ਗੈਂਗਰੇਪ ਕਰਨ ਵਾਲੇ ਦੋਸ਼ੀਆਂ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ : ਸਲਾਣਾ ਦੁੱਗਾਂ ,ਨਬੀਪੁਰ
ਐਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੀ ਜੂਮ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸੂਬਾਈ ਕਾਰਜ਼ਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ,ਜਨਰਲ ਸਕੱਤਰ ਲਛਮਣ ਸੰਘ ਨਬੀਪੁਰ,ਹਰਪਾਲਪੁਰ ਸਿੰਘ ਤਰਨਤਾਰਨ,ਹਰਬੰਸ ਲਾਲ ਪਰਜੀਆਂ,ਜਸਬੀਰ ਸਿੰਘ ਬੀਹਲਾ,ਹਰਵਿੰਦਰ ਮਾਰਸ਼ਲ, ਹਰਦੀਪ ਸਿੰਘ ਤੂਰ, ਅਮਿੰਦਰਪਾਲ ਮੁਕਤਸਰ, ਪਰਸਨ ਬਠਿੰਡਾ, ਨਰਿੰਦਰਜੀਤ ਕਪੂਰਥਲਾ , ਸਪਿੰਦਰ ਸਿੰਘ ਖਮਾਣੋਂ ਅਤੇ ਹੋਰ ਆਗੂਆਂ ਨੇ ਭਾਗ ਲਿਆ।ਆਗੂਆਂ ਨੇ ਪ੍ਰੈੱਸ ਬਿਆਨ ਰਾਹੀਂ ਮਨੀਪੁਰ ਰਾਜ ‘ਚ ਆਦਿਵਾਸੀ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਉਣ ਅਤੇ ਗੈਂਗਰੇਪ ਦੀਆਂ ਘਟਨਾਵਾਂ ਦੀ ਕਰੜੇ ਸ਼ਬਦਾਂ ਚ ਨਿੰਦਾ ਕੀਤੀ ਅਤੇ ਕਿਹਾ ਕਿ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਲਗਾ ਰਹੇ ਹਨ, ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲੇ ਰਾਜ ਚ ਬੇਟੀਆਂ ਦੀ ਪੱਤ ਸ਼ਰੇਆਮ ਗਲੀਆਂ /ਸੜਕਾਂ ਤੇ ਲੁੱਟੀ ਜਾ ਰਹੀ ਹੈ । ਮਨੀਪੁਰ ਰਾਜ ਪਿਛਲ਼ੇ ਤਿੰਨ ਮਹੀਨਿਆਂ ਤੋਂ ਜਲ ਰਿਹਾ ਹੈ। ਪਰ ਮੁੱਖ ਮੰਤਰੀ ਹੱਥ ਤੇ ਹੱਥ ਰੱਖ ਕੇ ਭੇੜੀਆ ਕਿਸਮ ਦੇ ਲੋਕਾਂ ਵੱਲੋਂ ਔਰਤਾਂ ਦੇ ਸੋਸ਼ਣ ਨੂੰ ਦੇਖ ਰਹੇ ਹਨ। ਆਦਿਵਾਸੀ ਲੋਕਾਂ ਤੇ ਅੰਨ੍ਹੇਵਾਹ ਜ਼ੁਲਮ ਢਾਹੇ ਜਾ ਰਹੇ ਹਨ।ਸੋਸ਼ਲ ਮੀਡੀਆ ‘ਤੇ ਜਲ ਰਹੇ ਮਨੀਪੁਰ ਦੀਆਂ ਜਿਸ ਕਿਸਮ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਲਗਦਾ ਹੈ ਕਿ ਬਹੁਤ ਸਾਰੀਆਂ ਹਿੰਸਕ ਵਾਰਦਾਤਾਂ ਨੂੰ ਛੁਪਾਇਆ ਗਿਆ ਹੈ। ਜਦੋਂ ਵੀ ਜਾਤੀ ਜਾਂ ਫਿਰਕੂ ਦੰਗੇ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਔਰਤਾਂ ਨੂੰ ਹੀ ਇਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ।ਜੇਕਰ ਮੁੱਖ ਮੰਤਰੀ ਸਮੇਂ ਸਿਰ ਕਾਰਵਾਈ ਕਰਦੇ ਤਾਂ ਨਾ ਮਨੀਪੁਰ ਮਹੀਨਿਆਂ ਤੋਂ ਜਲਦਾ ਤੇ ਨਾ ਹੀ ਇਹ ਔਰਤਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਕੇ ਨਿਰਦਈ ਮੌਤ ਮਰਦੀਆਂ।ਜੱਥੇਬੰਦੀ ਦੇ ਆਗੂਆਂ ਨੇ ਜ਼ੋਰਦਾਰ ਆਵਾਜ਼ ‘ਚ ਕਿਹਾ ਕਿ ਇਹਨਾਂ ਔਰਤਾਂ ਤੇ ਜ਼ੁਲਮ ਕਰਨ ਵਾਲੇ ਲੋਕ ਸੋਸ਼ਲ ਮੀਡੀਆ ਤੇ ਆਈਆਂ ਵੀਡਿਓ ‘ਚ ਸਾਫ-ਸਾਫ ਦਿਖਾਈ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਇਹਨਾਂ ਘਟਨਾਵਾਂ ਸੰਬੰਧੀ ਫਾਸਟ-ਟਰੈਕ ਅਦਾਲਤਾਂ ‘ਚ ਕੇਸ ਦੀ ਸੁਣਵਾਈ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਤਾਂ ਜੋ ਔਰਤਾਂ ਵਿਰੁੱਧ ਹੋਣ ਵਾਲੇ ਅਣ-ਮਨੁਖੀ /ਦਰਿੰਦਰਗੀ ਭਰਪੂਰ /ਵਹਿਸ਼ੀਆਨਾ ਜੁਰਮਾਂ ਤੋਂ ਛੂਟਕਾਰਾ ਮਿਲ ਸਕੇ। ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵੱਲੋ ਭਾਰਤ ਦੇ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੰਗ ਪੱਤਰ ਦੇਣ ਅਤੇ ਪੰਜਾਬ ਅਤੇ ਯੂਟੀ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਉਲੀਕੇ ਸੰਘਰਸ਼ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਗਿਆ। ਆਗੂਆਂ ਵੱਲੋਂ ਸਰਬਸੰਮਤੀ ਨਾਲ਼ ਫ਼ੈਸਲਾ ਕੀਤਾ ਗਿਆ ਹੈ ਕਿ 2 ਅਗਸਤ 2023 ਨੂੰ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਸਮੇਂ ਗੁਰਪ੍ਰੀਤ ਸਿੰਘ ਗੁਰੂ, ਜਗਤਾਰ ਸਿੰਘ ਜੱਗੀ, ਪਰਗਟ ਸਿੰਘ ਭੌਰਾ, ਲਾਲ਼ ਸਿੰਘ ਪਟਿਆਲਾ, ਅਮਨ ਸਿੰਘ ਘਨੌਰ, ਅਮਨਦੀਪ ਸਿੰਘ ਨਾਭਾ, ਹਰਬਿਲਾਸ ਸਿੰਘ, ਤਰਸੇਮ ਸਿੰਘ ਪਟਿਆਲਾ, ਬਲਵਿੰਦਰ ਘੱਗਾ, ਬਲਬੀਰ ਘੱਗਾ, ਕੇਸਰ ਸਿੰਘ, ਰਵੀ ਰਾਜਪੁਰਾ, ਸਤਪਾਲ ਸਿੰਘ ਬਕਰਾਹਾ, ਸੁਖਪਾਲ ਸਿੰਘ, ਬਲਵੀਰ ਘੱਗਾ, ਰਛਪਾਲ ਸਿੰਘ, ਲਖਵਿੰਦਰ ਦਾਨੀਪੁਰ, ਗੁਰਜੰਟ ਭਾਟੀਆ, ਲਖਵੀਰ ਤਰਖੇੜੀ, ਹਰਪ੍ਰੀਤ ਪਟਿਆਲ਼ਾ ਆਇਦ ਸ਼ਾਮਿਲ ਸਨ।
ਮਨੀਪੁਰ ਰਾਜ ਦੀਆਂ ਆਦਿਵਾਸੀ ਔਰਤਾਂ ਦੇ ਕੀਤੇ ਜਿਸਮਾਨੀ ਸੋਸ਼ਣ ‘ਚ ਇਨਸਾਫ਼ ਦੇਵੇ ਸੁਪਰੀਮ ਕੋਰਟ: ਐਸਸੀਬੀਸੀ ਅਧਿਆਪਕ ਯੂਨੀਅਨ ਪੰਜਾਬ
Leave a comment