ਭੀਖੀ, 21 ਅਗਸਤ (ਕਰਨ ਸਿੰਘ ਭੀਖੀ)
ਅੱਜ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਵੱਲੋਂ 28 ਅਗਸਤ ਦੀ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡ ਸਮਾਓਂ ਵਿਖ਼ੇ ਇਕੱਤਰਤਾ ਕੀਤੀ ਅਤੇ ਮਾਨ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਯਾਦ ਕਰਵਾਉਣ ਲਈ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ ਦੇਣ ਦੇ ਵਾਅਦੇ ਮੁਤਾਬਕ ਫਾਰਮ ਭਰੇ ਜਾ ਰਹੇ ਸਨ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉੱਥੇ ਆਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਤਹਿਤ ਔਰਤਾਂ ਨੂੰ ਫਾਰਮ ਭਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਦ ਵੱਸ ਨਹੀਂ ਚੱਲਿਆ ਤਾਂ ਉਹ ਬੀ ਡੀ ਓ ਦਫ਼ਤਰ ਤੋਂ ਅਧਿਕਾਰੀਆਂ ਨੂੰ ਨਾਲ ਲੈ ਆਏ ਮੌਕੇ ਤੇ ਅਫ਼ਸਰਾਂ ਤੇ ਮੋਰਚੇ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿ ਇਹ ਨਿੱਜ਼ੀ ਪ੍ਰਾਪਰਟੀ ਬਣਾ ਰੱਖੀ ਹੈ ਲੋਕਾਂ ਦੇ ਕੰਮਾਂ ਲਈ ਇਹ ਪੰਚਾਇਤ ਘਰ ਬਣਾਏ ਗਏ ਹਨ ਪਰ ਕਿਵੇਂ ਰੋਕ ਸਕਦੇ ਹਨ ਇਸੇ ਦੌਰਾਨ ਆਪ ਆਗੂ ਸ਼ੋਰ ਮਚਾਉਣ ਲੱਗ ਪਏ ਤਾਂ ਪਿੰਡ ਵਾਸੀਆਂ ਨੇ ਓਹਨਾਂ ਨੂੰ ਘੇਰ ਲਿਆ ਕਿ ਤੁਹਾਡੀ ਸਰਕਾਰ ਨੇ ਵਾਅਦੇ ਕੀਤੇ ਪੂਰੇ ਕਿਓਂ ਨਹੀਂ ਕੀਤੇ ਤੁਸੀਂ ਫਾਰਮ ਭਰੇ ਸੀ ਕਿੱਥੇ ਨੇ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਤੇ ਉਹ ਮੌਕੇ ਤੋਂ ਭੱਜ ਗਏ ।
ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਜਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ ਅਤੇ ਕਾਮਰੇਡ ਧਰਮਪਾਲ ਨੀਟਾ ਨੇ ਕਿਹਾ ਮਾਨ ਸਰਕਾਰ ਵੱਲੋਂ ਭੇਜੇ ਵਰਕਰਾਂ ਵੱਲੋਂ ਮਜਦੂਰਾਂ ਨੂੰ ਨਹੀਂ ਡਰਾ ਸਕਦੀ ਮਜ਼ਦੂਰ 28 ਅਗਸਤ ਨੂੰ ਮਾਨਸਾ ਵਿਖੇ ਮਜ਼ਦੂਰ ਵਿਰੋਧੀ ਸਰਕਾਰ ਖਿਲਾਫ਼ ਇੱਕ ਵਿਸ਼ਾਲ ਰੈਲੀ ਕਰਕੇ ਮੂੰਹ ਤੋੜ ਜਜਵਾਬ ਦੇਣਗੇ ਅੱਜ ਮੋਰਚੇ ਵੱਲੋ ਭੀਖੀ ਦੇ ਵਾਰਡ ਨੰਬਰ 12,5 ਅਤੇ ਸਮਾਓਂ ਸਹਿਤ ਪਿੰਡ ਮੋਹਰ ਸਿੰਘ ਵਾਲਾ ਵਿਖੇ ਵੀ ਨੁੱਕੜ ਰੈਲੀਆਂ ਕਰਕੇ ਮਜ਼ਦੂਰ ਔਰਤਾਂ ਦੇ ਫਾਰਮ ਭਰੇ ਗਏ ਇਸ ਦੋਰਾਨ ਮਲਕੀਤ ਸਿੰਘ ਸਮਾਓਂ, ਦਰਸ਼ਨ ਦਾਨੇਵਾਲੀਆ, ਬਿੱਕਰ ਮੋਹਰ ਸਿੰਘ ਵਾਲਾ, ਯਾਦਵਿੰਦਰ ਸਿੰਘ ਭੀਖੀ, ਰਘਬੀਰ ਭੀਖੀ ਸ਼ਾਮਲ ਸਨ।