5 ਮਾਰਚ (ਸੋਨੂੰ ਕਟਾਰੀਆ) ਬੁਢਲਾਡਾ: ਆ ਰਹੀਆਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਮਨਜੀਤ ਸਿੰਘ ਔਲਖ ਨੂੰ ਬੁਢਲਾਡਾ ਵਿਖੇ ਡੀ.ਐਸ.ਪੀ. ਦੇ ਅਹੁੱਦੇ ਤੇੇ ਤੈਨਾਤ ਕੀਤਾ ਗਿਆ। ਇਸ ਮੌਕੇ ਡੀ. ਐਸ. ਪੀ. ਮਨਜੀਤ ਸਿੰਘ ਔਲਖ ਨੇ ਅਹੁੱਦਾ ਸੰਭਾਲਣ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਨਿਵਾਸੀ ਪਿੰਡ ਦੀਆਂ ਪੰਚਾਇਤਾਂ,ਛੋਟੇ ਮੋਟੇ ਝਗੜੇ ਆਪਣੇ ਪੱਧਰ ਤੇ ਹੀ ਹੱਲ ਕਰਨ।ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਗੁੰਡਾਗਰਦੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਕੋਈ ਅਵਾਰਾ ਵਸਤੂ ਮਿਲਣ ਦੀ ਸੂਰਤ ਵਿੱਚ ਪੁਲਿਸ ਨਾਲ ਜਲਦ ਹੀ ਸੰਪਰਕ ਕਰਨ।ਉਨ੍ਹਾਂ ਕਿਹਾ ਕਿ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਰੈਸਟੋਰੈਂਟਾਂ ਵਿੱਚ ਠਹਿਰਨ ਵਾਲੇ ਮੁਸਾਫ਼ਿਰਾਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਰਜ ਕਰਵਾਉਣ।ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜੋ ਨੌਜਵਾਨ ਬੁਲਟ ਮੋਟਰਸਾਇਕਲ ਦੇ ਪਟਾਕੇ ਵਜਾਉਂਦੇ ਹਨ,ਉਹ ਬਾਜ਼ ਆਉਣ,ਨਹੀਂ ਤਾਂ ਉਨ੍ਹਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਸਬ ਡਵੀਜ਼ਨ ਬੁਢਲਾਡਾ ਦੇ ਸਮੂਹ ਕਰਮਚਾਰੀਆਂ ਵੱਲੋਂ ਨਵ-ਨਿਯੁਕਤ ਡੀ. ਐਸ.ਪੀ.ਮਨਜੀਤ ਸਿੰਘ ਔਲਖ ਨੂੰ ਅਹੁੱਦਾ ਸੰਭਾਲਣ ਉੱਤੇ ਸ਼ੁੱਭਕਾਮਨਾਵਾਂ ਦਿੱਤੀਆਂ।