈਨ, ਨਗਰ ਸੁਧਾਰ ਟਰੱਸਟ ਬਰਨਾਲਾ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਕਿ ਮਹਾਰਜਾ ਅਗਰਸੈਨ ਇਨਕਲੇਵ ਦੇ ਅਲਾਟੀਆ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਉਨ੍ਹਾਂ ਸੂਚਨਾ ਦਿੰਦਿਆਂ ਦੱਸਿਆ ਕਿ ਟਰੱਸਟ ਦੀ ਮਹਾਰਜਾ ਅਗਰਸੈਨ ਇਨਕਲੇਵ (18.23 ਏਕੜ) ਸਕੀਮ ਦੀ ਰਜਿਸਟਰੇਸ਼ਨ ‘ਦੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਪੰਜਾਬ ਪਾਸ ਕਰਵਾਈ ਗਈ ਸੀ.ਜਿਸ ਦੀ ਮਿਆਦ ਮਿਤੀ:31 ਮਾਰਚ 2023 ਤੱਕ ਸੀ। ਮਿਤੀ:31 ਮਾਰਚ 2023 ਤੋਂ ਬਾਅਦ ਰਜਿਸਟਰੇਸ਼ਨ ਰਿਨਿਊ ਨਾ ਕਰਵਾਉਣ ਕਾਰਨ ਜਾਂ ਕੰਪਲੀਸ਼ਨ ਨਾ ਦੇਣ ਕਾਰਨ ਰੇਰਾ ਪੰਜਾਬ ਵੱਲੋਂ ਆਪਣੀ ਵੈਬਸਾਈਟ’ ਤੇ ਪੰਜਾਬ ਵਿੱਚ ਜਿੰਨ੍ਹਾਂ ਕਲੋਨੀਆਂ ਦੀਆਂ ਰਜਿਸਟਰੇਸ਼ਨਾਂ ਲੈਪਸ ਹੋ ਚੁੱਕੀਆ ਹਨ ਉਸ ਸੂਚੀ ਵਿੱਚ ਇਸ ਸਕੀਮ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਸਬੰਧੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਟਰੱਸਟ ਦੀ ਉਕਤ ਸਕੀਮ ਦਾ ਕੰਪਲੀਸ਼ਨ ਸਟਰੀਫਿਕੇਟ ਡਾਇਰੈਕੋਰੇਟ ਸਥਾਨਕ ਸਰਕਾਰ ਵਿਭਾਗ ਪੰਜਾਬ,ਚੰਡੀਗੜ੍ਹ ਵੱਲੋਂ ਬਣਾਈ ਸਬ ਕਮੇਟੀ ਦੀ ਮੀਟਿੰਗ ਮਿਤੀ:11 ਸਤੰਬਰ 2023 ਵਿੱਚ ਪ੍ਰਵਾਨ ਹੋ ਚੁੱਕਾ ਹੈ,ਜੋ ਕਿ ਇਸ ਦਫਤਰ ਵਿਖੇ ਮਿਤੀ:21 ਸਤੰਬਰ 2023 ਨੂੰ ਪ੍ਰਾਪਤ ਹੋ ਗਿਆ ਸੀ। ਇਹ ਕੰਪਲੀਸ਼ਨ ਸਟਰੀਫਿਕੇਟ ਉਸ ਉਪਰੰਤ ‘ਦੀ ਰੀਅਲ ਅਸਟੇਟ ਰੈਗਲੇਟਰੀ ਅਥਾਰਟੀ (ਰੇਰਾ) ਪੰਜਾਬ’ ਵਿੱਚ ਸਬਮਿਟ ਕਰ ਦਿੱਤਾ ਗਿਆ ਹੈ ਅਤੇ ਐਨ.ਓ.ਸੀ.ਲਈ ਅਪਲਾਈ ਕੀਤਾ ਜਾ ਚੁੱਕਿਆ ਹੈ।ਸੋ ਮਹਾਰਜਾ ਅਗਰਸੈਨ ਇਨਕਲੇਵ ਦੇ ਅਲਾਟੀਆਂ ਨੂੰ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ।